ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਆਮ ਬਜ਼ਟ ਦੇਸ਼ ਲਈ...

    ਆਮ ਬਜ਼ਟ ਦੇਸ਼ ਲਈ ਨਵੀਆਂ ਉਮੀਦਾਂ ਲੈ ਕੇ ਆਵੇਗਾ: ਮੋਦੀ

    Government Schools of Punjab

    ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦਾ ਬਜਟ (Budget) ਆਮ ਨਾਗਰਿਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਵਿਸ਼ਵ ਆਰਥਿਕ ਉਥਲ-ਪੁਥਲ ਦੌਰਾਨ ਦੁਨੀਆ ਲਈ ਉਮੀਦ ਦੀ ਕਿਰਨ ਵੀ ਹੋਵੇਗਾ। ਸੰਸਦ ਦੇ ਬਜਟ ਸੈਸਨ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਰਥ ਸ਼ਾਸਤਰ ਦੀ ਦੁਨੀਆ ਦੀਆਂ ਉੱਘੀਆਂ ਆਵਾਜਾਂ ਦੇਸ਼ ਲਈ ਸਕਾਰਾਤਮਕ ਸੰਦੇਸ਼ ਲੈ ਕੇ ਆ ਰਹੀਆਂ ਹਨ।

    ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਸੈਸ਼ਨ ’ਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਤਕਰਾਰ ਹੋਵੇਗੀ, ਪਰ ਨਾਲ ਹੀ ਉਮੀਦ ਪ੍ਰਗਟਾਈ ਕਿ ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਵੀ ਤਿਆਰੀ ਨਾਲ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ,“ਅੱਜ ਦੀ ਵਿਸਵੀ ਸਥਿਤੀ ਵਿੱਚ, ਭਾਰਤ ਦਾ ਬਜਟ ਨਾ ਸਿਰਫ ਭਾਰਤ ਦਾ ਸਗੋਂ ਪੂਰੀ ਦੁਨੀਆ ਦਾ ਧਿਆਨ ਕੇਂਦਰਿਤ ਹੈ। ਵਿਸ਼ਵ ਦੀ ਅਸਥਿਰ ਆਰਥਿਕ ਸਥਿਤੀ ਵਿੱਚ ਭਾਰਤ ਦਾ ਬਜਟ ਨਾ ਸਿਰਫ ਭਾਰਤ ਦੇ ਆਮ ਲੋਕਾਂ ਦੀਆਂ ਉਮੀਦਾਂ ਅਤੇ ਖਾਹਿਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ, ਸਗੋਂ ਇਹ ਉਮੀਦ ਦੀ ਕਿਰਨ ਦੇਖ ਰਹੀ ਦੁਨੀਆ ਦੀਆਂ ਉਮੀਦਾਂ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ।

    ਆਵਾਜ਼ਾਂ ਸਾਕਾਰਾਤਮਕ ਸੰਦੇਸ਼ ਲੈ ਕੇ ਆ ਰਹੀਆਂ ਹਨ

    ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਸ਼ੁਰੂਆਤ ’ਚ ਅਰਥ ਸ਼ਾਸਤਰ ਦੀ ਦੁਨੀਆ ਦੀ ਆਵਾਜ਼… ਜਿਨ੍ਹਾਂ ਦੀ ਆਵਾਜ ਨੂੰ ਮਾਨਤਾ ਮਿਲੀ ਹੈ… ਅਜਿਹੀਆਂ ਆਵਾਜਾਂ ਹਰ ਪਾਸਿਓਂ ਸਕਾਰਾਤਮਕ ਸੰਦੇਸ਼ ਲੈ ਕੇ ਆ ਰਹੀਆਂ ਹਨ… ਉਮੀਦ ਦੀ ਕਿਰਨ। ‘‘ਉਹ ਆ ਰਹੀ ਹੈ… ਉਹ ਉਤਸਾਹ ਦੀ ਸੁਰੂਆਤ ਲੈ ਕੇ ਆ ਰਹੀ ਹੈ…’’

    ਮੋਦੀ ਨੇ ਕਿਹਾ ਕਿ ਅੱਜ ਦਾ ਮੌਕਾ ਖਾਸ ਹੈ ਕਿਉਂਕਿ ਇਹ ਰਾਸਟਰਪਤੀ ਦ੍ਰੋਪਦੀ ਮੁਰਮੂ ਦਾ ਪਹਿਲਾ ਸੰਬੋਧਨ ਹੈ। ਉਨ੍ਹਾਂ ਕਿਹਾ, “ਰਾਸ਼ਟਰਪਤੀ ਦਾ ਸੰਬੋਧਨ ਭਾਰਤ ਦੇ ਸੰਵਿਧਾਨ ਦਾ ਗੌਰਵ ਹੈ, ਭਾਰਤ ਦੀ ਸੰਸਦੀ ਪ੍ਰਣਾਲੀ ਦਾ ਮਾਣ ਹੈ ਅਤੇ ਖਾਸ ਤੌਰ ’ਤੇ ਅੱਜ ਔਰਤਾਂ ਨੂੰ ਸਨਮਾਨ ਦੇਣ ਦਾ ਵੀ ਮੌਕਾ ਹੈ।

    ਸਾਡੇ ਦੇਸ਼ ਦੀ ਮਹਾਨ ਕਬਾਇਲੀ ਪਰੰਪਰਾ ਦਾ ਸਨਮਾਨ ਕਰਨ ਦਾ ਮੌਕਾ ਵੀ ਆਇਆ ਹੈ, ਜੋ ਕਿ ਦੂਰ-ਦੁਰਾਡੇ ਦੇ ਜੰਗਲਾਂ ਵਿੱਚ ਰਹਿੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ ਸਰਕਾਰ ਦੇ ਕਾਰਜ ਸੰਸਕਿ੍ਰਤੀ ਦੇ ਕੇਂਦਰ ਵਿੱਚ ‘‘ਭਾਰਤ ਸਭ ਤੋਂ ਪਹਿਲਾਂ, ਨਾਗਰਿਕ ਪਹਿਲਾਂ’’ ਰਿਹਾ ਹੈ ਅਤੇ ਇਸੇ ਭਾਵਨਾ ਨੂੰ ਬਜਟ ਸੈਸ਼ਨ ਵਿੱਚ ਅੱਗੇ ਵਧਾਇਆ ਜਾਵੇਗਾ।

    ਵਿਰੋਧ ਵੀ ਹੋਵੇਗਾ (Budget)

    ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਵਿੱਚ ਵੀ ਝਗੜੇ ਹੋਣਗੇ, ਪਰ ਝਗੜੇ ਵੀ ਹੋਣੇ ਚਾਹੀਦੇ ਹਨ। ਮੈਨੂੰ ਭਰੋਸਾ ਹੈ ਕਿ ਸਾਡੇ ਵਿਰੋਧੀ ਧਿਰ ਦੇ ਸਾਰੇ ਸਾਥੀ ਪੂਰੀ ਤਿਆਰੀ ਨਾਲ ਬਹੁਤ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਸਦਨ ਵਿੱਚ ਆਪਣੇ ਵਿਚਾਰ ਪੇਸ ਕਰਨਗੇ। ਦੇਸ਼ ਦੀ ਨੀਤੀ ਨਿਰਧਾਰਨ ਵਿੱਚ ਸਦਨ ਵਿੱਚ ਬਹੁਤ ਵਧੀਆ ਤਰੀਕੇ ਨਾਲ ਚਰਚਾ ਹੋਵੇਗੀ ਅਤੇ ਦੇਸ਼ ਲਈ ਲਾਭਦਾਇਕ ਸਿੱਧ ਹੋਣ ਵਾਲੇ ਅੰਮਿ੍ਰਤ ਨੂੰ ਕੱਢਿਆ ਜਾਵੇਗਾ। ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸੁਰੂ ਹੋ ਰਿਹਾ ਹੈ। ਸੈਸ਼ਨ ਦੀ ਸ਼ੁਰੂਆਤ ਸੰਸਦ ਦੇ ਸੈਂਟਰਲ ਹਾਲ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਨਾਲ ਹੋਈ।

    ਸਦਨ ਦਾ ਕੋਈ ਕੰਮਕਾਜ ਨਹੀਂ ਹੋਵੇਗਾ (Budget)

    ਸੈਸ਼ਨ ਦੇ ਪਹਿਲੇ ਦਿਨ ਦੋਵਾਂ ਸਦਨਾਂ ਵਿੱਚ ਆਰਥਿਕ ਸਰਵੇਖਣ ਟੇਬਲ ਉੱਤੇ ਰੱਖਿਆ ਜਾਵੇਗਾ। ਬੁੱਧਵਾਰ ਨੂੰ ਵਿੱਤੀ ਸਾਲ 2023-24 ਦਾ ਬਜਟ ਪੇਸ ਕੀਤਾ ਜਾਵੇਗਾ। ਬਜਟ ਸੈਸ਼ਨ ਵਿੱਚ ਕੁੱਲ 66 ਦਿਨਾਂ ਵਿੱਚ 27 ਬੈਠਕਾਂ ਹੋਣਗੀਆਂ। ਸੈਸ਼ਨ ਦਾ ਪਹਿਲਾ ਹਿੱਸਾ 13 ਫਰਵਰੀ ਤੱਕ ਚੱਲੇਗਾ। 14 ਫਰਵਰੀ ਤੋਂ 12 ਮਾਰਚ ਤੱਕ ਸਦਨ ਦਾ ਕੋਈ ਕੰਮਕਾਜ ਨਹੀਂ ਹੋਵੇਗਾ ਅਤੇ ਇਸ ਦੌਰਾਨ ਵਿਭਾਗ ਨਾਲ ਸਬੰਧਤ ਸੰਸਦੀ ਸਥਾਈ ਕਮੇਟੀਆਂ ਗ੍ਰਾਂਟਾਂ ਦੀਆਂ ਮੰਗਾਂ ਦੀ ਸਮੀਖਿਆ ਕਰਨਗੀਆਂ ਅਤੇ ਆਪਣੇ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਸਬੰਧਤ ਰਿਪੋਰਟਾਂ ਤਿਆਰ ਕਰਨਗੀਆਂ। ਬਜ਼ਟ ਸੈਸ਼ਨ ਦਾ ਦੂਜਾ ਹਿੱਸਾ 13 ਮਾਰਚ ਤੋਂ ਸ਼ੁਰੂ ਹੋ ਕੇ 6 ਅਪਰੈਲ ਤੱਕ ਚੱਲੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here