ਹਾਲਤ ਗਭੀਰ ਹੋਣ ਕਾਰਨ ਕੀਤਾ ਬਠਿੰਡਾ ਰੈਫਰ | Bathinda News
Bathinda News: ਭਗਤਾ ਭਾਈਕਾ (ਸਿਕੰਦਰ ਸਿੰਘ ਜੰਡੂ)। ਜ਼ਿਲ੍ਹਾ ਬਠਿੰਡਾ ਦੇ ਪਿੰਡ ਭਗਤਾ ਭਾਈਕਾ ’ਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਜਿੱਥੇ ਪਿੰਡ ਵਾਸੀ ਹਰਪ੍ਰੀਤ ਕੌਰ ਉਮਰ ਕਰੀਬ 24 ਸਾਲ ਪਤਨੀ ਅਰਸ਼ਦੀਪ ਸਿੰਘ ਵਾਸੀ ਸੁਰਜੀਤ ਨਗਰ (ਭਗਤਾ ਭਾਈਕਾ) ਆਪਣੇ ਪਤੀ ਨਾਲ ਦਾਣਾ ਮੰਡੀ ’ਚ ਸ਼ੈਰ ਕਰ ਰਹੀ ਸੀ ਤਾਂ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਸ ’ਤੇ ਗੋਲੀਆਂ ਮਾਰ ਕੇ ਹਮਲਾ ਕਰ ਦਿੱਤਾ ਤੇ ਬਾਅਦ ’ਚ ਫਰਾਰ ਹੋ ਗਏ। ਜ਼ਖਮੀ ਹਾਲਤ ’ਚ ਹਰਪ੍ਰੀਤ ਕੌਰ ਨੂੰ ਸਰਕਾਰੀ ਹਸਪਤਾਲ ਭਗਤਾ ਭਾਈ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਬਠਿੰਡਾ ਡੇ ਸਿਵਲ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਇਸ ਮਾਮਲੇ ’ਚ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Bathinda News
ਇਹ ਖਬਰ ਵੀ ਪੜ੍ਹੋ : Punjab News: ਸਫਰ ਕਰਨ ਤੋਂ ਪਹਿਲਾਂ ਯਾਤਰੀ ਦੇਣ ਧਿਆਨ! ਰੱਦ ਹੋਈਆਂ ਇਹ ਟਰੇਨਾਂ