ਗਰੀਬ ਕਲਿਆਣ ਅੰਨ ਯੋਜਨਾ ਨਵੰਬਰ ਤੱਕ ਜਾਰੀ ਰਹੇਗੀ : ਮੋਦੀ

PM Modi

ਗਰੀਬ ਕਲਿਆਣ ਅੰਨ ਯੋਜਨਾ ਨਵੰਬਰ ਤੱਕ ਜਾਰੀ ਰਹੇਗੀ : ਮੋਦੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਦਰਅਸਲ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ, ਉੱਥੇ ਹੀ ਚੀਨ ਵੀ ਧੋਖੇਬਾਜ਼ੀ ਕਰ ਰਿਹਾ ਹੈ। ਮੋਦੀ ਨੇ ਮੰਗਲਵਾਰ 4 ਵਜੇ ਰਾਸ਼ਟਰ ਦੇ ਨਾਂਅ ਸੰਦੇਸ਼ ਦਿੱਤਾ। 17 ਮਿੰਟ ਦੇ ਇਸ ਭਾਸ਼ਣ ‘ਚ ਮੋਦੀ ਨੇ ਗਰੀਬ ਪਰਿਵਾਰਾਂ ਲਈ ਅਹਿਮ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਗਰੀਬ ਕਲਿਆਣ ਅੰਨ ਯੋਜਨਾ ਦੀਵਾਲੀ ਅਤੇ ਛਠ ਤੱਕ ਯਾਨੀ ਨਵੰਬਰ ਦੇ ਅਖੀਰ ਤੱਕ ਜਾਰੀ ਰਹੇਗੀ।

ਮੋਦੀ ਨੇ ਆਪਣੇ ਭਾਸ਼ਣ ‘ਚ ਲੋਕਾਂ ਨੂੰ ਅਨਲਾਕ ਦੌਰਾਨ ਜਿਆਦਾ ਸਤਰਕਤਾ ਵਰਤਦ ਦੀ ਵੀ ਅਪੀਲ ਕੀਤੀ। ਵੁਨ੍ਹਾਂ ਨੇ ਕਿਹਾ ਕਿ ਹੁਣ ਮੋਸਮ ਅਜਿਹਾ ਹੈ, ਜਦੋਂ ਸਰਦੀ ਜ਼ਕਾਮ ਵਧਦਾ ਹੈ। ਸਾਨੂੰ ਹੁਣ ਜਿਆਦਾ ਸਤਰਕ ਰਹਿਣ ਦੀ ਜ਼ਰੂਰਤ ਹੈ। ਅਸੀਂ ਹੁਣ ਜਿਆਦਾ ਆਪਰਵਾਹ ਹੁੰਦੇ ਜਾ ਰਹੇ ਹਾਂ। ਮਾਸਕ, ਗਮਛਾ, ਫੇਸਕਵਰ ਅਤੇ ਸੋਸ਼ਲ ਦੂਰੀ ਜਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ