ਵਿਸਫੋਟਕ ਸੈਂਕੜੇ ਨਾਲ ਗੇਲ ਦੀ ਲਿਸਟ ਏ ਕ੍ਰਿਕਟ ਨੂੰ ਅਲਵਿਦਾ

ਗੇਲ ਨੇ 114 ਗੇਂਦਾਂ ‘ਚ 10 ਚੌਕੇ ਅਤੇ 8 ਛੱਕੇ ਲਾ ਕੇ 122 ਦੌੜਾਂ ਬਣਾਈਆਂ ਅਤੇ ਮੈਨਆਫ਼ ਦ ਮੈਚ ਰਹੇ ਗੇਲ ਹੁਣ ਜਮੈਕਾ ਲਈ ਇੱਕ ਚਾਰ ਰੋਜ਼ਾ ਮੈਚ ਖੇਡਣਗੇ ਜੋ ਉਹਨਾਂ ਦਾ ਦੇਸ਼ ਲਈ ਆਖ਼ਰੀ ਮੈਚ ਹੋਵੇਗਾ

ਬ੍ਰਿਜਟਾਊਨ, 7 ਅਕਤੂਬਰ 
ਦੁਨੀਆਂ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੇ ਆਪਣੀ ਘਰੇਲੂ ਟੀਮ ਜਮੈਕਾ ਲਈ ਆਖ਼ਰੀ ਲਿਸਟ ਏ ਮੈਚ ਖੇਡਦੇ ਹੋਏ ਤਾਬੜਤੋੜ ਸੈਂਕੜਾ ਠੋਕ ਕੇ ਲਿਸਟ ਏ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ

 

ਗੇਲ ਨੇ ਸੁਪਰ 50 ਮੁਕਾਬਲੇ ‘ਚ ਜਮੈਕਾ ਵੱਲੋਂ ਆਪਣਾ ਆਖ਼ਰੀ ਲਿਸਟ ਏ ਮੈਚ ਖੇਡਿਆ ਉਹਨਾਂ ਬਾਰਬਾਡੋਸ ਵਿਰੁੱਧ ਸ਼ਾਨਦਾਰ ਸੈਂਕੜਾ ਲਾ ਕੇ ਟੀਮ ਨੂੰ ਜਿੱਤ ਦਿਵਾਈ ਅਤੇ ਲਿਸਟ ਏ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਗੇਲ ਨੇ 114 ਗੇਂਦਾਂ ‘ਚ 10 ਚੌਕੇ ਅਤੇ 8 ਛੱਕੇ ਜੜਦੇ ਹੋਏ 122 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ

 
39 ਸਾਲਾ ਗੇਲ ਦਾ ਇਹ ਲਿ ਸਟ ਏ ‘ਚ 27ਵਾਂ ਸੈਂਕੜਾ ਸੀ ਗੇਲ ਦੇ ਸੈਂਕੜੇ ਦੇ ਬਾਵਜ਼ੂਦ ਜਮੈਕਾ ਦੀ ਟੀਮ 226 ਦੌੜਾਂ ‘ਤੇ ਆਊਟ ਹੋ ਗਈ ਪਰ ਉਸਨੇ ਬਾਰਬਾਡੋਸ ਨੂੰ 193 ਦੌੜਾਂ ‘ਤੇ ਹੀ ਸਮੇਟ ਕੇ 33 ਦੌੜਾਂ ਨਾਲ ਮੈਚ ਜਿੱਤ ਲਿਆ ਗੇਲ ਨੇ ਸੈਂਕੜੇ ਤੋਂ ਇਲਾਵਾ ਮੈਚ ‘ਚ ਇੱਕ ਵਿਕਟ ਵੀ ਲਈ ਅਤੇ ਮੈਨ ਆਫ਼ ਦ ਮੈਚ ਬਣੇ

 
ਵੈਸਟਇੰਡੀਜ਼ ਦੇ ਧੁਰੰਦਰ ਬੱਲੇਬਾਜ਼ ਗੇਲ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਇਹ ਜਮੈਕਾ ਲਈ ਉਹਨਾਂ ਦਾ ਆਖ਼ਰੀ ਲਿਸਟ ਏ ਮੈਚ ਹੋਵੇਗਾ ਹਾਲਾਂਕਿ ਉਹਨਾਂ ਕਿਹਾ ਕਿ ਉਹ ਜਮੈਕਾ ਲਈ ਇੱਕ ਚਾਰ ਰੋਜ਼ਾ ਮੁਕਾਬਲੇ ‘ਚ ਖੇਡਣਗੇ ਜੋ ਉਹਨਾਂ ਦੇ ਦੇਸ਼ ਲਈ ਉਹਨਾਂ ਦਾ ਆਖ਼ਰੀ ਮੈਚ ਹੋਵੇਗਾ