ਮੈਡੀਕਲ ਸੁਪਰਡੈਂਟ ਦਾ ਕੀਤਾ ਗਿਆ ਜੋਰਦਾਰ ਪਿੱਟ ਸਿਆਪਾ, ਸਿਵਲ ਸਰਜਨ ਦੇ ਦੁਰ ਵਿਵਹਾਰ ਵਿਰੁੱਧ ਕੀਤੀ ਗਈ ਨਾਅਰੇਬਾਜੀ
(ਸੱਚ ਕਹੂੰ ਨਿਊਜ) ਪਟਿਆਲਾ। ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੋਥਾ ਦਰਜਾ ਮੁਲਾਜਮਾਂ ਅਤੇ ਕੱਚੇ ਮੁਲਜਮਾਂ ਵਲੋਂ ਮਾਤਾ ਕੁਸ਼ਲਿਆ ਹਸਪਤਾਲ ਕੰਪਲੈਕਸ ਵਿਖੇ ਗੇਟ ਰੈਲੀ ਕੀਤੀ ਅਤੇ ਮੈਡੀਕਲ ਸੁਪਰਡੈਂਟ ਦਾ ਜੋਰਦਾਰ ਪਿੱਟ ਸਿਆਪਾ ਕੀਤਾ ਗਿਆ। ਇਸ ਤਰ੍ਹਾਂ ਸਿਵਲ ਸਰਜਨ ਵੱਲੋਂ ਤਿੰਨ ਮਹੀਨੇ ਪਹਿਲਾ ਮੀਟਿੰਗ ਕਰਕੇ ਮੁਲਾਜਮਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਅੱਖੋ ਅੋਹਲੇ ਕਰਨ ਵਿਰੁੱਧ ਵੀ ਰੋਸ ਪ੍ਰਗਟ ਕੀਤਾ ਗਿਆ ਅਤੇ ਟੀਕਾਕਰਨ ਫਾਰਮਿਟ ਵਲੋਂ ਮੁਲਾਜਮ ਆਗੂਆਂ ਤੇ ਆਮ ਲੋਕਾਂ ਦਾ ਦੁਰ ਵਿਵਹਾਰ ਕਰਨ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਮੁਲਾਜਮ ਆਗੂਆਂ ਨੇ ਮੰਗਾਂ ਦਾ ਜਿਕਰ ਕਰਦਿਆ ਕਿਹਾ ਕਿ ਨਵੇਂ ਤਨਖਾਹ ਸਕੇਲਾਂ ਵਿੱਚ ਤਨਖਾਹਾਂ ਫਿਕਸ ਕਰਨ ਵਿੱਚ ਬੇਲੋੜੀਂਦੀ ਦੇਰੀ ਕਰਨ, ਕੰਟਰੈਕਟ, ਆਊਟ ਸੋਰਸ ਕਰਮਚਾਰੀਆਂ ਨੂੰ ਘੱਟੋਘੱਟ ਉਜਰਤਾ ਠੇਕੇਦਾਰ ਦੁਆਰਾ ਨਾ ਦੇਣਾ, ‘ਪੰਜ ਪੰਜ ਸੋ ਰੁਪਏ’ ਦੀ ਨਜਾਇਜ ਕਟੌਤੀ ਕਰਨੀ, ਬਣਦਿਆ ਸਾਰੀਆਂ ਸਹੁੂਲਤਾਂ ਨਾ ਦੇਣ ਹਸਪਤਾਲ ‘ਮੇਟਰਨ’ ਵੱੱੱਲੋਂ ਗੈਰ ਹਾਜ਼ਰੀਆਂ ਲਗਾ ਕੇ ਤਨਖਾਹਾਂ ਦੀ ਕਟੋਤੀ ਕਰਵਾਉਣੀ, ਕਰਮੀਆਂ ਨੂੰ ਨਜਾਇਜ ਤੰਗ ਪ੍ਰੇਸ਼ਾਨ ਕਰਨਾ, ਡਿਊਟੀ ਰੁਟੇਸ਼ਨ ਨਾ ਲੈਣੀ ਵਰਗੇ ਇਸ਼ੂ ਸ਼ਾਮਲ ਸਨ।
ਇਸ ਮੌਕੇ ਦਰਸ਼ਨ ਸਿੰਘ ਲੁਬਾਣਾ ਨੇ ਐਲਾਨ ਕੀਤਾ ਕਿ ਮੰਡੀ ਬੋਰਡ ਦੇ ਕਾਮਿਆਂ ਦੀਆਂ ਮੰਗਾਂ ਜੋ ਪਿਛਲੇ ਚਾਰ ਸਾਲਾਂ ਤੋਂ ਲਮਕਾ ਅਵਸਥਾ ਵਿੱਚ ਹਨ ਸਬੰਧੀ 17 ਦਸੰਬਰ ਨੂੰ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਰਿਹਾਇਸ਼ੀ ਵਿਖੇ ਰੈਲੀ ਕੀਤੀ ਜਾ ਰਹੀ ਹੈ ਅਤੇ 20 ਦਸੰਬਰ ਨੂੰ ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ, 21 ਦਸੰਬਰ ਨੂੰ ਸਿਵਲ ਸਰਜਨ ਦਫਤਰ ਅਤੇ ਮੈਡੀਕਲ ਸੁਪਰਡੈਟ ਦਫਤਰ ਅੱਗੇ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਜਗਮੋਹਨ ਨੋਲੱਖਾ, ਰਾਮ ਕਿਸ਼ਨ, ਰਾਮ ਲਾਲ ਰਾਮਾ, ਸੁਖਦੇਵ ਸਿੰਘ ਝੰਡੀ, ਕਾਕਾ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਅਨਿਲ ਕੁਮਾਰ, ਜਸਵੰਤ ਸਿੰਘ, ਸ਼ਾਮ ਸਿੰਘ, ਇੰਦਰ ਪਾਲ ਵਾਲਿਆ, ਪ੍ਰਵੀਨ ਕੁਮਾਰ, ਬੁੱਧੀ ਸਿੰਘ, ਰਾਜੇਸ਼ ਕੁਮਾਰ, ਰਾਜੀਵ ਕੁਮਾਰ, ਜਗਤਾਰ ਸਿੰਘ, ਦਿੱਪੂ, ਰਾਕੇਸ਼ ਸਿੰਘ, ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ