ਸਾਡੇ ਨਾਲ ਸ਼ਾਮਲ

Follow us

18.4 C
Chandigarh
Monday, February 23, 2026
More
    Home Breaking News ਬਠਿੰਡਾ ਜੇਲ੍ਹ ...

    ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ

    ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਗੈਂਗਵਾਰ ਦਾ ਖਤਰਾ ਵਧ ਗਿਆ ਹੈ। ਬੰਬੀਹਾ ਤੇ ਲਾਰੈਂਸ ਗੈਂਗ ਹੁਣ ਇੱਕ ਦੂਜੇ ਨੂੰ ਧਮਕੀ ਦੇ ਰਹੇ ਹਨ। ਬੰਬੀਹਾ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਠਾਨ ਲਈ ਹੈ। ਬੰਬੀਹਾ ਗੈਂਗ ਨੇ ਹੁਣ ਗੈਂਗਸਟਰ ਲਾਰੈਂਸ਼ ਬਿਸ਼ਨੋਈ, ਜੱਗੂ ਭਗਵਾਨਪੁਰੀ ਤੇ ਗਾਇਕ ਮਨਕਿਰਤ ਔਲਖ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਬਠਿੰਡਾ ਜੇਲ੍ਹ ’ਚ ਬੰਦ ਸੁਖਪ੍ਰੀਤ ਬੁੱਢਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਗਿਆ ਹੈ। ਹਾਲਾਂਕਿ ਪੁਲਿਸ ਕਾਗਜ਼ਾਂ ’ਚ ਉਸ ਨੂੰ ਜੇਲ੍ਹ ਅਫਸਰਾਂ ਨੂੰ ਤਲਾਸ਼ੀ ਨਾ ਦੇਣ ਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇਸ ’ਚ ਲੈ ਕੇ ਆਈ ਹੈ। ਪੁਲਿਸ ਸੁਖਪ੍ਰੀਤ ਬੁੱਢਾ ਤੋਂ ਲਾਰੈਂਸ ਗੈਂਗ ਖਿਲਾਫ ਉਨ੍ਹਾਂ ਦੀ ਪਲਾਨਿੰਗ ਜਾਣਨ ਦੀ ਹੈ ਤਾਂ ਕਿ ਸੰਭਾਵਿਤ ਗੈਂਗਵਾਰ ਨੂੰ ਰੋਕਿਆ ਜਾ ਸਕੇ।

    ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਦਿੱਤੀ ਸੀ ਧਮਕੀ

    ਬੰਬੀਹਾ ਗੈਂਗ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਧਮਕੀ ਦੇ ਰਿਹਾ ਹੈ। ਉਸ ਦਾ ਦਾਅਵਾ ਕੀ ਲਾਰੈਂਸ, ਜੱਗੂ ਭਗਵਾਨਪੂਰੀਆ ਨੂੰ ਮਿਲੀ ਸੁਰੱਖਿਆ ਕਾਰਨ ਉਨ੍ਹਾਂ ਦੇ ਕਤਲ ’ਚ ਦੇਰੀ ਹੋ ਰਹੀ ਹੈ। ਗਾਇਕ ਮਨਕਿਰਤ ਔਲਖ ਇਸ ਸਮੇਂ ਕੈਨੇਡਾ ’ਚ ਹਨ ਤੇ ਉਸ ਨੂੰ ਉੱਥੇ ਹੀ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਬੰਬੀਹਾ ਗੈਂਗ ਦੀਆਂ ਧਮਕੀਆਂ ਭਰੀਆਂ ਕਈ ਪੋਸਟਾਂ ਆ ਚੁੱਕੀਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here