(ਗੁਰਪ੍ਰੀਤ ਸਿੰਘ) ਸੰਗਰੂਰ। ਘੱਗਰ ਦਰਿਆ ਦੇ ਕਾਰਨ ਆਏ ਹੜਾਂ ਕਾਰਨ ਪਿਛਲੇ ਸਾਰੇ ਰਿਕਾਰਡ ਟੁੱਟ ਰਹੇ ਨੇ, ਇਸ ਵਾਰ ਘੱਗਰ ਦਾ ਪਾਣੀ ਮੂਣਕ ਸ਼ਹਿਰ ਅੰਦਰ ਵੀ ਦਾਖਲ ਹੋ ਗਿਆ ਜਿਸ ਕਾਰਨ ਲੋਕਾਂ ਵਿਚ ਅਫਰਾ-ਤਫਰੀ ਦਾ ਮਾਹੌਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀ ਦੁਰਗਾ ਸਿੰਗਲਾ ਨੇ ਦੱਸਿਆ ਅੱਜ ਸ਼ਾਮ ਨੂੰ ਘੱਗਰ ਦਾ ਪਾਣੀ ਮੂਣਕ ਸ਼ਹਿਰ ਵਿੱਚ ਵੀ ਦਾਖਿਲ ਹੋ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਪਹਿਲਾਂ ਵਾਲੇ ਮੁੱਖ ਮੰਤਰੀਆਂ ਵਾਂਗ ਸਰਵੇਖਣ ਕਰਨ ਲਈ ਹੈਲੀਕਾਪਟਰ ‘ਤੇ ਗੇੜੇ ਨਹੀਂ ਲਾ ਰਿਹਾ : ਮਾਨ
ਲੋਕ ਆਪਣਾ ਅਗਾਊਂ ਬਚਾਅ ਕਰਨ ਲਈ ਜੁਟ ਗਏ ਹਨ। ਫਿਲਹਾਲ ਪਾਣੀ ਦਾ ਪੱਧਰ ਕੋਈ ਜਿਆਦਾ ਨਹੀਂ ਪਰ ਜਿਸ ਹਿਸਾਬ ਨਾਲ ਘੱਗਰ ਵਿੱਚ ਪਾੜ ਪੈ ਰਹੇ ਹਨ ਉਸ ਤੋਂ ਇਹ ਲੱਗ ਰਿਹਾ ਹੈ ਸਥਿਤੀ ਕਿਸੇ ਵੇਲੇ ਵੀ ਨਾਜ਼ੁਕ ਹੋ ਸਕਦੀ ਹੈ। ਸਥਾਨਕ ਨਾਮ ਚਰਚਾ ਘਰ ਦੇ ਆਸੇ ਪਾਸੇ ਬੋਰੀਆਂ ਲਾ ਕੇ ਪਾਣੀ ਰੋਕਣ ਦਾ ਯਤਨ ਕੀਤਾ ਗਿਆ ਹੈ। ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਕਿ ਬਿਲਕੁਲ ਵੀ ਘਬਰਾਹਟ ਵਿੱਚ ਆਉਣ ਦੀ ਲੋੜ ਨਹੀਂ ਕਿਉਂਕਿ ਸਾਰੇ ਇੰਤਜ਼ਾਮ ਕੀਤੇ ਹਨ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।