Railway News Punjab: ਪੰਜਾਬ ਵਿੱਚ ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲ ਗੱਡੀਆਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਰੇਲ ਗੱਡੀ ਨੰਬਰ 22552 ਭਾਰੀ ਭੀੜ ਕਾਰਨ 24 ਨਵੰਬਰ (ਐਤਵਾਰ) ਨੂੰ ਸਵੇਰੇ 11:25 ਵਜੇ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਤੋਂ ਦਰਭੰਗਾ ਰੇਲਵੇ ਸਟੇਸ਼ਨ ਤੱਕ ਚੱਲੇਗੀ। ਇਹ ਟਰੇਨ ਅੰਬਾਲਾ ਕੈਂਟ, ਸਹਾਰਨਪੁਰ, ਲਕਸਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਰਖਪੁਰ, ਨਰਕਟੀਆਗੰਜ, ਬੇਤੀਆ, ਸੁਗੌਲੀ, ਰਕਸੌਲ ਅਤੇ ਸੀਤਾਮੜੀ ਰੇਲਵੇ ਸਟੇਸ਼ਨਾਂ ਤੋਂ ਹੁੰਦੀ ਹੋਈ ਦਰਭੰਗਾ ਪਹੁੰਚੇਗੀ।
ਤੁਹਾਨੂੰ ਦੱਸ ਦੇਈਏ ਕਿ ਇਸ ਰੇਲ ਗੱਡੀ ਦੇ ਸਾਰੇ ਡੱਬੇ ਅਨਰਿਜ਼ਰਵ ਸ਼੍ਰੇਣੀ ਦੇ ਹਨ। ਜਾਣਕਾਰੀ ਅਨੁਸਾਰ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ 25 ਨਵੰਬਰ (ਸੋਮਵਾਰ) ਨੂੰ ਰੇਲ ਨੰਬਰ 15532 ਢੰਡਾਰੀ ਕਲਾਂ ਰੇਲਵੇ ਸਟੇਸ਼ਨ ਤੋਂ ਸਹਰਸਾ ਰੇਲਵੇ ਸਟੇਸ਼ਨ ਤੱਕ ਰਾਤ 8:45 ਵਜੇ ਚੱਲੇਗੀ। Railway News Punjab
Read Also : Chandigarh Blast: ਚੰਡੀਗੜ੍ਹ ਦੇ ਨਾਈਟ ਕਲੱਬ ’ਚ ਮੰਗਲਵਾਰ ਤੜਕੇ-ਤੜਕੇ ਧਮਾਕਾ, ਦਹਿਸ਼ਤ ਦਾ ਮਾਹੌਲ
ਇਹ ਟਰੇਨ ਅੰਬਾਲਾ ਕੈਂਟ, ਸਹਾਰਨਪੁਰ, ਲਕਸਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਦੇਵਰੀਆ, ਸੀਵਾਨ, ਛਪਰਾ, ਸੋਨਪੁਰ, ਹਾਜੀਪੁਰ, ਮੁਜ਼ੱਫਰਪੁਰ, ਸਮਸਤੀਪੁਰ, ਖਗੜੀਆ, ਮਾਨਸੀ ਆਦਿ ਰੇਲਵੇ ਸਟੇਸ਼ਨਾਂ ਤੋਂ ਹੁੰਦੀ ਹੋਈ ਸਹਰਸਾ ਪਹੁੰਚੇਗੀ। ਇਸ ਟਰੇਨ ਵਿੱਚ ਵੀ ਸਾਰੇ ਡੱਬੇ ਅਨਰਿਜ਼ਰਵ ਸ਼੍ਰੇਣੀ ਦੇ ਹਨ।
ਇਸ ਦੇ ਨਾਲ ਹੀ ਰੇਲਵੇ ਨੇ 24 ਅਤੇ 25 ਨਵੰਬਰ ਨੂੰ ਰੇਲ ਗੱਡੀ ਨੰਬਰ 14618 (ਅੰਮ੍ਰਿਤਸਰ-ਪੂਰਨੀਆ ਕੋਰਟ) ਅਤੇ 26 ਅਤੇ 27 ਨਵੰਬਰ ਨੂੰ ਟਰੇਨ ਨੰਬਰ 14617 (ਪੂਰਨੀਆ ਕੋਰਟ-ਅੰਮ੍ਰਿਤਸਰ) ਨੂੰ ਬਹਾਲ ਕਰ ਦਿੱਤਾ ਹੈ।