
Dhanoula Temple Fire: (ਗੁਰਪ੍ਰੀਤ ਸਿੰਘ/ਲਾਲੀ ਧਨੌਲਾ) ਬਰਨਾਲਾ/ ਧਨੌਲਾ। ਮੰਗਲਵਾਰ ਸ਼ਾਮ ਨੂੰ ਧਨੌਲਾ ਦੇ ਮੰਦਰ ’ਚ ਲੱਗੀ ਅੱਗ ਕਾਰਨ 8 ਵਿਆਕਤੀਆ ਤੇ 7 ਔਰਤਾਂ ਦੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਦੀ ਲਪੇਟ ਵਿੱਚ ਆਏ ਸਾਰੇ ਵਿਆਕਤੀਆ ਨੂੰ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਲਿਆਦਾਂ ਗਿਆ ਜਿੱਥੇ ਸਾਰੇ ਵਿਆਕਤੀਆ ਦੀ ਹਾਲਤ ਗੰਭੀਰ ਹੋਣ ਕਾਰਨ ਉਨਾ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫ਼ਰ ਕਰ ਦਿੱਤਾ ਗਿਆ ।
ਇਲਾਜ ਲਈ ਪੁੰਹਚੇ ਮਿੱਠੂ ਸਿੰਘ ਪੁੱਤਰ ਸੱਤਪਾਲ ਸਿੰਘ, ਅਬੀ ਨੰਦਨ (36) ਬਰਨਾਲਾ, ਅਜੇ ਕੁਮਾਰ (20),ਦਲੀਪ ਹਲਵਾਈ ਬਰਨਾਲਾ, ਬਲਵਿੰਦਰ ਸਿੰਘ (41) ਬਰਨਾਲਾ, ਰਾਮਜੀਤ (45) ਰਾਮਚੰਦਰ (50) ਵਿਸਾਲ (25) ਜੋਕਿ ਬੁਰੀ ਤਰਾਂ ਝੁਲਸ ਗਏ ਜਦੋਂਕਿ ਸੁਰਜੀਤ ਕੌਰ ਪਤਨੀ ਦਰਸ਼ਨ ਸਿੰਘ, ਸਰਬਜੀਤ ਕੌਰ ਪਤਨੀ ਕਰਮਜੀਤ ਸਿੰਘ, ਪਰਮਜੀਤ ਕੌਰ ਪਤਨੀ ਬੰਟੀ ਸਿੰਘ, ਗੁਰਮੀਤ ਕੌਰ ਪਤਨੀ ਬਲਵਿੰਦਰ ਸਿੰਘ, ਗੁਰਮੇਲ ਕੌਰ ਪਤਨੀ ਬੂਟਾ ਸਿੰਘ, ਮਨਜੀਤ ਕੌਰ ਪਤਨੀ ਮੱਖਣ ਸਿੰਘ, ਅਮਰਜੀਤ ਕੌਰ ਪਤਨੀ ਹਰਜੀਤ ਸਿੰਘ ਆਦਿ ਵਾਸੀ ਸਹਾਰੀਆਂ ਪੱਤੀ ਧਨੌਲਾ ਮਾਮੂਲੀ ਝੁਲਸ ਜਾਣ ਕਾਰਨ ਹਸਪਤਾਲ ਜੇਰੇ ਇਲਾਜ ਹਨ।
ਇਹ ਵੀ ਪੜ੍ਹੋ: DGP Punjab Orders: ਆਜ਼ਾਦੀ ਦਿਵਸ ਤੋਂ ਪਹਿਲਾਂ ਮੂਸਤੈਦ ਪੰਜਾਬ ਪੁਲਿਸ, ਡੀਜੀਪੀ ਨੇ ਮੀਟਿੰਗ ਕਰਦੇ ਚਾੜੇ ਆਦੇਸ਼
ਹਸਪਤਾਲ ਪੁੰਹਚੇ ਪੀੜਤਾਂ ਨੇ ਦੱਸਿਆ ਕਿ ਇਹ ਅੱਗ ਭੱਠੀ ਵਿਚ ਤੇਲ ਪਾਉਣ ਸਮੇਂ ਨਜ਼ਦੀਕ ਪਏ ਗੈਸ ਸਿਲੰਡਰ ਦੀ ਅਚਾਨਕ ਪਾਇਪ ਫੱਟਣ ਕਾਰਨ ਵਾਪਰਿਆ ਜਿਸ ਤੋਂ ਅੱਗ ਦੀ ਲਪੇਟ ਵਿੱਚ ਆਏ ਲੋਕਾਂ ’ਚ ਚੀਕ-ਚਿਹਾੜਾ ਪੈ ਗਿਆ। ਜਿੰਨਾ ਨੂੰ ਹੋਰਨਾਂ ਲੋਕਾਂ ਨੇ ਇਲਾਜ ਲਈ ਹਸਪਤਾਲ ਅੰਦਰ ਪੁੰਹਚਾਇਆ ਗਿਆ ਜਿੱਥੇ ਬੁਰੀ ਤਰਾਂ ਝੁਲਸ ਗਏ ਵਿਕਤੀਆਂ ਨੂੰ ਫਰੀਦਕੋਟ, ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਆਈਏਐਸ ਨੇ ਦੱਸਿਆ ਕਿ ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਉਨ੍ਹਾਂ ਮੈਡੀਕਲ ਅਫ਼ਸਰ, ਐਸ, ਡੀ,ਐਮ ਬਰਨਾਲਾ ਤੇ ਹੋਰਨਾ ਅਧਿਕਾਰੀਆ ਨੂੰ ਮੌਕੇ ’ਤੇ ਭੇਜਿਆ ਗਿਆ ਹੈ ਪ੍ਰਸ਼ਾਸਨ ਆਪਣੇ ਪੱਧਰ ’ਤੇ ਪੀੜਤਾਂ ਦੀ ਤੰਦਰੁਸਤੀ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। Dhanoula Temple Fire