ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੰਮ੍ਰਿਤਸਰ ਪੁਲਿਸ ਨੂੰ ਮਿਲਿਆ 10 ਦਿਨਾਂ ਦਾ ਰਿਮਾਂਡ 

Gangster Lawrence Bishnoi

ਜਲੰਧਰ ਦੀ ਅਦਾਲਤ ਨੇ ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ ’ਚ ਦਿੱਤਾ ਰਿਮਾਂਡ 

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi ) ਨੂੰ ਪੁਲਿਸ ਨੇ ਅੱਜ ਮੁੜ ਜਲੰਧਰ ਦੀ ਅਦਾਲਤ ’ਚ ਪੇਸ਼ ਕੀਤਾ। 21 ਅਕਤੂਬਰ ਨੂੰ ਜਲੰਧਰ ਦੀ ਅਦਾਲਤ ਨੇ ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ ’ਚ ਗੈਂਗਸਟਰ ਲਾਰੈਂਸ ਦਾ 31 ਅਕਤੂਬਰ ਤੱਕ 10 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ।

ਇਹ ਵੀ ਪੜ੍ਹੋ : ਮੋਰਬੀ ਪੁਲ ਹਾਦਸੇ ’ਤੇ ਤਾਜ਼ਾ ਅਪਡੇਟ : ਮਰਨ ਵਾਲਿਆਂ ਦੀ ਗਿਣਤੀ 134 ਹੋਈ, PM Modi ਕੱਲ੍ਹ ਜਾਣਗੇ ਮੋਰਬੀ

ਅੰਮ੍ਰਿਤਸਰ ’ਚ ਦੋਹਰੇ ਕਤਲ ਕੇਸ ’ਚ ਵੀ ਪੁਲਿਸ ਨੂੰ ਲੋੜੀਂਦਾ ਸੀ ਬਿਸ਼ਨੋਈ

Gangster Lawrence Bishnoi

ਰਿਮਾਂਡ ਦੀ ਮਿਆਦ ਪੂਰੀ ਹੋਣ ’ਤੇ ਉਸ ਨੂੰ (Gangster Lawrence Bishnoi ) ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ। 2021 ’ਚ ਅੰਮ੍ਰਿਤਸਰ ’ਚ ਗੈਂਗਸਟਰ ਹਥਿਆਰਾਂ ਸਮੇਤ ਫੜੇ ਗਏ ਸਨ। ਉਹ ਅੰਮ੍ਰਿਤਸਰ ’ਚ ਦੋਹਰੇ ਕਤਲ ਕੇਸ ’ਚ ਵੀ ਪੁਲਿਸ ਨੂੰ ਲੋੜੀਂਦਾ ਸੀ। ਜਲੰਧਰ ਪੁਲਿਸ ਵੱਲੋਂ ਪੁੱਛਗਿੱਛ ਪੂਰੀ ਕਰਨ ਤੋਂ ਬਾਅਦ ਅੰਮ੍ਰਿਤਸਰ ਪੁੁਲਿਸ ਨੇ ਲਾਰੈਂਸ ਨੂੰ ਰਿਮਾਂਡ ’ਤੇ ਲੈ ਲਿਆ ਹੈ।

ਏਡੀਸੀਪੀ ਕਮਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਜਲੰਧਰ ਪੁਲਿਸ ਨੇ ਕਾਤਲਾਂ ਤੋਂ ਪੁੱਛਗਿੱਛ ਕਰਨੀ ਸੀ, ਪੁੱਛਗਿੱਛ ਪੂਰੀ ਕਰਕੇ ਉਨ੍ਹਾਂ ਨੂੰ ਦੁਬਾਰਾ ਪੇਸ਼ ਕੀਤਾ ਹੈ। ਉੱਥੇ ਹੀ ਗੈਂਗਸਟਰ ਲਾਰੈਂਸ਼ ਬਿਸ਼ਨੋਈ ਨੂੰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਬਿਸ਼ਨੋਈ ਨੂੰ ਘਰਿੰਡਾ ’ਚ ਕੁਝ ਦਿਨ ਪਹਿਲਾਂ ਡਬਲ ਐਨਕਾਊਂਟਰ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here