Sadiq Bank Scam: ਸਾਦਿਕ ਬੈਕ ਘੁਟਾਲੇ ਦੇ ਮੁੱਖ ਮੁਲਜ਼ਮ ਅਮਿਤ ਧੀਗੜਾ ਦੇ ਇੱਕ ਹੋਰ ਸਾਥੀ ਨੂੰ ਗਾਜੀਆਬਾਦ ਤੋਂ ਕੀਤਾ ਗ੍ਰਿਫ਼ਤਾਰ

Sadiq Bank Scam
Sadiq Bank Scam: ਸਾਦਿਕ ਬੈਕ ਘੁਟਾਲੇ ਦੇ ਮੁੱਖ ਮੁਲਜ਼ਮ ਅਮਿਤ ਧੀਗੜਾ ਦੇ ਇੱਕ ਹੋਰ ਸਾਥੀ ਨੂੰ ਗਾਜੀਆਬਾਦ ਤੋਂ ਕੀਤਾ ਗ੍ਰਿਫ਼ਤਾਰ

ਮੁਲਜ਼ਮ ਦੀ 2.50 ਕਰੋੜ ਰੁਪਏ ਦੇ ਕਰੀਬ ਦੀ ਚੱਲ-ਅਚੱਲ ਜਾਇਦਾਤ ਲਈ ਕਬਜ਼ੇ ਵਿੱਚ

Sadiq Bank Scam. (ਗੁਰਪ੍ਰੀਤ ਪੱਕਾ)। ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫ਼ਰੀਦਕੋਟ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਇੱਕ ਨਿਰਨਾਇਕ ਮੁਹਿੰਮ ਵਿੱਢੀ ਗਈ ਹੈ। ਇਸੇ ਤਹਿਤ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਅਤੇ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫ਼ਰੀਦਕੋਟ ਦੇ ਦਿਸ਼ਾ-ਨਿਰਦੇਸ਼ ਤਹਿਤ ਇੱਕ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਇੰਸਪੈਕਟਰ ਨਵਦੀਪ ਸਿੰਘ ਮੁੱਖ ਅਫਸਰ ਥਾਣਾ ਸਾਦਿਕ ਦੀ ਨਿਗਰਾਨੀ ਹੇਠ ਫ਼ਰੀਦਕੋਟ ਪੁਲਿਸ ਵੱਲੋਂ ਬਹੁਚਰਚਿਤ ਸਾਦਿਕ ਅੰਦਰ ਸਥਿਤ ਬੈਕ ਅੰਦਰ ਜਮ੍ਹਾਂ ਰਾਸ਼ੀ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਅਮਿਤ ਧੀਗੜਾ ਦੇ ਇੱਕ ਸਾਥੀ ਅਭਿਸ਼ੇਕ ਗੁਪਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਫ਼ਰੀਦਕੋਟ ਪੁਲਿਸ ਨੂੰ ਮਿਤੀ 21.07 2025 ਨੂੰ ਸੂਚਨਾ ਮਿਲੀ ਕਿ ਸਟੇਟ ਬੈਕ ਆਫ ਇੰਡੀਆ ਦੀ ਸਾਦਿਕ ਵਿਖੇ ਸਥਿਤ ਬਰਾਚ ਵਿੱਚ ਬੈਂਕ ਬਤੌਰ ਕਲਰਕ ਤਾਇਨਾਤ ਅਮਿਤ ਧੀਗੜਾ ਨਾਂਅ ਦੇ ਵਿਅਕਤੀ ਵੱਲੋਂ ਲੋਕਾਂ ਦੇ ਖੇਤੀਬਾੜੀ ਲਿਮਟ ਖਾਤਿਆਂ ਅਤੇ ਐਫ.ਡੀ ਦੇ ਖਾਤਿਆਂ ਵਿੱਚ ਪੈਸਿਆਂ ਦੇ ਲੈਣ-ਦੇਣ ਬਾਰੇ ਛੇੜਛਾੜ ਕਰਕੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਾਦਿਕ ਵਿਖੇ ਬੈਂਕ ਦੇ ਡਿਪਟੀ ਮੈਨੇਜਰ ਸ਼ਸਾਕ ਸੇਖਰ ਅਰੋੜਾ ਦੇ ਬਿਆਨਾਂ ਦੇ ਅਧਾਰ ’ਤੇ ਅਮਿਤ ਧੀਗੜਾ ਖਿਲਾਫ ਮੁਕੱਦਮਾ ਨੰਬਰ 100 ਅਧੀਨ ਧਾਰਾ 318 (4), 316 (2), 344 ਬੀ.ਐਨ.ਐਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਉਸੇ ਦਿਨ ਫ਼ਰੀਦਕੋਟ ਪੁਲਿਸ ਵੱਲੋਂ ਮੁਲਜ਼ਮ ਦਾ ਐਲ.ਓ.ਸੀ ਜਾਰੀ ਕਰਵਾਇਆ।

Sadiq Bank Scam
ਬਰਾਮਦ ਕੀਤੇ ਗਹਿਣੇ।

ਇਹ ਵੀ ਪੜ੍ਹੋ: ASHA Workers Protest: ਆਸ਼ਾ ਵਰਕਰਾਂ ਦੀਆਂ ਮੰਗਾਂ ਪ੍ਰਵਾਨ ਨਾ ਹੋਣ ਦੇ ਰੋਸ ਵਜੋਂ ਸਿਹਤ ਵਿਭਾਗ ਦੇ ਕੰਮਾਂ ਦਾ ਬਾਈਕਾਟ…

ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਮੁਕੱਦਮੇ ਦੇ ਕਥਿਤ ਦੋਸ਼ੀ ਅਮਿਤ ਧੀਗੜਾ ਦੀ ਪਤਨੀ ਰੁਪਿੰਦਰ ਕੌਰ ਦੇ ਖਾਤਿਆਂ ਅੰਦਰ ਲਗਭਗ 02 ਕਰੋੜ 30 ਲੱਖ ਰੁਪਏ ਦੇ ਕਰੀਬ ਦਾ ਲੈਣ-ਦੇਣ ਹੋਇਆ ਸੀ। ਜਿਸਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਰੁਪਿੰਦਰ ਕੌਰ ਨੂੰ 24 ਜੁਲਾਈ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਵਿਦੇਸ਼ ਜਾਣ ਦੀ ਤਾਕ ਵਿੱਚ ਸੀ। ਜਿਸ ਉਪਰੰਤ ਪੁਲਿਸ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਮੁੱਖ ਮੁਲਜ਼ਮ ਅਮਿਤ ਧੀਗੜਾ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਸ਼ਹਿਰ ਅੰਦਰ ਵਰਿੰਦਾਵਾਨ ਕੋਲੋਂ ਮਿਤੀ 30.07.2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਉਸ ਵੱਲੋਂ ਗ੍ਰਿਫਤਾਰੀ ਤੋਂ ਬਚਣ ਲਈ ਆਪਣੇ-ਆਪ ਨੂੰ ਨੁਕਸਾਨ ਪਹੁੰਚਾਉਣ ਦਾ ਡਰ ਵੀ ਦਿੱਤਾ ਗਿਆ ਪ੍ਰੰਤੂ ਪੁਲਿਸ ਟੀਮਾਂ ਦੀ ਸਮਝਦਾਰੀ ਨਾਲ ਮਥੁਰਾ ਪੁਲਿਸ ਦੀ ਮੱਦਦ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਮਾਮਲੇ ਨਾਲ ਜੁੜੇ ਹੋਰ ਮੁਲਜ਼ਮਾਂ ਦੇ 02 ਕਰੋੜ ਰੁਪਏ ਦੇ ਬੈਕਵਰਡ ਲਿੰਕ ਕੀਤੇ ਜਾ ਚੁੱਕੇ ਹਨ ਸਥਾਪਿਤ

ਜਿਸ ਉਪਰੰਤ ਮੁਲਜ਼ਮ ਅਮਿਤ ਧੀਗੜਾ ਦੀ ਪੁੱਛਗਿੱਛ ਅਤੇ ਮੁਲਜ਼ਮ ਦੇ ਬੈਂਕ ਖਾਤਿਆਂ ਦੀ ਸਟੇਟਮੈਟ ਦੇ ਅਧਾਰ ’ਤੇ ਮੁਲਜ਼ਮ ਅਮਿਤ ਧੀਗੜਾ ਦੇ 3 ਸਾਥੀਆਂ ਨੂੰ 4 ਅਗਸਤ ਨੂੰ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜਿਸ ਵਿੱਚ ਸਫਲਤਾ ਹਾਸਿਲ ਕਰਦੇ ਹੋਏ ਮੁਲਜ਼ਮ ਅਮਿਤ ਧੀਗੜਾ ਦੇ ਸਾਥੀ ਅਭਿਸ਼ੇਕ ਕੁਮਾਰ ਗੁਪਤਾ ਨੂੰ ਉਸਦੇ ਗਾਜੀਆਬਾਦ ਵਿਖੇ ਸਥਿਤ ਫਲੈਟ ਵਿੱਚੋਂ 07 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਕੋਲੋਂ ਅਮਿਤ ਧੀਗੜਾ ਵੱਲੋ ਪੈਸੇ ਭੇਜ ਕੇ ਦਿੱਤੇ ਹੋਏ ਕਰੀਬ 10 ਤੋਲੇ ਦੇ ਸੋਨੋ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ।

ਦੌਰਾਨੇ ਤਫਤੀਸ਼ ਇਹ ਸਾਹਮਣੇ ਆਇਆ ਹੈ ਕਿ ਅਮਿਤ ਧੀਗੜਾ ਵੱਲੋਂ ਲੋਕਾ ਦੇ ਖਾਤਿਆਂ ਵਿੱਚ ਹੇਰਫੇਰ ਕਰਕੇ ਪੈਸੇ ਕੱਢ ਕੇ ਆਪਣੇ ਦੋਸ਼ਤ ਅਭਿਸ਼ੇਕ ਕੁਮਾਰ ਨੂੰ ਗਾਜੀਆਬਾਦ ਵਿਖੇ ਫਲੈਟ ਲੈ ਕੇ ਦਿੱਤਾ ਜਿਸ ਦੀ ਕੀਮਤ ਕਰੀਬ 01 ਕਰੋੜ 50 ਲੱਖ ਦੇ ਕਰੀਬ ਹੈ। ਇਸ ਤੋਂ ਇਲਾਵਾ ਮੁਲਜ਼ਮ ਦੇ ਖਾਤੇ ਵਿੱਚ ਅਮਿਤ ਧੀਗੜਾ ਵੱਲੋਂ ਭੇਜੇ ਗਏ ਕਰੀਬ 10 ਲੱਖ ਰੁਪਏ ਵੀ ਅਭਿਸ਼ੇਕ ਦੇ ਖਾਤੇ ਵਿੱਚ ਮੌਜੂਦ ਹਨ। ਇਸ ਤੋਂ ਇਲਾਵਾ ਅਭਿਸ਼ੇਕ ਗੁਪਤਾ ਦੇ ਫਲੈਟ ਵਿੱਚ ਕਰੀਬ 40 ਲੱਖ ਦਾ ਫਰਨੀਚਰ ਅਤੇ ਡੈਕੋਰੇਸ਼ਨ ਕੀਤੀ ਗਈ ਹੈ। ਜਿਸ ਨੂੰ ਕਿ ਸੀਲ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤਰ੍ਹਾਂ ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਦੀ ਕਰੀਬ 2.50 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਤ ਨੂੰ ਕਬਜੇ ਵਿੱਚ ਲੈ ਲਿਆ ਹੈ। Sadiq Bank Scam

ਇਸ ਮਾਮਲੇ ਨਾਲ ਜੁੜੇ ਹੋਰ ਮੁਲਜ਼ਮ ਦੇ ਕਰੀਬ 02 ਕਰੋੜ ਰੁਪਏ ਦੇ ਹੋਰ ਬੈਕਵਰਡ ਲਿੰਕ ਸਥਾਪਿਤ ਕੀਤੇ ਜਾ ਚੁੱਕੇ ਹਨ। ਜਿਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਫ਼ਰੀਦਕੋਟ ਪੁਲਿਸ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ੀਰੋ ਟੋਲਰੈਸ ਨੀਤੀ ਦੇ ਤਹਿਤ ਇੱਕ ਵਧੀਆਂ ਪ੍ਰਸ਼ਾਸ਼ਨ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ।