ਗੋਆ ਦੀ ਸੀਜਨ ‘ਚ 15 ਮੈਚਾਂ ‘ਚ ਅੱਠਵੀਂ ਜਿੱਤ
ਗੋਆ | ਫੇਰਾਨ ਕੋਰੋਮਿਨਾਸ ਦੇ ਦੋ ਗੋਲਾਂ ਤੇ ਇੱਕ ਏਸਿਸਟ ਦੇ ਦਮ ‘ਤੇ ਐੱਫਸੀ ਗੋਆ ਨੇ ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੈਂ ਸੀਜ਼ਨ ‘ਚ ਆਪਣੇ ਘਰ ਜਵਾਹਰ ਲਾਲ ਨਹਿਰੂ ਸਟੇਡੀਮਅ ‘ਚ ਖੇਡੇ ਗਏ ਮੈਚ ‘ਚ ਦੋ ਵਾਰ ਦੀ ਜੇਤੂ ਏਟੀਕੇ ਨੂੰ 3-0 ਨਾਂਲ ਹਰਾ ਦਿੱਤਾ ਇਸ ਜਿੱਤ ਨੇ ਗੋਆ ਨੂੰ 10 ਟੀਮਾਂ ਦੀ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚਾ ਦਿੱਤਾ ਤਾਂ ਨਾਲ ਹੀ ਏਟੀਕੇ ਦੀ ਆਖਰੀ-4 ‘ਚ ਜਾਣ ਦੀ ਰਾਹ ਨੂੰ ਬੇਹੱਦ ਮੁਸ਼ਕਲ ਕਰ ਦਿੱਤਾ
ਗੋਆ ਦੀ ਇਹ ਇਸ ਸੀਜਨ ‘ਚ 15 ਮੈਚਾਂ ‘ਚ ਅੱਠਵੀਂ ਜਿੱਤ ਹੈ ਤੇ ਤਿੰਨ ਅੰਕ ਲੈ ਕੇ ਹੁਣ ਉਸ ਦੇ 28 ਅੰਕ ਹੋ ਗਏ ਹਨ ਨਾਲ ਹੀ ਏਟੀਕੇ 16 ਮੈਚਾਂ ‘ਚ 21 ਅੰਕਾਂ ਨਾਂਲ ਛੇਵੇਂ ਸਥਾਨ ‘ਤੇ ਹੈ ਗੋਆ ਨੇ ਮੈਚ ਦੀ ਸ਼ੁਰੂਆਤ ਛੋਟੇ ਪਾਸ ਜ਼ਰੀਏ ਕੀਤੀ ਤੇ ਪਹਿਲੇ ਹੀ ਮਿੰਟ ‘ਚ ਵੇਖਦੇ-ਵੇਖਦੇ ਗੇਂਦ ਸੱਜੇ ਫਲੈਂਕ ‘ਤੇ ਕੋਰੋਮਿਨਾਸ ਕੋਲ ਗਈ ਉਨ੍ਹਾਂ ਨੇ ਅੱਗੇ ਆ ਕੇ ਗੇਂਦ ਜੈਕੀਚੰਦ ਨੂੰ ਦਿੱਤੀ ਤੇ ਜਿਨ੍ਹਾਂ ਨੇ ਪਲਕ ਝਪਕਦੇ ਹੀ ਗੇਂਦ ਨੂੰ ਨੈਟ ‘ਚ ਪਾ ਕੇ ਗੋਆ ਨੂੰ 1-0 ਨਾਲ ਅੱਗੇ ਕਰ ਦਿੱਤ ਇਹ ਗੋਲ ਇੰਨੀ ਛੇਤੀ ਹੋਇਆ ਕਿ ਏਟੀਕੇ ਦੇ ਗੋਲਕੀਪਰ ਅਰਿੰਦਮ ਭੱਟਾਚਾਰਿਆ ਨੂੰ ਪਤਾ ਹੀ ਨਹੀਂ ਚੱਲਿਆ ਨਾਲ ਹੀ ਏਟੀਕੇ ਦੇ ਬਾਕੀ ਖਿਡਾਰੀਆਂ ਤੋਂ ਇਲਾਵਾ ਦਰਸ਼ਕਾਂ ਨੂੰ ਵੀ ਇਸ ਗੋਲ ਦੀ ਹਵਾ ਨਹੀਂ ਲੱਗੀ ਇਹ ਇਸ ਸੀਜਨ ਦਾ ਅਜੇ ਤੱਕ ਦਾ ਸਭ ਤੋਂ ਤੇਜ਼ ਗੋਲ ਸੀ ਨਾਲ ਹੀ ਆਈਐੱਸਐੱਲ ‘ਚ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਜੈਰੀ ਦੇ ਨਾਂਅ ਹੈ ਜਿਨ੍ਹਾਂ ਨੇ ਪਿਛਲੇ ਸੀਜਨ ‘ਚ ਜਮਸ਼ੇਦਪੁਰ ਲਈ ਕੇਰਲ ਬਲਾਸਟਰਸ ਖਿਲਾਫ ਇਹ ਗੋਲ ਕੀਤਾ ਸੀ
ਗੋਆ ਦੀ ਹਮਲਾਵਰ ਲਾਈਨ ਹਾਵੀ ਰਹੀ ਤੇ ਉਸ ਨੇ ਲਗਾਤਾਰ ਹਮਲੇ ਕੀਤੇ ਕਿਤੇ ਨਾ ਕਿਤੇ ਫਿਨਿਸ਼ਿੰਗ ‘ਚ ਕਮੀ ਰਹਿਣ ਕਾਰਨ ਉਹ ਪਹਿਲੇ ਹਾਫ ‘ਚ ਦੋ ਹੋਰ ਗੋਲ ਕਰਨ ਦੇ ਬੇਹੱਦ ਕਰੀਬ ਖੁੰਝ ਗਏ ਪਹਿਲੇ ਹਾਫ ‘ਚ ਏਟੀਕੇ ਬੈਕਫੁੱਟ ‘ਤੇ ਹੀ ਰਹੀ ਤੇ ਗੋਲ ਨਹੀਂ ਕਰ ਸਕੀ ਦੂਜੇ ਹਾਫ ‘ਚ ਆਉਂਦੇ ਹੀ ਮੰਡਾਰ ਰਾਓ ਦੇਸਾਈ ਨੇ ਖੱਬੇ ਫਲੈਂਕ ਤੋਂ ਈਦੂ ਬੇਦੀਆ ਨੂੰ ਗੋਲ ਕਰਨ ਦਾ ਮੌਕਾ ਦਿੱਤਾ ਇੱਥੇ ਬੇਦੀਆ ਦੀ ਕਿੱਕ ਪੋਸਟ ਤੋਂ ਬਾਹਰ ਚਲੀ ਗਈ ਪਹਿਲੇ ਹਾਫ ‘ਚ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਅਸਫਲ ਰਹਿਣ ਵਾਲੇ ਕੋਰੋਮਿਨਾਸ ਦੂਜੇ ਹਾਫ ‘ਚ ਸਫਲ ਰਹੇ 52ਵੇਂ ਮਿੰਟ ‘ਚ ਬੇਦੀਆ ਨੇ ਮੰਡਾਰ ਨੂੰ ਗੇਂਦ ਦਿੱਤੀ
ਮੰਡਾਰ ਨੇ ਪੋਸਟ ‘ਤੇ ਨਿਸ਼ਾਨਾ ਲਾਇਆ ਜਿਸ ਨੂੰ ਅਰਿੰਦਮ ਨੇ ਖੱਬੇ ਪਾਸੇ ਡਾਈਵ ਮਾਰ ਕੇ ਰੋਕ ਲਿਆ ਇੱਥੇ ਗੈਂਣ ਕੋਰੋਮਿਨਾਸ ਕੋਲ ਗਈ ਤੇ ਸਾਹਮਣੇ ਖੜ੍ਹੇ ਕੋਰੋ ਮਿਨਾਸ ਇਸ ਵਾਰ ਰਹੇ ਨਹੀਂ ਤੇ ਗੈਂਦ ਨੂੰ ਨੈੱਟ ‘ਚ ਪਾ ਕੇ ਗੋਆ ਨੂੰ ਵਾਧਾ ਦਿਵਾ ਕੇ ਦੁੱਗਣਾ ਕਰ ਗਏ 81ਵੇਂ ਮਿੰਟ ‘ਚ ਗੋਆ ਨੂੰ ਪੈਨਲਈ ਮਿਲੀ ਤੇ ਕੋਰੋ ਇਸ ਮੌਕੇ ਨੂੰ ਅਰਿੰਦਮ ਨੂੰ ਚਕਮਾ ਦੇ ਕੇ ਅਸਾਨੀ ਨਾਲ ਸਫਲ ਰਹੇ ਇੱਥੇ ਮੈਚ ਦਾ ਸਕੋਰ ਗੋਆ ਦੇ ਪੱਖ ‘ਚ 3-0 ਦਾ ਹੋ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।