ਗੈਂਗਸਟਰ ਸੁਖਪਰੀਤ ਬੁੱਢਾ ਰੋਮਾਨੀਆਂ ਤੋਂ ਕਾਬੂ
ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਦੀ ਪੁਲਿਸ ਨੂੰ ਲੋਡ਼ੀਂਦੇ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਅੱਜ ਇੰਟਰ ਪੋਲ ਦੀ ਮਦਦ ਨਾਲ ਰੋਮਾਨੀਆਂ ‘ਚੋਂ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਹੈ। ਚਰਚੇ ਹਨ ਕਿ ਉਸ ਦੀ ਗ੍ਰਿਫਤਾਰੀ 10 ਦਿਨ ਪਹਿਲਾਂ ਹੋ ਚੁੱਕੀ ਹੈ ਜਿਸ ਸਬੰਧੀ ਪੰਜਾਬ ਪੁਲਿਸ ਨੂੰ ਸੂਹ ਮਿਲੀ ਹੈ। ਗੈਂਗਸਟ ਬੁੱਢਾ ਖਿਲਾਫ ਵੱਖ-ਵੱਖ ਸੂਬਿਆਂ ਦੇ ਥਾਣਿਆਂ ‘ਚ ਕਤਲ ਸਣੇ ਕਈ ਪਰਚੇ ਦਰਜ ਹਨ। (Gangster Sukhprit Budha)
ਜਾਣਕਾਰੀ ਅਨੁਸਾਰ ਗੈਂਗਸਟਰ ਬੁੱਢਾ ਬੰਬੀਹਾ ਗਰੁੱਪ ‘ਚ ਸ਼ਾਮਲ ਸੀ। ਬੁੱਢਾ ਵੱਲੋਂ ਸ਼ਿਵ ਸੇਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।ਕਤਲ, ਇਰਾਦਾ ਕਤਲ, ਫ਼ਿਰੌਤੀ ਆਦਿ ਤਕਰੀਬਨ 10 ਤੋਂ ਵੱਧ ਕੇਸਾਂ ’ਚ ਲੋਡ਼ੀਂਦਾ ਦਵਿੰਦਰ ਬੰਬੀਹਾ ਗਰੁੱਪ ਦਾ ਖ਼ਤਰਨਾਕ ਗੈਂਗਸਟਰ ਸੁਖਪ੍ਰੀਤ ਬੁੱਢਾ ਪੰਜਾਬ ਪੁਲੀਸ ਲਈ ਸਿਰਦਰਦੀ ਬਣਿਆ ਹੋਇਆ ਸੀ। ਉਹ ਕਤਲ ਕੇਸ ’ਚੋਂ ਪੈਰੋਲ ਉੱਤੇ ਬਾਹਰ ਆਉਣ ਬਾਅਦ ਖ਼ਤਰਨਾਕ ਗੈਂਗਸਟਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਬੁੱਢਾ ਖ਼ਿਲਾਫ਼ ਕਤਲ, ਇਰਾਦਾ ਕਤਲ, ਫ਼ਿਰੌਤੀ ਆਦਿ ਤਕਰੀਬਨ 10 ਤੋਂ ਵੱਧ ਕੇਸ ਵੱਖ ਵੱਖ ਥਾਣਿਆਂ ’ਚ ਦਰਜ ਹਨ।