ਗੈਂਗਸਟਰ ਲਾਰੈਂਸ ਨੂੰ ਟਰਾਂਜਿਸਟਰ ਰਿਮਾਂਡ ‘ਤੇ ਲਿਆਂਦਾ ਜਾਵੇਗਾ ਮਲੋਟ

Gangster Lawrence Bishnoi News
File Photo

ਗੈਂਗਸਟਰ ਲਾਰੈਂਸ ਨੂੰ ਟਰਾਂਜਿਸਟਰ ਰਿਮਾਂਡ ‘ਤੇ ਲਿਆਂਦਾ ਜਾਵੇਗਾ ਮਲੋਟ

ਸ੍ਰੀ ਮੁਕਤਸਰ ਸਾਹਿਬ : ਥਾਣਾ ਸਦਰ ਮਲੋਟ ਵਿਚ 22 ਅਕਤੂਬਰ 2020 ਦਰਜ ਇਕ ਮਾਮਲੇ ਦੇ ਸੰਬੰਧ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਟਰਾਂਜਿਸਟਰ ਰਿਮਾਂਡ ਤੇ ਲਿਆਂਦਾ ਜਾ ਰਿਹਾ ਹੈ । ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਔਲਖ ਵਿਖੇ 22 ਅਕਤੂਬਰ 2020 ਨੂੰ ਕਾਰ ਤੇ ਸਵਾਰ ਹੋ ਕੇ ਆਪਣੀ ਪਤਨੀ ਰਾਜਬੀਰ ਕੌਰ ਨਾਲ ਸ੍ਰੀ ਮੁਕਤਸਰ ਸਾਹਿਬ ਵਾਸੀ ਰਣਜੀਤ ਸਿੰਘ ਰਾਣਾ ਦਵਾਈ ਲੈਣ ਗਿਆ ਸੀ

ਇਸ ਦੌਰਾਨ ਉਸ ਦੀ ਕਾਰ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਸਬੰਧੀ ਪੁਲਸ ਨੇ ਉਸ ਵਕਤ 302 ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦਈਏ ਕਿ ਰਣਜੀਤ ਸਿੰਘ ਰਾਣਾ ਤੇ ਵੀ ਪਹਿਲਾਂ ਬਹੁਤ ਪਹਿਲਾਂ ਕਈ ਮਾਮਲੇ ਦਰਜ ਸਨ ਅਤੇ ਉਹ ਵੱਖ ਵੱਖ ਗੈਂਗਸਟਰ ਗਤੀਵਿਧੀਆਂ ਵਿੱਚ ਕਥਿਤ ਤੌਰ ਤੇ ਸ਼ਾਮਲ ਸੀ। ਦੱਸ ਦੇਈਏ ਕਿ ਰਣਜੀਤ ਰਾਣਾ ਕਤਲ ਮਾਮਲੇ ਚ ਇਸ ਤੋਂ ਪਹਿਲਾਂ ਸੰਪਤ ਨਹਿਰਾ ਨੂੰ ਵੀ ਰਿਮਾਂਡ ਤੇ ਲਿਆਂਦਾ ਗਿਆ ਸੀ ਰਣਜੀਤ ਸਿੰਘ ਰਾਣਾ ਦੇ ਪੰਦਰਾਂ ਗੋਲੀਆਂ ਲੱਗੀਆਂ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ