ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਚੌਥੇ ਦਿਨ ਵੀ ਡਟੇ ਰਹੇ
130 ਫੁੱਟ ਤੱਕ ਪਾੜ ਪੂਰਿਆ, 70 ਫੁੱਟ ਪੂਰਨ ਦਾ ਕੰਮ ਜ਼ੋਰਾਂ ‘ਤੇ
ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਦਾ ਲਿਆ ਜਾਇਜ਼ਾ
ਮੋਹਨ ਸਿੰਘ/ਦੁਰਗਾ ਸਿੰਗਲਾ, ਮੂਣਕ
ਘੱਗਰ ਦਰਿਆ ‘ਚ ਪਏ ਕਰੀਬ 200 ਫੁੱਟ ਤੱਕ ਦੇ ਪਾੜ ਨੂੰ ਅੱਜ ਚੌਥੇ ਦਿਨ ਤੱਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ, ਫੌਜ ਦੇ ਜਵਾਨਾਂ, ਐਨ.ਡੀ.ਆਰ.ਐਫ. ਦੀਆਂ ਟੀਮਾਂ ਤੇ ਪਿੰਡ ਵਾਸੀਆਂ ਨੇ ਲਗਭਗ 130 ਫੁੱਟ ਦੇ ਕਰੀਬ ਪੂਰ ਲਿਆ ਹੈ ਤੇ ਬਾਕੀ ਰਹਿੰਦੇ 70 ਫੁੱਟ ਦੇ ਪਾੜ ਨੂੰ ਪੂਰਨ ਲਈ ਡਟੇ ਹੋਏ ਹਨ
ਜਾਣਕਾਰੀ ਮੁਤਾਬਕ ਅੱਜ ਚੌਥੇ ਦਿਨ ਵੀ ਘੱਗਰ ਦੇ ਕਿਨਾਰਿਆਂ ਨੂੰ ਮੁੜ ਜੋੜਨ ਲਈ ਰਾਹਤ ਕਾਰਜ ਵੱਡੇ ਪੱਧਰ ‘ਤੇ ਚੱਲ ਰਹੇ ਹਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਮੈਂਬਰ ਅੱਜ ਵੀ ਰਾਹਤ ਕਾਰਜਾਂ ਵਿੱਚ ਜ਼ੋਰ-ਸ਼ੋਰ ਨਾਲ ਜੁਟੇ ਰਹੇ ਪ੍ਰਸ਼ਾਸਨ ਵੱਲੋਂ ਭਾਵੇਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਛੇਤੀ ਹੀ ਪਾੜ ਨੂੰ ਪੂਰ ਲਿਆ ਜਾਵੇਗਾ ਪਰ ਹਾਲਾਤ ਵੇਖ ਕੇ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਕੱਲ੍ਹ ਤੱਕ ਹੀ ਪੂਰੇ ਜਾਣ ਦੀ ਸੰਭਾਵਨਾ ਹੈ ਦੱਸਣ ਵਾਲਿਆਂ ਮੁਤਾਬਕ ਆਉਂਦੀ ਸਵੇਰ ਤੱਕ ਪਾੜ ਤਾਂ ਪੂਰਿਆ ਜਾ ਸਕਦਾ ਹੈ ਪਰ ਘੱਗਰ ਦੇ ਕਈ ਥਾਂ ‘ਤੇ ਕਿਨਾਰੇ ਬੇਹੱਦ ਕਮਜ਼ੋਰ ਹਨ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਡੇਰਾ ਸ਼ਰਧਾਲੂ ਅੱਜ ਐਤਵਾਰ ਨੂੰ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿੱਚੋਂ ਵੱਡੀ ਗਿਣਤੀ ਵਿੱਚ ਇੱਥੇ ਪੁੱਜੇ ਹੋਏ ਹਨ ਉਨ੍ਹਾਂ ਦੱਸਿਆ ਕਿ ਡੇਰਾ ਸ਼ਰਧਾਲੂਆਂ ਵੱਲੋਂ ਵੱਡੇ ਪੱਧਰ ‘ਤੇ ਜਾਲ ਬਣਾਉਣ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਡੇਰਾ ਸ਼ਰਧਾਲੂਆਂ ਵੱਲੋਂ ਮਿੱਟੀ ਦੇ ਥੈਲੇ ਆਦਿ ਭਰ ਕੇ ਬੰਨ੍ਹਾਂ ‘ਤੇ ਪਹੁੰਚਾਏ ਜਾ ਰਹੇ ਹਨ ਆਮ ਲੋਕਾਂ ਨੇ ਵੀ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਡੇਰਾ ਸ਼ਰਧਾਲੂ ਸਰਗਰਮੀ ਨਾ ਦਿਖਾਉਂਦੇ ਤਾਂ ਪ੍ਰਸ਼ਾਸਨ ਕੋਲ ਆਪਣੇ ਪੱਧਰ ‘ਤੇ ਕੋਈ ਇੰਤਜਾਮ ਨਹੀਂ ਸੀ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਮੈਦਾਨ ਵਿੱਚ ਆਉਣ ਤੋਂ ਬਾਅਦ ਹੀ ਸਾਰਾ ਕੰਮ ਤੇਜ਼ੀ ਨਾਲ ਹੋਣ ਲੱਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।