Punjab News: ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ 27 ਡਿਪੂਆਂ ’ਤੇ ਕੀਤੀਆਂ ਗੇਟ ਰੈਲੀਆਂ

Punjab News
ਪਟਿਆਲਾ : ਪਟਿਆਲਾ ਵਿਖੇ ਗੇਟ ਰੈਲੀ ਕਰਦੇ ਹੋਏ ਪੀਆਰਟੀਸੀ ਦੇ ਮੁਲਾਜ਼ਮ।

ਸਰਕਾਰ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਨੂੰ ਖਤਮ ਕਰਨ ਦੇ ਰਾਹ ਪਈ: ਆਗੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਸਾਂਝੀਆਂ ਐਕਸ਼ਨ ਕਮੇਟੀਆਂ ਦੇ ਸੱਦੇ ’ਤੇ ਪੰਜਾਬ ਭਰ ਦੇ 27 ਡਿਪੂਆਂ ਵਿੱਚ ਵਰਕਰਾਂ ਦੀਆਂ ਮੰਗਾਂ ਅਤੇ ਟਰਾਂਸਪੋਰਟ ਅਦਾਰੇ ਵੱਲ ਸਰਕਾਰ ਦੀ ਬੇਰੁਖੀ ਵਾਲੇ ਰਵਈਏ ਨੂੰ ਲੈ ਕੇ ਗੇਟਾਂ ਤੇ ਭਰਵੀਆਂ ਰੈਲੀਆਂ ਕੀਤੀਆਂ ਗਈਆਂ। ਬਠਿੰਡਾ, ਸੰਗਰੂਰ, ਬੁਢਲਾਡਾ, ਫਰੀਦਕੋਟ, ਕਪੂਰਥਲਾ, ਲੁਧਿਆਣਾ, ਬਰਨਾਲਾ ਅਤੇ ਚੰਡੀਗੜ੍ਹ ਡਿਪੂ ਵਿੱਚ ਵੀ ਭਰਵੀਆਂ ਰੈਲੀਆਂ ਕੀਤੀਆਂ ਗਈਆਂ। Punjab News

ਇਹ ਵੀ ਪੜ੍ਹੋ: ਮੇਰੇ ਨਾਂਅ ’ਤੇ ਪੈਸੇ ਮੰਗੇ ਤਾਂ ਹੋਵੇਗੀ ਸਖ਼ਤ ਕਾਰਵਾਈ, ਮੰਤਰੀ ਅਨਮੋਲ ਗਗਨ ਮਾਨ ਨੇ ਆੜੇ ਹੱਥੀਂ ਲਏ ਅਧਿਕਾਰੀ

ਇਸ ਦੌਰਾਨ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਦੇ ਵਰਕਸ਼ਾਪ ਦੇ ਗੇਟ ਉਪਰ ਰੈਲੀ ਨੂੰ ਸੰਬੋਧਨ ਕਰਦਿਆ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਬਹਾਦਰ ਸਿੰਘ, ਜਰਨੈਲ ਸਿੰਘ, ਮਨਜਿੰਦਰ ਕੁਮਾਰ, ਬੱਬੂ ਸ਼ਰਮਾ, ਮੋਹਿੰਦਰ ਸਿੰਘ ਅਤੇ ਉਤਮ ਸਿੰਘ ਬਾਗੜੀ ਨੇ ਦੱਸਿਆ ਕਿ ਐਕਸ਼ਨ ਕਮੇਟੀਆਂ ਵਲੋਂ ਵਿਸ਼ਾਲ ਸਾਂਝੀ ਰੈਲੀ ਬੱਸ ਸਟੈਂਡ ਲੁਧਿਆਣਾ ਤੇ ਹੋਣ ਜਾ ਰਹੀ ਹੈ ਉਸ ਵਿੱਚ ਦੋਨਾਂ ਅਦਾਰਿਆਂ ਤੇ ਭਾਰੀ ਗਿਣਤੀ ਵਿੱਚ ਕਰਮਚਾਰੀ ਸ਼ਮੂਲੀਅਤ ਕਰਨ ਤਾਂ ਕਿ ਪੰਜਾਬ ਸਰਕਾਰ ਦੇ ਕੰਨਾਂ ਵਿੱਚ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ, ਭਰਿਸ਼ਟਾਚਾਰ ਦਾ ਖਾਤਮਾ, ਪੰਜਾਬ ਸਰਕਾਰ ਦੀ ਇਨ੍ਹਾਂ ਅਦਾਰਿਆਂ ਨੂੰ ਖਤਮ ਕਰਨ ਦੀ ਨੀਤੀ ਦੇ ਸਬੰਧ ਵਿੱਚ ਅਵਾਜ ਪਹੁੰਚ ਸਕੇ। ਇਸ ਰੈਲੀ ਵਿੱਚ ਕਰਮਚਾਰੀਆਂ ਅਤੇ ਅਦਾਰੇ ਦੀ ਸਲਾਮਤੀ ਨਾਲ ਸਬੰਧਤ ਮੰਗਾਂ ਦਾ ਮੰਗ ਪੱਤਰ ਜਾਰੀ ਕਰਕੇ ਸਬੰਧਤ ਅਥਾਰਟੀਆਂ ਨੂੰ ਦਿੱਤਾ ਜਾਵੇਗਾ।

ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹ ਵਿਸ਼ਾਲ ਏਕਾ ਉਸਰਿਆ ਹੈ ਅਤੇ ਨਿਰੰਤਰ ਸੰਘਰਸ਼ ਦਾ ਸੰਕਲਪ ਲਿਆ ਗਿਆ। ਉਹਨਾਂ ਵਿੱਚ ਕੰਟਰੈਕਟ ਵਰਕਰਾਂ ਦਾ ਨਿਰਦਈ ਤਰੀਕੇ ਨਾਲ ਕੀਤਾ ਜਾ ਰਿਹਾ ਸ਼ੋਸ਼ਣ ਬੰਦ ਕਰਕੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਵਿੱਚ ਕਰਮਵਾਰ 1800 ਅਤੇ 800 ਨਵੀਆਂ ਬੱਸਾਂ ਸਰਕਾਰੀ ਮਾਲਕੀ ਵਾਲੀਆਂ ਪਾਈਆਂ ਜਾਣ, ਟਰਾਂਸਪੋਰਟ ਮਾਫੀਆ ਖਤਮ ਕੀਤਾ ਜਾਵੇ,

ਬੇਹੱਦ ਵਧ ਫੁੱਲ ਰਿਹਾ ਭਰਿਸ਼ਟਾਚਾਰ ਰੋਕਿਆ ਜਾਵੇ, ਕੰਟਰੈਕਟ ਵਰਕਰਾਂ ਦੀਆਂ ਤਨਖਾਹਾਂ ਵਿੱਚ ਇਕਸਾਰਤਾ ਲਿਆਂਦੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬਕਾਏ ਅਦਾ ਕੀਤੇ ਜਾਣ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾਵੇ, ਦੋਨਾਂ ਅਦਾਰਿਆਂ ਦੇ ਪ੍ਰਬੰਧਕੀ ਢਾਂਚੇ ਵਿੱਚ ਆਏ ਨਿਘਾਰ ਨੂੰ ਦੂਰ ਕਰਨਾ, ਆਰ.ਟੀ.ਏ. ਦਫਤਰਾਂ ਦੇ ਕੰਮ ਦੀ ਪੜਤਾਲ ਕਰਾਉਣਾ, ਬਲੈਕ ਲਿਸਟ ਵਰਗਾ ਗੈਰਕਾਨੂੰਨੀ ਤਰੀਕਾ ਬੰਦ ਕਰਨਾ ਆਦਿ ਮੰਗਾਂ ਸ਼ਾਮਲ ਹਨ। Punjab News