Gangster ਦੀ ਲਾਸ਼ ਖੇਤਾਂ ‘ਚੋਂ ਬਰਾਮਦ

murder

Gangster | ਫਰੀਦਕੋਟ ਨਾਬਾਲਗ ਅਗਵਾ ਕਾਂਡ ਦਾ ਦੋਸ਼ੀ ਸੀ ਗੈਂਗਸਟਰ

ਫ਼ਰੀਦਕੋਟ। ਬਹੁਚਰਚਿਤ ਫ਼ਰੀਦਕੋਟ ਨਾਬਾਲਗ ਅਗਵਾ ਕਾਂਡ ਦੇ ਦੋਸ਼ੀ ਗੈਂਗਸਟਰ ਰਾਜਵਿੰਦਰ ਸਿੰਘ ਉਰਫ਼ ਘਾਲੀ ਦਾ ਕਤਲ ਹੋਣ ਦੀ ਸੂਚਣਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਘਾਲੀ ਦੀ ਲਾਸ਼ ਫ਼ਰੀਦਕੋਟ-ਕੋਟਕਪੂਰਾ ਰੋਡ ‘ਤੇ ਖੇਤਾਂ ਵਿੱਚੋਂ ਮਿਲੀ ਹੈ। ਉਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਦੀਆਂ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਸਨ। ਜਾਣਕਾਰੀ ਅਨੁਸਾਰ ਘਾਲੀ ਗੈਂਗਸਟਰ ਤੋਂ ਪਹਿਲਾਂ ਸਾਬਕਾ ਅਕਾਲੀ ਮੰਤਰੀ ਕੋਲ ਨੌਕਰੀ ਕਰਦਾ ਸੀ। ਘਾਲੀ ਉਪਰ ਕਤਲ, ਇਰਾਦਾ ਕਤਲ, ਅਗਵਾ, ਫਿਰੌਤੀ ਤੇ ਅਸਲਾ ਐਕਟ ਦੇ ਦਰਜਨ ਤੋਂ ਵੱਧ ਕੇਸ ਦਰਜ ਸਨ। ਸਾਲ 2013 ਵਿੱਚ ਹੋਏ ਬਹੁਚਰਚਿਤ ਫ਼ਰੀਦਕੋਟ ਨਾਬਾਲਗ ਅਗਵਾ ਕਾਂਡ ਵਿੱਚ ਘਾਲੀ ਨੂੰ 10 ਸਾਲ ਦੀ ਕੈਦ ਹੋਈ ਸੀ। ਉਹ ਕੁਝ ਸਮਾਂ ਪਹਿਲਾਂ ਹੀ ਪੈਰੋਲ ‘ਤੇ ਰਿਹਾਅ ਹੋ ਕੇ ਆਇਆ ਸੀ। Gangster

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Gangster

LEAVE A REPLY

Please enter your comment!
Please enter your name here