ਚੈਕਅੱਪ ਤੋਂ ਬਾਅਦ ਬਠਿੰਡਾ ਜੇਲ੍ਹ ਭੇਜਿਆ ਗੈਂਗਸਟਰ ਲਾਰੇਂਸ ਬਿਸ਼ਨੋਈ 

Gangster Lawrence Bishnoi
ਰੁਟੀਨ ਮੈਡੀਕਲ ਚੈਕਅੱਪ ਦੇ ਬਾਅਦ ਦੁਬਾਰਾ ਵਾਪਿਸ ਬਠਿੰਡਾ ਜੇਲ੍ਹ ਭੇਜਿਆ ਲਾਰੇਂਸ ਬਿਸ਼ਨੋਈ ਨੂੰ

ਰੁਟੀਨ ਮੈਡੀਕਲ ਚੈਕਅੱਪ ਦੇ ਬਾਅਦ ਦੁਬਾਰਾ ਵਾਪਿਸ ਬਠਿੰਡਾ ਜੇਲ੍ਹ ਭੇਜਿਆ ਲਾਰੇਂਸ ਬਿਸ਼ਨੋਈ ਨੂੰ (Gangster Lawrence Bishnoi)

  •  ਅੱਜ ਮੈਡੀਕਲ ਚੈਕਅਪ ਲਈ ਲਿਆਂਦਾ ਗਿਆ ਸੀ ਫਰੀਦਕੋਟ ਦੇ ਮੈਡੀਕਲ ਹਸਪਤਾਲ।

(ਗੁਰਪ੍ਰੀਤ ਪੱਕਾ) ਫਰੀਦਕੋਟ। ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਅੱਜ ਮੈਡੀਕਲ ਚੈਕਅੱਪ ਲਈ ਬਠਿੰਡਾ ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਉਸੇ ਟੈਸਟ ਕਰਵਾਉਣ ਉਪਰੰਤ ਵਾਪਿਸ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਦਸ ਦੇਈਏ ਕੇ 11 ਜੁਲਾਈ ਨੂੰ ਤੇਜ਼ ਬੁਖਾਰ ਅਤੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ਹਸਪਤਾਲ ਤੋਂ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ ਸੀ ਜਿਥੇ ਉਸਨੂੰ ਕਰੀਬ ਪੰਜ ਦਿਨ ਦਾਖਿਲ ਕਰ ਇਲਾਜ ਕੀਤਾ ਗਿਆ ਅਤੇ ਸਿਹਤ ’ਚ ਸੁਧਾਰ ਆਉਣ ਤੋਂ ਬਾਅਦ 15 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਵਾਪਿਸ ਬਠਿੰਡਾ ਭੇਜਿਆ ਗਿਆ ਸੀ ਅਤੇ ਅੱਜ ਇੱਕ ਵਾਰ ਮੁੜ ਤੋਂ ਰੁਟੀਨ ਚੈਕਅੱਪ ਲਈ ਇਸਨੂੰ ਦੋਬਾਰਾਂ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਸੀ। (Gangster Lawrence Bishnoi)

ਇਹ ਵੀ ਪੜ੍ਹੋ : ਯੂ.ਐਸ.ਏ ਭੇਜਣ ਦੇ ਨਾਂਅ ’ਤੇ ਮਾਰੀ 60 ਲੱਖ ਦੀ ਠੱਗੀ

ਮੈਡੀਕਲ ਸੁਪਰਡੈਂਟ ਡਾ. ਸ਼ਿਲੇਖ ਮਿੱਤਲ ਨੇ ਦੱਸਿਆ ਕਿ ਅੱਜ ਲਾਰੇਂਸ ਬਿਸ਼ਨੋਈ ਦੀ ਕਰਵਾਈ ਗਈ ਨਾਲ ਹੀ ਉਸਦੇ ਬਲੱਡ ਸੈਪਲ ਟੈਸਟ ਕਰਵਾਏ ਗਏ ਜਿਨ੍ਹਾਂ ਦੀ ਰਿਪੋਰਟ ਬਿਲਕੁੱਲ ਸਹੀ ਆਉਣ ਤੇ ਉਸਨੂੰ ਵਾਪਿਸ ਬਠਿੰਡਾ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਹੈ ਅੱਗੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਥੇ ਹੀ ਲਾਰੱਸ ਦਾ ਇਲਾਜ ਕਰਵਾਇਆ ਜਾ ਸਕਦਾ ਅਤੇ ਜੇਕਰ ਡਾਕਟਰਾਂ ਦੀ ਸਲਾਹ ਮੁਤਾਬਿਕ ਇੱਥੇ ਲਿਆਂਦਾ ਜਾਂਦਾ ਹੈ ਤਾਂ ਇਸ ਦਾ ਅਗਲਾ ਇਲਾਜ ਇੱਥੇ ਵੀ ਕੀਤਾ ਜਾ ਸਕਦਾ ਹੈ। (Gangster Lawrence Bishnoi)

LEAVE A REPLY

Please enter your comment!
Please enter your name here