ਅਗਰਵਾਲ ਭਾਈਚਾਰੇ ਵੱਲੋਂ ਗਰਗ ਦਾ ਵਿਸ਼ੇਸ਼ ਸਨਮਾਨ

(ਨਰੇਸ਼ ਕੁਮਾਰ) ਸੰਗਰੂਰ । ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਅੱਜ ਸਮੂਹ ਅਗਰਵਾਲ  ਭਾਈਚਾਰੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਇਸ ਦੌਰਾਨ ਅਗਰਵਾਲ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਸ਼੍ਰੀ ਗਰਗ ਨੂੰ ਹਲਕੇ ਵਿੱਚ ਕੀਤੇ ਰਿਕਾਰਡਤੋੜ ਵਿਕਾਸ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ ਅਤੇ ਚੋਣਾਂ ਵਿੱਚ ਡੱਟਵੀਂ ਹਮਾਇਤ ਕਰਨ ਦਾ ਭਰੋਸਾ ਦੁਆਇਆ ਗਿਆ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਗਰਗ ਨੇ ਕਿਹਾ ਕਿ ਲੋਕ ਸੇਵਾ ਦੇ ਜਜ਼ਬੇ ਨਾਲ ਮੈਂ ਜਿਸ ਦਿਨ ਸਿਆਸਤ ਵਿੱਚ ਆਇਆ ਸੀ, ਉਸੇ ਦਿਨ ਤੋਂ ਸੋਚ ਲਿਆ ਸੀ ਕਿ ਮੇਰਾ ਪਰਿਵਾਰ ਹੁਣ ਵੱਡਾ ਹੋ ਗਿਆ ਹੈ। ਉਸ ਦਿਨ ਤੋਂ ਹੀ ਮੈਂ ਹਲਕਾ ਸੰਗਰੂਰ ਨੂੰ ਆਪਣਾ ਘਰ ਸਮਝਦਾ ਹਾਂ ਅਤੇ ਇੱਥੋਂ ਦੇ ਲੋਕਾਂ ਨੂੰ ਆਪਣਾ ਪਰਿਵਾਰ। ਉਨ੍ਹਾਂ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਾਡੇ ਹਲਕੇ ਸੰਗਰੂਰ ਨੂੰ ਵਿਕਾਸ ਪੱਖੋਂ ਮੋਹਰੀ ਹਲਕਿਆਂ ਦੀ ਕਤਾਰ ਵਿੱਚ ਖੜ੍ਹਾ ਕਰਨ ਲਈ ਅਕਾਲੀ-ਭਾਜਪਾ ਗਠਜੋੜ ਦਾ ਸਾਥ ਦਿਓ। ਇਸ ਮੌਕੇ ਨਰਾਤਾ ਰਾਮ ਗੋਇਲ, ਇੰਡਸਟਰੀਅਲ ਚੈਂਬਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਜਿੰਦਲ, ਅਕਾਲੀ ਦਲ ਵਪਾਰ ਸੈੱਲ ਦੇ ਪ੍ਰਧਾਨ ਹੈਪੀ ਗੋਇਲ,  ਐਡਵੋਕੇਟ ਪਵਨ ਗੁਪਤਾ, ਅਮਿਤ ਸਿੰਗਲਾ, ਸੰਜੇ ਕੁਮਾਰ, ਸੀਨੀਅਰ ਭਾਜਪਾ ਆਗੂ ਸਰਜੀਵਨ ਜਿੰਦਲ,ਰੋਮੀ ਗੋਇਲ, ਦਿਨੇਸ਼ ਕੁਮਾਰ ਬਬਲੂ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ