ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਗੈਂਗਸਟਰ ਅਰਸ਼ ਡ...

    ਗੈਂਗਸਟਰ ਅਰਸ਼ ਡੱਲਾ ਦੀ ਪੰਜਾਬ ਪੁਲਿਸ ਨੂੰ ਧਮਕੀ

    ਕਿਹਾ ਮੈਂਨੂੰ ਅੱਤਵਾਦੀ ਨਾ ਬਣਾਓ, ਮਜ਼ਬੂਰ ਹੋਇਆ ਤਾਂ ਉਸੇ ਤਰੀਕੇ ਨਾਲ ਜਵਾਬ ਦੇਵਾਗਾਂ

    ਚੰਡੀਗੜ੍ਹ। ਕੈਨੇਡਾ ਬੇਸਡ ਗੈਂਗਸਟਰ ਅਰਸ਼ ਡੱਲਾ ਆਪਣੇ ਦੋ ਸਾਥੀਆਂ ਦੀ ਗਿ੍ਰਫਤਾਰੀ ਤੋਂ ਕਾਫੀ ਭੜਕਿਆ ਹੋਇਆ ਹੈ। ਉਸ ਨੇ ਪੰਜਾਬ ਪੁਲਿਸ ਨੂੰ ਸਿੱਧੀ ਧਮਕੀ ਦਿੱਤੀ ਹੈ। ਡੱਲਾ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਮੈਨੂੰ ਜ਼ਬਰਦਸਤੀ ਅੱਤਵਾਦੀ ਬਣਾਇਆ ਜਾ ਰਿਹਾ ਹੈ। ਮੈਂ ਅੱਜ ਤੱਕ ਕੋਈ ਧਮਾਕਾ ਨਹੀਂ ਕਰਵਾਇਆ। ਜੇ ਮਜ਼ਬੂਰ ਹੋਇਆ ਤਾਂ ਮੈਂ ਉਸੇ ਅੰਦਾਜ਼ ਵਿਚ ਜਵਾਬ ਦੇਵਾਂਗਾ। ਡੱਲਾ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਦਿੱਲੀ ਤੋਂ 4 ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

    ਇਨ੍ਹਾਂ ਵਿਚ ਸ਼ਾਮਲ ਦੀਪਕ ਅਤੇ ਸੰਨੀ ਦੀਆਂ ਤਾਰਾਂ ਅਰਸ਼ ਡੱਲਾ ਨਾਲ ਜੁੜੀਆਂ ਹੋਈਆਂ ਹਨ। ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੁਆਰਾ ਸਮਰਥਤ ਅੱਤਵਾਦੀ ਮਾਡਿਊਲ ਕਰਾਰ ਦਿੱਤਾ ਸੀ ਜੋ ਆਜ਼ਾਦੀ ਦਿਵਸ ਮੌਕੇ ਧਮਾਕੇ ਦੀ ਤਿਆਰੀ ਕਰ ਰਹੇ ਸਨ। ਇਨ੍ਹਾਂ ਕੋਲੋਂ ਪਿਸਤੌਲ ਅਤੇ ਕਾਰਤੂਸ ਤੋਂ ਇਲਾਵਾ 3 ਹੈਂਡ ਗ੍ਰਨੇਡ ਅਤੇ ਇਕ ਆਈਈਡੀ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here