ਇਕ ਪਿਸਟਲ 32 ਬੋਰ ਸਮੇਤ 4 ਖੋਲ ਤੇ 2 ਜਿੰਦਾ ਰੋਦ ਬਰਾਮਦ
Police Encounter: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਦਾ ਅਪਰੇਸ਼ਨ ਪ੍ਰਹਾਰ ਦੌਰਾਨ ਇੱਕ ਗੈਂਗਸਟਰ ਨਾਲ ਮੁਕਾਬਲਾ ਹੋਇਆ, ਜਿਸ ਵਿੱਚ ਇਹ ਗੈਂਗਸਟਰ ਜਖ਼ਮੀ ਹੋ ਗਿਆ। ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਗੈਂਗਸਟਰ ਜੈਪਾਲ ਭੁੱਲਰ ਗੈਗ ਨਾਲ ਸਬੰਧਿਤ ਸੀ। ਘਟਨਾ ਸਥਾਨ ’ਤੇ ਪਟਿਆਲਾ ਰੇਂਜ਼ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਅਤੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ।
ਇੱਥੇ ਜਾਣਕਾਰੀ ਦਿੰਦਆਂ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਗੈਂਗਸਟਰਾਂ ਖਿਲਾਫ਼ ਚਲਾਏ ਗਏ ਅਪਰੇਸ਼ਨ ਪ੍ਰਹਾਰ ਦੌਰਾਨ ਅਪਰਾਧਿਕ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਏਰੀਆਂ ’ਚ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਗੁਪਤ ਸੂਚਨਾ ਮਿਲੀ ਕਿ ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਤ ਥਾਣਾ ਜੀਰਕਪੁਰ ਜ਼ਿਲ੍ਹਾ ਮੋਹਾਲੀ ਜੋ ਕਿ ਜੈਪਾਲ ਭੁੱਲਰ ਗੈਂਗ ਨਾਲ ਸਬੰਧ ਰੱਖਦਾ ਹੈ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਂਕ ਵਿੱਚ ਹੈ।
ਇਹ ਵੀ ਪੜ੍ਹੋ: New Appointments Punjab: ਗੁਰਸ਼ਰਨ ਸਿੰਘ ਛੀਨਾ ਬਣੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ
ਇਸ ’ਤੇ ਪੁਲਿਸ ਪਾਰਟੀ ਵੱਲੋਂ ਪਿੰਡ ਘਲੋੜੀ (ਦੱਖਣੀ ਬਾਈਪਾਸ ਪਟਿਆਲਾ) ਦੇ ਏਰੀਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ,ਇਸੇ ਦੌਰਾਨ ਹਰਜਿੰਦਰ ਸਿੰਘ ਉਰਫ ਲਾਡੀ ਜੋ ਕਿ ਮੋਟਰਸਾਇਕਲ ’ਤੇ ਸਵਾਰ ਹੋ ਕੇ ਬੱਸ ਸਟੈਂਡ ਪਟਿਆਲਾ ਸਾਇਡ ਤੋਂ ਆਇਆ ਜਿਸ ਨੂੰ ਪੁਲਿਸ ਪਾਰਟੀ ਨੇ ਨਾਕੇ ’ਤੇ ਰੁਕਣ ਲਈ ਇਸ਼ਾਰਾ ਕੀਤਾ ਪ੍ਰੰਤੂ ਉਸ ਨੇ ਆਪਣਾ ਮੋਟਰਸਾਇਕਲ ਸੁੱਟ ਕੇ ਪੁਲਿਸ ਪਾਰਟੀ ਤੇ ਮਾਰ ਦੇਣ ਦੇ ਨੀਯਤ ਨਾਲ ਫਾਇਰਿੰਗ ਕਰਨੀ ਸੁਰੂ ਕੀਤੀ, ਜਿਸ ’ਤੇ ਪੁਲਿਸ ਪਾਰਟੀ ਨੇ ਜਵਾਬੀ ਕਰਵਾਈ ਕਰਦਿਆਂ ਫਾਇਰਿੰਗ ਕੀਤੀ, ਜਿਸ ਵਿੱਚ ਹਰਜਿੰਦਰ ਸਿੰਘ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਜਿਸ ਨੂੰ ਫੋਰੀ ਤੌਰ ’ਤੇ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਾਇਆ ਗਿਆ। ਮੌਕੇ ਇਕ ਪਿਸਟਲ 32 ਬੋਰ (ਬਰੇਟਾ) ਸਮੇਤ 3 ਖੋਲ ਰੋਦ ਅਤੇ 2 ਜਿੰਦਾ ਰੋਦ ਬਰਾਮਦ ਹੋਏ।
ਵੱਖ ਵੱਖ 10 ਮਾਮਲੇ ਦਰਜ਼
ਪੁਲਿਸ ਮੁਤਾਬਿਕ ਇਸ ਦੇ ਖਿਲਾਫ ਵੱਖ ਵੱਖ 10 ਮੁਕੱਦਮੇ ਦਰਜ ਹਨ ਅਤੇ ਜੈਪਾਲ ਭੁੱਲਰ ਗੈਂਗ ਦੇ ਸੰਪਰਕ ਵਿੱਚ ਸੀ ਇਸ ਤੋਂ ਇਲਾਵਾ 2 ਮਈ 2017 ਨੂੰ ਜੈਪਾਲ ਭੁੱਲਰ ਨੇ ਆਪਣੇ ਸਾਥੀਆਂ ਨਾਲ ਰਲਕੇ ਪਟਿਆਲਾ ਚੰਡੀਗੜ੍ਹ ਹਾਈਵੇ ’ਤੇ ਨੇੜੇ ਚਿੱਤਕਾਰਾ ਯੂਨੀਵਰਸਿਟੀ ਕੋਲ ਕੈਸ ਵੈਨ ਤੋਂ ਕਰੋੜਾਂ ਰੁਪਏ ਦੀ ਡਕੈਤੀ ਕੀਤੀ ਸੀ। ਇਸ ਵਾਰਦਾਤਾਂ ਵਿੱਚ ਵੀ ਹਰਜਿੰਦਰ ਸਿੰਘ ਲਾਡੀ ਦੀ ਸ਼ਮੂਲੀਅਤ ਰਹੀ ਹੈ। ਹਰਜਿੰਦਰ ਸਿੰਘ ਤੋਂ ਇਨ੍ਹਾਂ ਮਾਮਲਿਆਂ ਸਬੰਧੀ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ। Police Encounter














