ਜੀਓ ਨੇ ਮਾਰਚ ‘ਚ ਕਰੀਬ 47 ਲੱਖ ਗਾਹਕ ਜੋੜੇ
ਨਵੀਂ ਦਿੱਲੀ। ਏਸ਼ੀਆ ਦੇ ਸਭ ਤੋਂ ਵੱਡੇ ਧਨਾਢ ਮੁਕੇਸ਼ ਅਬੰਾਨੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਆਪਣੀਆਂ ਜੜਾਂ ਲਗਾਤਾਰ ਮਜ਼ਬੂਤ ਕਰਦੀ ਜਾ ਰਹੀ ਹੈ।
ਕੰਪਨੀ ਇਸ ਸਾਲ ਮਾਰਚ ‘ਚ 47 ਲੱਖ ਗਾਹਕ ਜੋੜ ਕੇ 33.47 ਬਜ਼ਾਰ ਹਿੱਸੇ ਦੇ ਨਾਲ ਪਹਿਲੇ ਨੰਬਰ ‘ਤੇ ਕਾਇਮ ਰਹੀ। ਜਦੋਂਕਿ ਵੋਡਾਫੋਨ-ਆਈਡੀਆ ਨੇ 63 ਲੱਖ ਤੇ ਭਾਰਤੀ ਏਅਰਟੈਲ ਖੇਤਰ ਦੀ ਨਿਆਮਕ ਸੰਸਥਾ ਭਾਰਤੀ ਦੂਰ ਸੰਚਾਰ ਨਿਆਮਕ (ਟਰਾਈ) ਦੇ ਨਵੇਂ ਅੰਕੜਿਆਂ ਦੇ ਅਨੁਸਾਰ ਮਾਰਚ ਮਹੀਨੇ ‘ਚ ਰਿਲਾਇੰਸ ਜੀਓ ਤੋਂ ਇਲਾਵਾ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ਨੇ 95073 ਗਾਹਕ ਜੋੜੇ। ਟਰਾਈ ਅੰਕੜਿਆਂ ਅਨੁਸਾਰ ਮਾਰਚ ‘ਚ 28 ਲੱਖ 36 ਹਜ਼ਾਰ 725 ਗਾਹਕ ਘੱੱਟ ਹੋਏ ਹਨ। ਜੀਓ ਨੇ ਮਾਰਚ ‘ਚ 46 ਲੱਖ 87 ਹਜ਼ਾਰ 639 ਨਵੇਂ ਗਾਹਕਾਂ ਤੋਂ ਕੁੱਲ 38 ਕਰੋੜ 75 ਲੱਖ 16 ਹਜ਼ਾਰ 803 ਖਪਤਕਾਰ ਭਾਵ 33.47 ਫੀਸਦੀ ਬਜ਼ਾਰ ਸ਼ੇਅਰ ਦੇ ਨਾਲ ਆਪਣੀ ਬਾਦਸ਼ਾਹਤ ਕਾਇਮ ਰੱਖੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ