ਬੱਕਰੀ ਦੇ ਦੁੱਧ ਤੋਂ ਤਿਆਰੀ ਬਰਫੀ ਲੋਕਾਂ ਨੂੰ ਆ ਰਹੀ ਹੈ ਬੇਹੱਦ ਪੰਸਦ 

barfi

ਅਨੇਕਾਂ ਤੱਤਾਂ ਨਾਲ ਭਰਪੂਰ ਹੁੰਦਾ ਹੈ ਬੱਕਰੀ ਦਾ ਦੁੱਧ

  • ਬੱਕਰੀ ਦੇ ਦੁੱਧ ਤੋਂ ਤਿਆਰੀ ਕੀਤੀਆਂ ਜਾਂਦੀਆਂ ਹਨ ਪਿਸਤੇ ਵਾਲੀ ਬਰਫੀ ਅਤੇ ਬਦਾਮ ਵਾਲੀ ਬਰਫੀ  

ਲੌਂਗੋਵਾਲ, (ਹਰਪਾਲ)। ਅੱਜ ਦੇ ਖਾਣ ਪੀਣ ਨਾਲ ਜਿੱਥੇ ਮਨੁੱਖੀ ਸਰੀਰ ਨੂੰ ਅਨੇਕਾਂ ਹੀ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ ਉਥੇ ਹੀ ਚੰਗੀ ਸਿਹਤ ਲਈ ਲੋਕਾਂ ਸ਼ੁੱਧ ਖਾਣ-ਪੀਣ ਵੱਲ ਭੱਜੇ ਨਜ਼ਰ ਆਉਂਦੇ ਹਨ। ਇਸ ਦੇ ਬਾਵਜੂਦ ਵੀ ਖਾਣ ਲਈ ਕੁਝ ਵੀ ਸ਼ੁੱਧ ਨਹੀਂ ਮਿਲਦਾ।ਇਸ ਲਈ ਲੋਕਾਂ ਦੀ ਸਿਹਤ ਨਾਲ ਹੁੰਦੇ ਖਿਲਵਾੜ ਨੂੰ ਧਿਆਨ ਵਿੱਚ ਰੱਖਦੇ ਹੋਏ ਲੌਂਗੋਵਾਲ ਦੇ ਲੋਕਾਂ ਨੂੰ ਸ਼ੁੱਧ ਗੋਟ ਮਿਲਕ ਦੀ ਬਰਫੀ ਤਿਆਰ ਕਰਕੇ ਦੇਣ ਦਾ ਉਪਰਾਲਾ ਕੀਤਾ ਹੈ। ਇੱਥੇ ਦੇ ਰੰਧਾਵਾ ਟਰੇਡਿੰਗ ਕੰਪਨੀ ਲੌਂਗੋਵਾਲ ਦੇ ਮਾਲਕ ਜਗਦੀਪ ਸਿੰਘ ਰੰਧਾਵਾ, ਬਿਕਰਮਜੀਤ ਸਿੰਘ ਰਾਓ ਨੇ ਇਸ ਸਬੰਧੀ ਜਗਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਕਿਸਾਨੀ ਫਸਲੀ ਚੱਕਰ ਵਿੱਚ ਪੈ ਕੇ ਖ਼ਤਮ ਹੁੰਦੀ ਜਾ ਰਹੀ ਹੈ। ਪ੍ਰੰਤੂ ਅਸੀਂ ਪਿਛਲੇ ਪੰਜ ਸਾਲਾਂ ਤੋਂ ਹਜ਼ਾਰਾਂ ਨੌਜਵਾਨਾਂ ਨੂੰ ਗੋਟ ਫਾਰਮ ਖੁੱਲ੍ਹਵਾ ਕੇ ਰੁਜ਼ਗਾਰ ਦੇ ਚੁੱਕੇ ਹਾਂ। (Goat milk barfi )

bafi

ਉਨ੍ਹਾਂ ਦੱਸਿਆ ਕਿ ਸਮਾਜ ਵਿਚ ਅੱਜ ਕੱਲ੍ਹ ਹਰੇਕ ਚੀਜ਼ ਮਿਲਾਵਟੀ ਹੋ ਚੁੱਕੀ ਹੈ ਇਸ ਕਰਕੇ ਲੋਕਾਂ ਦੇ ਸੈੱਲ ਘੱਟਣੇ ਆਮ ਬਿਮਾਰੀ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਸੈੱਲਾਂ ਵਧਾਉਣ ਲਈ ਬੱਕਰੀ ਦਾ ਦੁੱਧ ਪੀਣਾ ਪੈਂਦਾ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਬੱਕਰੀ ਦਾ ਦੁੱਧ ਬਹੁਤ ਹੀ ਲਾਭਦਾਇਕ ਹੁੰਦਾ ਹੈ ਇਸ ਲਈ ਅਸੀਂ ਬੱਕਰੀ ਦੇ ਦੁੱਧ ਤੋਂ ਬਰਫੀ ਤਿਆਰ ਕਰਕੇ ਦੋ ਤਰ੍ਹਾਂ ਦਾ ਪ੍ਰੋਡੈਕਟ ਪਿਸਤੇ ਵਾਲੀ ਬਰਫੀ ਅਤੇ ਬਦਾਮ ਵਾਲੀ ਬਰਫੀ ਤਿਆਰ ਕੀਤੀ ਹੈ ਤਾਂ ਕਿ ਲੋਕਾਂ ਨੂੰ ਸ਼ੁੱਧ ਗੋਟ ਮਿਲਕ ਬਰਫੀ ਮਿਲ ਸਕੇ।


ਪ੍ਰੋਡੈਕਟ ਗਾਹਕਾਂ ਦੀ ਮੰਗ ਅਨੁਸਾਰ ਕੀਤਾ ਜਾ ਰਿਹਾ ਤਿਆਰ

ਉਨ੍ਹਾਂ ਦੱਸਿਆ ਕਿ ਅਨੇਕਾਂ ਤੱਤਾਂ ਨਾਲ ਭਰਪੂਰ ਬੱਕਰੀ ਦਾ ਦੁੱਧ 30-35 ਰੁਪਏ ਕਿਲੋ ਮਿਲਦਾ ਹੈ ਪ੍ਰੰਤੂ ਇਸ ਦੀ ਕਾਲੀ ਬਜ਼ਾਰੀ ਕਾਰਨ ਲੋਕਾਂ ਨੂੰ ਬੱਕਰੀ ਦਾ ਦੁੱਧ ਬਹੁਤ ਮਹਿੰਗਾ ਮਿਲਦਾ ਹੈ। ਅਤੇ ਦੁੱਧ ਨੂੰ ਬਹੁਤਾ ਸਮਾਂ ਨਹੀਂ ਰੱਖਿਆ ਜਾ ਸਕਦਾ ਇਸ ਲਈ ਅਸੀਂ ਨੇ ਲੋਕਾਂ ਦੀ ਸਿਹਤ ਨਾਲ ਹੁੰਦੇ ਖਿਲਵਾੜ ਨੂੰ ਦੇਖਦੇ ਹੋਏ ਇਹ ਗੋਟ ਮਿਲਕ ਬਰਫੀ ਤਿਆਰ ਕੀਤੀ ਹੈ। ਫਿਲਹਾਲ ਇਹ ਪ੍ਰੋਡੈਕਟ ਗਾਹਕਾਂ ਦੀ ਮੰਗ ਅਨੁਸਾਰ ਹੀ ਤਿਆਰ ਕੀਤਾ ਜਾ ਰਿਹਾ ਹੈ।

milk
 ਗੋਟ ਮਿਲਕ ਤੋਂ ਤਿਆਰ ਕੀਤੀ ਬਰਫੀ ਦਿਖਾਉਂਦੇ ਹੋਏ ਬਿਕਰਮਜੀਤ ਸਿੰਘ ਰਾਓ ਅਤੇ ਜਗਦੀਪ ਸਿੰਘ ਰੰਧਾਵਾ। ਫੋਟੋ : ਹਰਪਾਲ

ਸ਼ੁੱਧ ਗੋਟ ਮਿਲਕ ਬਰਫੀ ਦੇ ਕਾਰੋਬਾਰ ਨਾਲ ਜੁੜਨ ਨੌਜਵਾਨ

ਇਸ ਸਬੰਧੀ ਬਿਕਰਮਜੀਤ ਸਿੰਘ ਰਾਓ ਨੇ ਦੱਸਿਆ ਕਿ ਇਸ ਪ੍ਰੋਡੈਕਟ ਨੂੰ ਗਾਹਕਾਂ ਲਈ ਅਸੀਂ ਨਵਾਂ ਲੈ ਕੇ ਆਏ ਹਾਂ। ਇਹ ਬਰਫੀ ਛੋਟੀ ਪੈਕਿੰਗ ਵਿਚ ਤਿਆਰ ਕੀਤੀ ਗਈ ਹੈ ।ਇਹ ਬਰਫੀ ਸਾਫ ਸੁਥਰੇ ਅਤੇ ਸ਼ੁੱਧ ਗੋਟ ਮਿਲਕ ਦੀ ਹੈ ਅਤੇ ਇਸ ਤਰ੍ਹਾਂ ਦੇ ਅਸੀਂ ਹੋਰ ਵੀ ਕਈ ਚੀਜ਼ਾਂ ਲੈ ਕੇ ਆਵਾਂਗੇ ਪ੍ਰੰਤੂ ਗਰਮੀ ਕਾਰਨ ਗਾਹਕ ਦੀ ਮੰਗ ਅਨੁਸਾਰ ਹੀ ਇਹ ਬਰਫੀ ਤਿਆਰ ਕੀਤੀ ਜਾ ਰਹੀ ਹੈ। ਅਸੀਂ ਹੋਰ ਨੌਜਵਾਨਾਂ ਨੂੰ ਇਸ ਪ੍ਰੋਡੈਕਟ ਨਾਲ ਜੋੜ ਰਹੇ ਹਾਂ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਇਥੇ ਹੀ ਕਿੱਤਾਮੁਖੀ ਸਿਖਲਾਈ ਦਿੱਤੀ ਜਾ ਸਕੇ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਦੱਸਿਆ ਕਿ ਅਗਰ ਕੋਈ ਨੌਜਵਾਨ ਇਸ ਤਰ੍ਹਾਂ ਦੇ ਪ੍ਰੋਡੈਕਟ ਤਿਆਰ ਕਰਨਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ 94640-54125 ’ਤੇ ਸੰਪਰਕ ਕਰਕੇ ਇਸ ਬਿਜ਼ਨਸ ਨੂੰ ਚਲਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ