ਪਵਿੱਤਰ ਭੰਡਾਰੇ ਦੀਆਂ ਝਲਕੀਆਂ

Saint Dr. MSG

ਪਵਿੱਤਰ ਭੰਡਾਰੇ ਦੀਆਂ ਝਲਕੀਆਂ…

ਸਰਸਾ। ਉੱਤਰ ਪ੍ਰਦੇਸ਼ ਦੀ ਸਾਧ ਸੰਗਤ ਮਾਰਸ਼ਲ ਪਿੱਚ ਕੰਕਰ ਖੇੜਾ (ਮੇਰਠ), ਰਾਜਸਥਾਨ ਦੇ ਸਾਧ ਸੰਗਤ ਵਿਦਿਆ ਨਗਰ ਸਟੇਡੀਅਮ (ਜੈਪੁਰ) ਅਤੇ ਸ਼ਾਹ ਸਤਨਾਮ ਜੀ ਕ੍ਰਿਪਾ ਸਾਗਰ ਧਾਮ ਵਿਖੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਪਵਿੱਤਰ ਭੰਡਾਰਾ ਮਨਾਇਆ ਗਿਆ। ਜਿਸ ’ਚ।ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ਚੈਨਲ ਰਾਹੀਂ ਸਾਧ-ਸੰਗਤ ਨੂੰ ਦਰਸ਼ਨ ਦਿੱਤੇ।

ਆਓ ਦੇਖੀਏ ਪਵਿੱਤਰ ਭੰਡਾਰੇ ਦੀਆਂ ਝਲਕੀਆਂ…

ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਜੀ ਨੇ ਕੀਤੇ ਦੋ ਹੋਰ ਨਵੇਂ ਮਾਨਵਤਾ ਭਲਾਈ ਕਾਰਜ ਸ਼ੁਰੂ

ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੱਚੇ ਦਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਰਸ਼ਨਾਂ ਲਈ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਪੁੱਜੀਆਂ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਮਨੁੱਖਤਾ ਦੀ ਭਲਾਈ ਲਈ ਦੋ ਕਾਰਜ ਆਰੰਭੇ। ਹੁਣ ਕੁੱਲ ਮਨੁੱਖਤਾ ਦੇ ਭਲੇ ਕੰਮਾਂ ਦੀ ਗਿਣਤੀ 146 ਹੋ ਗਈ ਹੈ।

ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਹਵਨ ਸਮੱਗਰੀ ਜਾਂ ਘਿਓ ਦੀ ਮਦਦ ਨਾਲ ਵਾਤਾਵਰਣ ਨੂੰ ਸ਼ੁੱਧ ਕੀਤਾ ਜਾਂਦਾ ਸੀ। ਸਾਡੇ ਉਸ ਮਹਾਨ ਸੱਭਿਆਚਾਰ ਨੂੰ ਅਪਣਾਉਂਦੇ ਹੋਏ, ਤੁਸੀਂ ਆਪਣੇ ਘਰਾਂ ਵਿੱਚ ਸਵੇਰੇ, ਸ਼ਾਮ, ਜਿੰਨੀ ਦੇਰ ਹੋ ਸਕੇ, ਘੱਟੋ-ਘੱਟ 17 ਤੇਲ ਜਾਂ ਘਿਓ ਦੇ ਦੀਵੇ ਜ਼ਰੂਰ ਜਗਾਓ, ਤਾਂ ਜੋ ਸਾਰਾ ਵਾਤਾਵਰਨ ਸ਼ੁੱਧ ਹੋ ਸਕੇ। ਇਸ ਮੌਕੇ ਕਰੋੜਾਂ ਦੀ ਗਿਣਤੀ ਵਿੱਚ ਬੈਠੀ ਸਾਧ-ਸੰਗਤ ਨੇ ਹੱਥ ਖੜੇ ਕਰਕੇ ਪ੍ਰਣ ਲਿਆ। ਪੂਜਨੀਕ ਗੁਰੂ ਜੀ ਨੇ ਇਸ ਕਾਰਜ ਦਾ ਪ੍ਰਣ ਕਰਵਾਉਣ ਤੋਂ ਬਾਅਦ ਆਪਣੇ ਕਰ ਕਮਲਾਂ ਨਾਲ 9 ਦੀਵੇ ਜਗਾ ਕੇ ਇਸ ਦਾ ਆਰੰਭ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸਰਸਾ ਵਿੱਚ ਤਿੰਨ ਦੀਪਕ ਸ਼ਾਹ ਮਸਤਾਨਾ ਜੀ ਧਾਮ, ਤਿੰਨ ਯੂਪੀ ਦਰਬਾਰ ਅਤੇ ਤਿੰਨ ਦੀਪਕ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿੱਚ ਸਥਾਪਿਤ ਕੀਤੇ ਜਾਣਗੇ ਅਤੇ ਜਿਸਦੀ ਜੋਤ ਹਮੇਸ਼ਾ ਜਗਦੀ ਰਹੇਗੀ।

ਮਾਨਵਤਾ ਭਲਾਈ ਕਾਰਜ

145. ਘਿਓ ਜਾਂ ਤੇਲ ਜੋ ਤੁਹਾਨੂੰ ਠੀਕ ਲੱਗੇ, ਸਵੇਰੇ ਤੇ ਸ਼ਾਮ ਜਲਾਓ। 

146. ਹਰ ਰੋਜ਼ ਦੋ ਘੰਟੇ 7 ਤੋਂ 9 ਵਜੇ ਤੱਕ ਮੋਬਾਈਲ ਤੋਂ ਦੂਰ ਰਹਾਂਗੇ।

(SEED CAMPAIGN) –Digital Fasting

ਪਵਿੱਤਰ ਭੰਡਾਰੇ ’ਤੇ 21 ਆਦਿਵਾਸੀ ਜੋੜੀਆਂ ਨੇ ਕੀਤਾ ਵਿਆਹ

ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੱਚੇ ਦਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਰਸ਼ਨਾਂ ਲਈ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਪੁੱਜੀਆਂ। ਸ਼ਾਹ ਸਤਿਨਾਮ ਜੀ ਬਰਨਾਵਾ ਆਸ਼ਰਮ ਵਿਖੇ ਕਰਵਾਏ ਗਏ ਪਵਿੱਤਰ ਭੰਡਾਰੇ ਦੇ ਸ਼ੁਭ ਮੌਕੇ ’ਤੇ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਕੋਟੜਾ ਅਤੇ ਝਡੌਲ ਦੇ 21 ਆਦਿਵਾਸੀ ਜੋੜਿਆਂ ਨੇ ਵਿਆਹ ਕਰਵਾਇਆ।

ਸਾਰੇ ਜੋੜਿਆਂ ਨੇ ਡੇਰੇ ਦੀ ਮਰਿਆਦਾ ਅਨੁਸਾਰ ਦਿਲਜੋੜ ਮਾਲਾ ਪਾ ਕੇ ਵਿਆਹ ਕਰਵਾਇਆ। ਇੱਕ ਪਲੇਟਫਾਰਮ ’ਤੇ ਕੁਝ ਮਿੰਟਾਂ ਵਿੱਚ 21 ਵਿਆਹਾਂ ਦਾ ਸ਼ਾਨਦਾਰ ਦਿ੍ਰਸ਼ ਵੇਖਿਆ ਗਿਆ। ਸਾਰੇ ਵਿਆਹੇ ਜੋੜਿਆਂ ਨੂੰ ਡੇਰਾ ਸੱਚਾ ਸੌਦਾ ਵੱਲੋਂ ਬਣਾਏ ਗਏ ਬਲਾਕਾਂ ਵਿੱਚੋਂ ਘਰੇਲੂ ਸਮਾਨ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਆਦਿਵਾਸੀ ਸਮਾਜ ਦੀ ਸੱਭਿਅਤਾ ਤੋਂ ਬਹੁਤ ਦੂਰ, ਬੁਰਾਈਆਂ ਵਿੱਚ ਲਿਪਤ ਰਹਿੰਦੇ ਸਨ। ਪੂਜਨੀਕ ਗੁਰੂ ਜੀ ਨੇ ਇਨ੍ਹਾਂ ਇਲਾਕਿਆਂ ਵਿੱਚ ਆ ਕੇ ਉਨ੍ਹਾਂ ਨੂੰ ਰਹਿਣ-ਸਹਿਣ, ਖਾਣ-ਪੀਣ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਉਪਦੇਸ਼ ਦਿੱਤਾ। ਅੱਜ ਉਕਤ ਆਦਿਵਾਸੀ ਗੁਰੂ ਜੀ ਤੋਂ ਪ੍ਰੇਰਨਾ ਲੈ ਕੇ ਚੰਗਾ ਜੀਵਨ ਬਤੀਤ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here