ਢੰਡਾਰੀ ਕਲਾਂ ’ਚ ਇੱਕ ਐਚਆਈਜੀ ਮਕਾਨ ਵੀ ਕਰਵਾਇਆ ਖਾਲੀ | Ludhiana News
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵੱਡੀ ਕਾਰਵਾਈ ਕਰਦਿਆਂ ਗਲਾਡਾ ਦੀ ਟੀਮ ਵੱਲੋਂ ਢੰਡਾਰੀ ਕਲਾਂ ਵਿਖੇ ਨਾਜਾਇਜ ਕਬਜਿਆਂ ਨੂੰ ਹਟਵਾ ਕੇ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਇਆ ਗਿਆ। ਇਸ ਤੋਂ ਇਲਾਵਾ ਢੰਡਾਰੀ ਕਲਾਂ ਵਿਖੇ ਇੱਕ ਐਚਆਈਜੀ ਮਕਾਨ ਵੀ ਖਾਲੀ ਕਰਵਾਇਆ ਗਿਆ ਹੈ। ਮੁੱਖ ਪ੍ਰਸ਼ਾਸ਼ਕ ਗਲਾਡਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ ਜਿਸ ’ਤੇ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। Ludhiana News
ਇਹ ਖਬਰ ਵੀ ਪੜ੍ਹੋ : Rajasthan Budget 2025 Live: ਰਾਜਸਥਾਨ ਵਿਧਾਨ ਸਭਾ ’ਚ ਬਜ਼ਟ ਹੋਇਆ ਪੇਸ਼, ਪੜ੍ਹੋ ਇਹ ਹੋਏ ਨਵੇਂ ਐਲਾਨ
ਉਨ੍ਹਾਂ ਦੱਸਿਆ ਕਿ ਮਿਸਿੰਗ ਲਿੰਕ-2 ਰੋਡ ਫਿਰੋਜਪੁਰ ਰੋਡ ਲੁਧਿਆਣਾ ਤੋਂ ਮਲੇਰਕੋਟਲਾ ਰੋਡ ਨੂੰ ਜੋੜਨ ਵਾਲੀ ਸੜ੍ਹਕ ਦੀ ਉਸਾਰੀ ਜਿਸ ਦੀ ਲੰਬਾਈ ਕਰੀਬ 10 ਕਿਲੋਮੀਟਰ ਹੈ, ’ਤੇ ਕੁੱਝ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਜਨਤਾ ਦੀ ਸਹੂਲਤ ਤੇ ਸ਼ਹਿਰ ਦੀ ਟਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਮਿਸਿੰਗ ਲਿੰਕ-2 ਰੋਡ (ਫਿਰੋਜਪੁਰ ਰੋਡ ਤੋਂ ਮਲੇਰਕੋਟਲਾ ਰੋਡ) ਤੱਕ ਦੀ ਉਸਾਰੀ ਕੀਤੀ ਜਾਣੀ ਹੈ। ਇਸ ਲਈ ਗਲਾਡਾ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਪੁਲਿਸ ਸਹਾਇਤਾ ਦੇ ਨਾਲ ਨਾਜਾਇਜ ਕਬਜ਼ੇ ਖਾਲੀ ਕਰਵਾਏ ਗਏ ਹਨ। ਮੁੱਖ ਪ੍ਰਸ਼ਾਸ਼ਕ ਗਲਾਡਾ ਨੇ ਦੱਸਿਆ ਕਿ ਮਲੇਰਕੋਟਲਾ ਰੋਡ ਤੱਕ ਸੜਕ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਰੇਲਵੇ ਬ੍ਰਿਜ ਦਾ ਕੰਮ ਵੀ ਰੇਲਵੇ ਵਿਭਾਗ ਵੱਲੋਂ ਜਲਦ ਮੁਕੰਮਲ ਕਰ ਲਿਆ ਜਾਵੇਗਾ, ਉਪਰੰਤ ਇਹ ਸੜਕ ਆਵਾਜਾਈ ਲਈ ਸਮਰਪਿਤ ਕਰ ਦਿੱਤੀ ਜਾਵੇਗੀ। Ludhiana News
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਤੋਂ ਇਲਾਵਾ ਢੰਡਾਰੀ ਕਲਾਂ ਵਿਖੇ ਐਚਆਈਜੀ. ਮਕਾਨ ਨੂੰ ਵੀ ਨਾਜਾਇਜ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਇਸ ਸਬੰਧੀ ਅਸਟੇਟ ਅਫ਼ਸਰ ਅਮਨ ਗੁਪਤਾ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਮੁੱਖ ਪ੍ਰਸ਼ਾਸਕ ਨੇ ਦੱਸਿਆ ਕਿ ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਤੇ ਸੁਨਿਸਚਿਤ ਕੀਤਾ ਜਾਵੇਗਾ ਕਿ ਭਵਿੱਖ ’ਚ ਅਜਿਹੇ ਕਬਜੇ ਨਾ ਕੀਤੇ ਜਾ ਸਕਣ। ਇਸ ਮੋਕੇ ਸ਼੍ਰੀ ਸੂਰਜ ਮੰਨਚੰਦਾ, ਐਸਡੀਈ, ਸ੍ਰੀ ਵਰਿੰਦਰ ਸਿੰਘ, ਜੂਨੀਅਰ ਇੰਜੀਨੀਅਰ ਤੇ ਗਲਾਡਾ ਦੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ।