ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Gangster Rama...

    Gangster Ramandeep Romi : ਗੈਂਗਸਟਰ ਰਮਨਦੀਪ ਰੋਮੀ ਨਾਲ ਜੁੜੀ ਵੱਡੀ ਖਬਰ ਆਈ ਸਾਹਮਣੇ

    Ramandeep-Romi

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। Gangster Ramandeep Romi : ਪੰਜਾਬ ਪੁਲਿਸ ਵੱਲੋਂ ਰਮਨਜੀਤ ਰੋਮੀ ਨੂੰ ਅਦਾਲਤ ਨਾਭਾ ਵਿਖੇ ਸ਼ੁਕਰਵਾਰ ਸਵੇਰੇ ਤੜਕਸਾਰ 3 ਵਜੇ ਪੇਸ਼ ਕੀਤਾ ਗਿਆ, ਜਿੱਥੇ 20 ਮਿੰਟ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲਾ ਜੇਲ ਵਿੱਚ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

    ਰਮਨਜੀਤ ਰੋਮੀ ਜੋ ਕਿ 2018 ਦਾ ਹਾਂਗਕਾਂਗ ਤੋਂ ਜੇਲ ਵਿੱਚ ਬੰਦ ਸੀ। ਹੁਣ ਅਦਾਲਤ ਦੇ ਅਗਲੇ ਆਦੇਸ਼ਾਂ ਤੱਕ ਨਾਭਾ ਦੀ ਨਵੀਂ ਜ਼ਿਲਾ ਜੇਲ ਵਿੱਚ ਰਹੇਗਾ ਪੰਜਾਬ ਪੁਲਿਸ ਵੀਰਵਾਰ ਸ਼ਾਮ 5 ਵਜੇ ਦਿੱਲੀ ਏਅਰਪੋਰਟ ‘ਤੇ ਲੈਂਡ ਕਰਨ ਤੋਂ ਬਾਅਦ ਰਾਤ 9 ਵਜੇ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਈ ਅਤੇ ਸਾਰੀ ਰਾਤ ਸਫਰ ਤੋਂ ਬਾਅਦ ਸਵੇਰੇ 3 ਵਜੇ ਨਾਭਾ ਪਹੁੰਚੀ। ਜਿੱਥੇ ਭਾਰੀ ਪੁਲਿਸ ਫੋਰਸ ਦੀ ਸੁਰੱਖਿਆ ਅਧੀਨ ਰਮਨਜੀਤ ਰੋਮੀ ਨੂੰ ਪਹਿਲਾਂ ਅਦਾਲਤ ਵਿੱਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਨਾਭਾ ਵਿਖੇ ਰੋਮੀ ਦਾ ਮੈਡੀਕਲ ਵੀ ਕਰਵਾਇਆ ਗਿਆ।

    Read Also : Maharashtra Bandh: ਭਲਕੇ ਬੰਦ ਰਹਿਣਗੇ ਸਕੂਲ, ਕਾਲਜ਼ ਤੇ ਬੈਂਕ? ਜਾਣੋ ਪੂਰੀ ਜਾਣਕਾਰੀ!

    LEAVE A REPLY

    Please enter your comment!
    Please enter your name here