ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home Breaking News ਜੀਕੇਯੂ ਦੇ ਮੁੱ...

    ਜੀਕੇਯੂ ਦੇ ਮੁੱਕੇਬਾਜ਼ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਗਮੇ ’ਤੇ ਮਾਰਿਆ ਪੰਚ

    Boxing Championship
    ਬਠਿੰਡਾ: ਜੀਕੇਯੂ ਦੇ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਜੇਤੂ ਖਿਡਾਰੀ। ਤਸਵੀਰ: ਸੱਚ ਕਹੂੰ ਨਿਊਜ਼

    ਜੀਕੇਯੂ. ਦੇ ਤਿੰਨ ਮੁੱਕੇਬਾਜ਼ਾਂ ਨੇ ਖੇਲੋ ਇੰਡੀਆ ਲਈ ਕੀਤਾ ਕੁਆਲੀਫਾਈ (Boxing Championship)

    (ਸੁਖਨਾਮ) ਬਠਿੰਡਾ। ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਈ ਗਈ ਆਲ ਇੰਡੀਆ ਇੰਟਰ-ਯੂਨੀਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿਪ (ਲੜਕਿਆਂ) ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੁੱਕੇਬਾਜ਼ਾਂ ਨੇ ਦੋ ਤਮਗੇ ਜਿੱਤ ਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਖਿਡਾਰੀਆਂ ਦੀ ਇਸ ਜਿੱਤ ’ਤੇ ਉਪ ਕੁਲਪਤੀ ਪ੍ਰੋ. (ਡਾ.) ਐੱਸ.ਕੇ. ਬਾਵਾ ਨੇ ਡਾਇਰੈਕਟਰ ਸਪੋਰਟਸ (ਡਾ.) ਬਲਵਿੰਦਰ ਕੁਮਾਰ ਸ਼ਰਮਾ, ਕੋਚ ਰਾਜ ਕੁਮਾਰ, ਖਿਡਾਰੀਆਂ ਅਤੇ ਸਮੂਹ ਸਪੋਰਟਿੰਗ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵਾਂ ਸਾਲ ਜੀ.ਕੇ.ਯੂ. ਲਈ ਖੁਸ਼ੀਆਂ ਅਤੇ ਸ਼ਾਨਾਮਤੀ ਪ੍ਰਾਪਤੀਆਂ ਲੈ ਕੇ ਆਇਆ ਹੈ। (Boxing Championship)

    ਉਨ੍ਹਾਂ ਸਾਰਿਆਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਡਾਇਰੈਕਟਰ ਸਪੋਰਟਸ ਡਾ. ਸ਼ਰਮਾ ਨੇ ਦੱਸਿਆ ਕਿ ‘ਵਰਸਿਟੀ ਦੇ ਮੁੱਕੇਬਾਜ਼ ਪ੍ਰਹਿਲਾਦ ਨੇ 71 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰੂ ਜੰਭੇਸ਼ਵਰ ਯੂਨੀਵਰਸਿਟੀ, ਹਿਸਾਰ ਦੇ ਖਿਡਾਰੀ ਪਰਵੀਨ ਨੂੰ 3-2 ਦੇ ਫ਼ਰਕ ਨਾਲ ਹਰਾ ਕੇ ਸੋਨ ਤਮਗੇ ’ਤੇ ਕਬਜ਼ਾ ਕੀਤਾ। ਜੀ.ਕੇ.ਯੂ. ਦੇ ਖਿਡਾਰੀ ਜਗਵਿੰਦਰ ਨੇ 92 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਲਾਕੇ ਅਤੇ ‘ਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ। (Boxing Championship)

    ਉਨ੍ਹਾਂ ਇਹ ਵੀ ਦੱਸਿਆ ਕਿ ‘ਵਰਸਿਟੀ ਦੇ ਇੱਕ ਹੋਰ ਖਿਡਾਰੀ ਵਿਕਾਸ ਕੁਮਾਰ ਨੇ ਵੀ 75 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਉਨ੍ਹਾਂ ਖਿਡਾਰੀਆਂ ਨੂੰ ਆਉਣ ਵਾਲੀਆਂ ਪ੍ਰਤੀਯੋਗਿਤਾਵਾਂ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।

    LEAVE A REPLY

    Please enter your comment!
    Please enter your name here