ਡੇਰਾ ਪ੍ਰੇਮੀ ਪਰਦੀਪ ਕਤਲ ਮਾਮਲੇ ’ਚ ਗੈਂਗਸਟਰ ਰਾਜ ਹੁੱਡਾ ਜੈਪੁਰ ਤੋਂ ਗ੍ਰਿਫਤਾਰ

ਕ੍ਰਾਸ ਫਾਈਰਿੰਗ ਦੌਰਾਨ ਪੈਰ ’ਚ ਲਗੀ ਦੋ ਗੋਲਿਆਂ

  • ਗੈਂਗਸਟਰ ਰਾਜ ਹੁੱਡਾ ਨੇ ਭਜਣ ਲਈ ਚਲਾਈ ਗੋਲੀ ਤਾਂ ਪੰਜਾਬ ਪੁਲਿਸ ਨੇ ਪੈਰਾ ‘ਚ ਮਾਰੀ ਗੋਲੀਆਂ
  • ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਕੀਤਾ ਗਿਆ ਅਪਰੇਸ਼ਨ, ਆਖਰੀ ਗੈਂਗਸਟਰ ਵੀ ਕੀਤਾ ਗਿਆ ਕਾਬੂ

(ਅਸ਼ਵਨੀ ਚਾਵਲਾ) ਚੰਡੀਗੜ। ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਕਰਨ ਵਾਲੇ ਗੈਂਗਸਟਰ ਰਾਜ ਹੁੱਡਾ ਨੂੰ ਵੀ ਜੈਪੂਰ ਤੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਪ੍ਰਦੀਪ ਸਿੰਘ ਦਾ ਕਤਲ ਕਰਨ ਵਾਲਿਆਂ 6 ਗੈਂਗਸਟਰਾਂ ਵਿੱਚੋਂ 5 ਨੂੰ ਪਹਿਲਾਂ ਹੀ ਗਿਰਫ਼ਤਾਰ ਕਰ ਲਿਆ ਗਿਆ ਸੀ ਤਾਂ ਹੁਣ ਛੇਵਾਂ ਗੈਂਗਸਟਰ ਵੀ ਜੈਪੂਰ ਦੇ ਰਾਮ ਨਗਰਿਆ ਇਲਾਕੇ ਤੋਂ ਕਾਬੂ ਕੀਤਾ ਗਿਆ ਹੈ।

ਗੈਂਗਸਟਰ ਰਾਜ ਹੁੱਡਾ ਵਲੋਂ ਭੱਜਣ ਦੀ ਕੀਤੀ ਕੋਸ਼ਿਸ਼

ਗੈਂਗਸਟਰ ਰਾਜ ਹੁੱਡਾ ਵਲੋਂ ਭੱਜਣ ਲਈ ਪੰਜਾਬ ਪੁਲਿਸ ਦੀ ਟੀਮ ’ਤੇ ਫਾਈਰਿੰਗ ਕੀਤੀ ਗਈ ਤਾਂ ਪੰਜਾਬ ਪੁਲਿਸ ਵੱਲੋਂ ਰਾਜ ਹੁੱਡਾ ’ਤੇ ਗੋਲੀ ਚਲਾਈ ਗਈ ਅਤੇ ਪੈਰ ਵਿੱਚ 2 ਗੋਲਿਆਂ ਮਾਰਨ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਜੈਪੂਰ ਵਿਖੇ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਇਹ ਅਪਰੇਸ਼ਨ ਕੀਤਾ ਗਿਆ ਹੈ, ਇਸ ਵਿੱਚ ਕੇਂਦਰੀ ਏਜੰਸੀਆਂ ਦੇ ਨਾਲ ਜੈਪੂਰ ਪੁਲਿਸ ਦੀ ਵੀ ਮੱਦਦ ਲਈ ਗਈ। ਪੰਜਾਬ ਪੁਲਿਸ ਨੂੰ ਰਾਜ ਹੁੱਡਾ ਦੇ ਜੈਪੂਰ ਦੇ ਰਾਮ ਨਗਰਿਆ ਇਲਾਕੇ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਹ ਅਪਰੇਸ਼ਨ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ 10 ਨਵੰਬਰ ਨੂੰ 6 ਗੈਂਗਸਟਰਾਂ ਵਲੋਂ ਗੋਲੀਆਂ ਮਾਰਦੇ ਹੋਏ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਦਿੱਲੀ ਪੁਲਿਸ ਦੀ ਮੱਦਦ ਨਾਲ ਪੰਜਾਬ ਪੁਲਿਸ ਵੱਲੋਂ ਪਹਿਲਾਂ 3 ਗੈਂਗਸਟਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਤਾਂ ਫਿਰ ਪੰਜਾਬ ਪੁਲਿਸ ਵੱਲੋਂ 2 ਹੋਰ ਗੈਂਗਸਟਰਾਂ ਨੂੰ ਗਿਰਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ 4 ਗੈਂਗਸਟਰ ਹਰਿਆਣਾ ਨਾਲ ਸਬੰਧਿਤ ਸਨ, ਜਦੋਂ ਕਿ 2 ਗੈਂਗਸਟਰ ਪੰਜਾਬ ਦੇ ਫਰੀਦਕੋਟ ਤੋਂ ਸਨ। ਇਨਾਂ ਗੈਂਗਸਟਰਾਂ ਵਿੱਚ ਰਾਜ ਹੁੱਡਾ ਹੀ ਹੁਣ ਤੱਕ ਪੰਜਾਬ ਪੁਲਿਸ ਦੇ ਹੱਥਾਂ ਤੋਂ ਦੂਰ ਚਲ ਰਿਹਾ ਸੀ ਪਰ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਲਗਾਤਾਰ ਇਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਐਤਵਾਰ ਨੂੰ ਜੈਪੂਰ ਦੇ ਰਾਮ ਨਗਰਿਆ ਇਲਾਕੇ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਇਸ ਦੇ ਹੋਣ ਬਾਰੇ ਸੂਚਨਾ ਮਿਲੀ ਸੀ।


ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਜੈਪੂਰ ਪੁਲਿਸ ਨੂੰ ਸੂਚਿਤ ਕਰਦੇ ਹੋਏ ਰਾਜ ਹੁੱਡਾ ਨੂੰ ਗਿਰਫ਼ਤਾਰ ਕਰਨ ਲਈ ਅਪਰੇਸ਼ਨ ਸ਼ੁਰੂ ਕੀਤਾ ਅਤੇ ਮੌਕੇ ‘ਤੇ ਚਾਰੇ ਪਾਸੇ ਤੋਂ ਘੇਰਾਓ ਕਰਦੇ ਹੋਏ ਗੈਂਗਸਟਰ ਰਾਜ ਹੁੱਡਾ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਗੈਂਗਸਟਰ ਰਾਜ ਹੁੱਡਾ ਨੇ ਭੱਜਣ ਦੀ ਕੋਸ਼ਸ਼ ਵਿੱਚ ਪੁਲਿਸ ‘ਤੇ ਹੀ ਗੋਲਿਆਂ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜੁਆਬੀ ਫਾਈਰਿੰਗ ਵਿੱਚ ਰਾਜ ਹੂੱਡਾ ਦੇ ਪੈਰਾ ’ਤੇ ਪੰਜਾਬ ਪੁਲਿਸ ਵੱਲੋਂ ਗੋਲੀਆਂ ਮਾਰੀ ਗਈਆਂ ਤਾਂ ਕਿ ਇਹਨੂੰ ਜਿੰਦਾ ਹੀ ਗਿਰਫ਼ਤਾਰ ਕੀਤਾ ਜਾ ਸਕੇ।
ਜਿਸ ਤੋਂ ਬਾਅਦ ਰਾਜ ਹੂੱਡਾ ਨੂੰ ਗਿਰਫ਼ਤਾਰ ਕਰਦੇ ਹੋਏ ਜੈਪੂੁਰ ਦੇ ਹਸਪਤਾਲ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਦੇ ਇਲਾਜ ਤੋਂ ਬਾਅਦ ਪੰਜਾਬ ਵਿੱਚ ਲੈ ਕੇ ਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ। ਰਾਜ ਹੁੱਡਾ ਕੋਲੋਂ ਹਥਿਆਰ ਵੀ ਮਿਲੇ ਹਨ ਅਤੇ ਜਿਸ ਸਮੇਂ ਰਾਜ ਹੁੱਡਾ ਨੂੰ ਗਿਰਫ਼ਤਾਰ ਕਰਨ ਲਈ ਅਪਰੇਸ਼ਨ ਚਲਾਇਆ ਜਾ ਰਿਹਾ ਸੀ, ਉਸ ਸਮੇਂ ਉਸ ਦੇ ਨਾਲ 2-3 ਹੋਰ ਵੀ ਨੌਜਵਾਨ ਸਨ, ਇਹ ਕੌਣ ਹਨ, ਇਸ ਬਾਰੇ ਤਫ਼ਤੀਸ਼ ਕੀਤੀ ਜਾ ਰਹੀ ਹੈ।

ਕੁਝ ਦਿਨ ਪਹਿਲਾਂ ਹੀ ਕਿਰਾਏ ’ਤੇ ਰਹਿਣ ਆਇਆ ਸੀ ਰਾਜ ਹੁੱਡਾ

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਕਤਲ ਕਰਨ ਤੋਂ ਬਾਅਦ ਰਾਜ ਹੁੱਡਾ ਜੈਪੂਰ ਵਿਖੇ ਜਾ ਕੇ ਲੁੱਕ ਗਿਆ ਸੀ ਅਤੇ ਰਾਮ ਨਗਰਿਆਂ ਇਲਾਕੇ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਪਹਿਲਾਂ ਤੋਂ ਰਹਿ ਰਹੇ ਨੌਜਵਾਨਾਂ ਕੋਲ ਰਹਿਣ ਲਈ ਪੁੱਜਾ ਸੀ। ਰਾਜ ਹੁੱਡਾ ਦਾ ਕਿਰਾਏ ਵਾਲੇ ਮਕਾਨ ਵਿੱਚ ਰਹਿਣ ਵਾਲੇ ਨੌਜਵਾਨਾਂ ਨਾਲ ਕੀ ਸਬੰਧ ਹਨ ਅਤੇ ਉਹਨੂੰ ਕਿਉਂ ਰੱਖਿਆ ਗਿਆ ਸੀ ? ਇਸ ਬਾਰੇ ਵੀ ਪੰਜਾਬ ਪੁਲਿਸ ਪੜਤਾਲ ਕਰ ਰਹੀ ਹੈ ਤਾਂ ਕਿ ਉਨਾਂ ਦੀ ਭੂਮਿਕਾ ਬਾਰੇ ਚੈਕਿੰਗ ਕੀਤੀ ਜਾ ਸਕੇ।

ਖੁਫ਼ਿਆ ਰਿਪੋਰਟ ਦੇ ਆਧਾਰ ‘ਤੇ ਕੀਤਾ ਗਿਆ ਅਪਰੇਸ਼ਨ : ਪ੍ਰਮੋਦ ਬਾਨ

ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁੱਖੀ ਪ੍ਰਮੋਦ ਬਾਨ ਨੇ ਦੱਸਿਆ ਕਿ ਉਨਾਂ ਨੂੰ ਖੁਫ਼ਿਆ ਰਿਪੋਰਟ ਮਿਲੀ ਸੀ ਕਿ ਜਿਹੜੇ ਗੈਂਗਸਟਰ ਰਾਜ ਹੁੱਡਾ ਦੀ ਭਾਲ ਟਾਸਕ ਫੋਰਸ ਕਰ ਰਹੀ ਹੈ, ਉਹ ਗੈਂਗਸਟਰ ਜੈਪੂਰ ਵਿਖੇ ਲੁਕਿਆ ਹੋਇਆ ਹੈ। ਇਸ ਵਿੱਚ ਕੇਂਦਰੀ ਏਜੰਸੀਆਂ ਵਲੋਂ ਵੀ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਾ ਰਿਹਾ ਸੀ। ਇਹ ਜਾਣਕਾਰੀ ਮਿਲਣ ਤੋਂ ਬਾਅਦ ਰਾਜਸਥਾਨ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਇੱਕ ਸਾਂਝਾ ਅਪਰੇਸ਼ਨ ਚਲਾਉਂਦੇ ਹੋਏ ਰਾਜ ਹੁੱਡਾ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਰਾਜ ਹੁੱਡਾ ਨੂੰ ਗੋਲੀਆਂ ਲੱਗਿਆ ਹਨ, ਇਸ ਲਈ ਇਲਾਜ ਤੋਂ ਬਾਅਦ ਹੀ ਉਸ ਦਾ ਮੈਡੀਕਲ ਹੋਏਗਾ, ਫਿਰ ਪੰਜਾਬ ਵਿੱਚ ਲੈ ਕੇ ਆਇਆ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ