Ghaggar River News: ਘੱਗਰ ਦਰਿਆ ਦੇ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਲੋਕਾਂ ਦੀਆਂ ਵਧਾਈਆਂ ਚਿੰਤਾਵਾਂ

Ghaggar River News
Ghaggar River News: ਘੱਗਰ ਦਰਿਆ ਦੇ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਲੋਕਾਂ ਦੀਆਂ ਵਧਾਈਆਂ ਚਿੰਤਾਵਾਂ

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਲਰਟ ਜਾਰੀ | Ghaggar River News

  • ਪਿੰਡਾਂ ਦੇ ਗੁਰਦੁਆਰਿਆਂ ’ਚ ਅਨਾਉਂਸਮੈਂਟਾਂ ਕਰਵਾ ਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਬਾਦਸ਼ਾਹਪੁਰ (ਮਨੋਜ ਗੋਇਲ)। Ghaggar River News: ਘੱਗਰ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਲੈ ਕੇ ਲੋਕਾਂ ਦੀਆਂ ਚਿੰਤਾਵਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਬਾਦਸ਼ਾਹਪੁਰ ਘੱਗਰ ਦਰਿਆ ਦੀ ਪਿੱਛੇ ਨਾਲੋਂ ਇੱਥੇ ਕਾਫੀ ਜਿਆਦਾ ਚੌੜਾਈ ਹੋ ਜਾਂਦੀ ਹੈ। ਘੱਗਰ ਦਰਿਆ ਨੇੜੇ-ਤੇੜੇ ਲੱਗਦੀਆਂ ਜਮੀਨਾਂ ਦੇ ਕਿਸਾਨ ਲਗਾਤਾਰ ਇਸ ’ਤੇ ਆਪਣੀ ਨਿਗ੍ਹਾ ਬਣਾਈ ਬੈਠੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸਰਪੰਚ ਦੇ ਪਤੀ ਬਚਿੱਤਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ, ਗੋਲਡੀ ਕਾਹਲੋਂ, ਕੁਲਦੀਪ ਸਿੰਘ ਠਾਕੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਪਾਣੀ ਦਾ ਪੱਧਰ ਦੋ ਤੋਂ ਢਾਈ ਫੁੱਟ ਦੇ ਕਰੀਬ ਵਧ ਗਿਆ ਹੈ। Ghaggar River News

ਇਹ ਖਬਰ ਵੀ ਪੜ੍ਹੋ : Lucknow Factory Blast: ਪਟਾਕਾ ਫੈਕਟਰੀ ’ਚ ਧਮਾਕਾ, ਇਮਾਰਤ ਉੱਡੀ, 3 ਘਰ ਢਹੇ

ਪਿੱਛੋਂ ਲਗਾਤਾਰ ਆ ਰਹੇ ਪਾਣੀ ਕਾਰਨ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਪਹਿਲਾਂ ਹੀ ਕਾਫੀ ਜਿਆਦਾ ਸੀ। ਉਨ੍ਹਾਂ ਦੱਸਿਆ ਕਿ ਜੇਕਰ ਇਸ ਦਾ ਪੱਧਰ ਇਸੇ ਤਰ੍ਹਾਂ ਦੋ ਚਾਰ ਫੁੱਟ ਹੋਰ ਵਧ ਗਿਆ ਤਾਂ ਫਿਰ ਬੰਨ ਟੁੱਟਣ ਦਾ ਖਤਰਾ ਵਧ ਸਕਦਾ ਹੈ ਤੇ ਤੇ ਹੜ ਆਉਣ ਕਾਰਨ ਵੱਡੇ ਪੱਧਰ ਤੇ ਇਨ੍ਹਾ ਪਿੰਡ ਦਾ ਜਿਵੇਂ ਕਿ ਮਰਦਾਹੇੜੀ ਹਰਚੰਦਪੁਰਾ ਬਾਦਸ਼ਾਹਪੁਰ, ਰਾਮਪੁਰ ਪੜਤਾ, ਦੁਵਾਰਕਾਪੁਰ, ਅਰਨੇਟੁ, ਸਧਾਰਨਪੁਰ ਝੀਲ, ਡੇਰਾ ਬੀਕਾਨੇਰੀਆ, ਰਤਨਹੇੜੀ ਨੁਕਸਾਨ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਜਿਸ ਤਰ੍ਹਾਂ 2023 ’ਚ ਆਏ ਹੜ੍ਹਾਂ ਨੇ ਲੋਕਾਂ ਦਾ ਕਾਫੀ ਜਿਆਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਸੀ, ਜੇਕਰ ਹੁਣ ਫਿਰ ਹੜ੍ਹ ਆ ਗਏ ਤਾਂ ਕਿਸਾਨ ਬਰਬਾਦ ਹੋ ਜਾਣਗੇ।