ਕੋਟਕਪੂਰਾ (ਅਜੈ ਮਨਚੰਦਾ) ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਚੋਂ ਪ੍ਰਿੰਸੀਪਲ ਡਾ. ਸੁਰਜੀਤ ਸਿੰਘ/DDO ਕੋਟਕਪੂਰਾ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਉਹਨਾਂ ਦੀ ਪਤਨੀ ਬਿੰਦਰ ਕੌਰ, ਬੇਟਾ ਯੋਗੇਸ਼ਵਰ ਸਿੰਘ ਰਿਟਾਇਰਡ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਉਹਨਾਂ ਦੇ ਦੋਸਤ ਸ. ਹਰਪਾਲ ਸਿੰਘ ਮੱਤਾ, ਸ. ਅਵਤਾਰ ਸਿੰਘ ਮੱਤਾ ਕੈ. ਡਾ ਸ. ਕੁਲਦੀਪ ਸਿੰਘ ਸੋਢੀ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। (Retirement)
ਇਸ ਪਾਰਟੀ ਦਾ ਅਗਾਜ਼ ਕੇਕ ਕੱਟ ਕੇ ਕੀਤਾ ਗਿਆ। ਪ੍ਰੋ. ਪੂਨਮ ਅਰੋੜਾ ਦੁਆਰਾ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ “ਜੀ ਆਇਆ” ਆਖਿਆ ਗਿਆ ਅਤੇ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਦੀ ਰਿਟਾਇਰਮੈਂਟ ਦੀ ਵਧਾਈ ਦਿੰਦਿਆ ਉਹਨਾਂ ਦੇ ਚੰਗੇ ਭਵਿੱਖ ਲਈ ਕਾਮਨਾ ਕਰਦੇ ਹੋਏ ਪ੍ਰੋਗਰਾਮ ਦਾ ਅਗਾਜ਼ ਕੀਤਾ। ਇਸ ਮੌਕੇ ਤੇ ਪ੍ਰੋ. ਸਤਨਾਮ ਸਿੰਘ ਦੁਆਰਾ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਨਾਲ ਵਿਦਿਆਰਥੀ ਜੀਵਨ ਵਿੱਚ ਬਿਤੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ।
ਸ਼ੁੱਭਕਾਮਨਾਵਾਂ ਦਿੱਤੀਆਂ
ਇਸ ਮੌਕੇ ਤੇ ਪ੍ਰੋ. ਨਿਰਮਲ ਕੌਸ਼ਿਕ ਰਿਟਾਇਡ ਪ੍ਰਿੰਸੀਪਲ ਨੇ ਆਪਣੀ 61 ਵੀ ਕਿਤਾਬ ਡਾ. ਸੁਰਜੀਤ ਸਿੰਘ ਜੀ ਤੋ ਰਿਲੀਜ਼ ਕਰਵਾਈ ਗਈ। ਪ੍ਰੋ. ਸੁਖਵੀਰ ਕੌਰ ਨੇ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਦੁਆਰਾ ਕਾਲਜ ਵਿੱਚ ਕਰਾਏ ਗਏ ਕੰਮਾਂ ਬਾਰੇ ਦੱਸਦਿਆਂ ਉਹਨਾਂ ਦ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਰਿਟਾਇਰਡ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਜੀ ਨੇ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਨਾਲ ਵਿਦਿਆਰਥੀ ਜੀਵਨ ਵਿੱਚ ਬਿਤਾਏ ਪਲਾਂ ਨੂੰ ਸਭ ਨਾਲ ਸਾਂਝਾ ਕਰਦਿਆਂ ਉਹਨਾਂ ਨੂੰ ਅਗਲਾ ਜੀਵਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।
ਸ. ਹਰਪਾਲ ਸਿੰਘ ਕਨੇਡਾ ਨੇ ਉਹਨਾਂ ਦੇ ਨਿੱਜੀ ਜੀਵਨ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸ ਮੌਕੇ ਤੇ ਪ੍ਰੋ. ਅੰਮ੍ਰਿਤਪਾਲ ਸਿੰਘ ਤੇ ਸ਼੍ਰੀ ਚਿਮਨ ਲਾਲ ਜੀ ਨੇ ਆਪਣੇ ਗੀਤਾਂ ਰਾਹੀ ਮਹਿਫਲ ਦਾ ਇੱਕ ਨਵਾਂ ਹੀ ਮਹੌਲ ਬਣਾ ਦਿੱਤਾ। ਇਸ ਮੌਕੇ ਤੇ ਪ੍ਰੋ. ਅਨੀਤਾ ਬੇਦੀ ਨੇ ਪ੍ਰਿੰਸੀਪਲ ਸਾਹਿਬ ਦੇ ਸਮੇਂ ਦੇ ਪਾਬੰਧ ਦੇ ਗੁਣ ਬਾਰੇ ਕੁਝ ਨਿੱਜੀ ਅਨੁਭਵਾਂ ਨੂੰ ਸਾਝਾ ਕੀਤਾ। ਪ੍ਰਿੰਸੀਪਲ ਸੁਰਜੀਤ ਸਿੰਘ ਜੀ ਨੇ ਆਪਣੇ ਵਿਦਿਆਰਥੀ ਜੀਵਨ ਤੋ ਲੈ ਕੇ ਪ੍ਰਿੰਸੀਪਲ ਬਨਣ ਤੱਕ ਦੇ ਸਫਰ ਦੌਰਾਨ ਜਿੰਦਗੀ ਵਿੱਚ ਆਏ ਉਤਾਰ–ਚੜਾਅ ਬਾਰੇ ਬੜੀ ਵਿਸਥਾਰਪੂਰਵਕ ਦੱਸਿਆ ਅਤੇ ਪ੍ਰਮਾਤਮਾ ਦੇ ਆਸਰੇ ਲਈ ਸਭ ਨੂੰ ਉਤਸ਼ਾਹਿਤ ਕੀਤਾ। ਅੰਤ ਵਿੱਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਸ਼ਰਮਾਂ ਜੀ ਨੇ ਪ੍ਰਿੰਸੀਪਲ ਸਾਹਿਬ ਵੱਲੋਂ ਕਾਲਜ ਨੂੰ ਦਿੱਤੇ ਸਮੇਂ-ਸਮੇਂ ਸਹਿਯੋਗ ਲਈ ਧੰਨਵਾਦ ਕਰਦਿਆਂ ਅਗਲੇ ਜੀਵਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਕਾਲਜ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸ਼ਾਮਿਲ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।