ਗੈਂਗਸਟਰ ਅਰਸ਼ ਡਾਲਾ ਦਾ ਸਾਥੀ ਅੰਮ੍ਰਿਤਪਾਲ ਫਿਲੀਪੀਂਸ ਤੋਂ ਡਿਪੋਰਟ, ਭਾਰਤ ਲਿਆਂਦਾ

Gangster Amritpal

ਨਵੀਂ ਦਿੱਲੀ। ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਅਰਸ਼ ਡਾਲਾ ਅਤੇ ਕੈਨੇਡਾ ਵਿੱਚ ਮੌਜ਼ੂਦ ਗੈਂਗਸਟਰ ਦੂਨੀ ਦੇ ਕਰੀਬੀ ਗੈਂਗਸਟਰ ਅੰਮਿ੍ਰਤਪਾਲ ਨੂੰ ਫਿਲੀਪੀਂਸ ਵਿੱਚ ਗਿ੍ਰਫ਼ਤਾਰ ਕਰਨ ਤੋਂ ਬਾਅਦ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਅੰਮਿ੍ਰਤਪਾਲ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜਿਆ ਹੋਇਆ ਹੈ ਅਤੇ ਗੈਂਗਸਟਰ ਅਰਸ਼ ਡਾਲਾ ਦਾ ਅਤਿ ਕਰੀਬੀ ਹੈ, ਜਿਸ ਨੂੰ ਬੀਤੀ ਦੇਰ ਰਾਤ ਫਿਲੀਪੀਂਸ ਤੋਂ ਭਾਰਤ ਲਿਆਂਦਾ ਗਿਆ ਹੈ।

ਸੂਤਰਾਂ ਅਨੁਸਾਰ ਗੈਂਗਸਟਰ ਅਰਸ਼ ਡਾਲਾ ਦਾ ਸਾਰਾ ਆਪ੍ਰੇਸ਼ਨ ਫਿਲੀਪੀਂਸ ਵਿੱਚ ਬੈਠ ਕੇ ਗੈਂਗਸਟਰ ਮਨਪ੍ਰੀਤ ਅਤੇ ਅੰਮਿ੍ਰਤਪਾਲ ਹੀ ਸੰਭਾਲ ਰਹੇ ਸਨ। ਗੈਂਗਸਟਰ ਅੰਮਿ੍ਰਤਪਾਲ ਮੋਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਫਿਲੀਪੀਂਸ ਵਿੱਚ ਬੈਠ ਕੇ ਅਰਸ਼ ਡਾਲਾ ਦੀ ਗੈਂਗ ਆਪਰੇਟ ਕਰ ਰਿਹਾ ਸੀ। ਇਸ ਦੇ ਇਸ਼ਾਰੇ ’ਤੇ ਪੰਜਾਬ ਵਿੱਚ ਕਈ ਖੂਨੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਇੰਟਰਪੋਲ ਅਤੇ ਕੇਂਦਰੀ ਏਜੰਸੀ ਅਤੇ ਇੰਟਰਨੈਸ਼ਨਲ ਏਜੰਸੀਆਂ ਦੀ ਮੱਦਦ ਨਾਲ ਭਾਰਤ ਨੂੰ ਵੱਡੀ ਕਾਮਯਾਬੀ ਮਿਲੀ ਹੈ।

ਇਹ ਵੀ ਪੜ੍ਹੋ : ਖੁਸ਼ਖਬਰੀ : ਸਕੂਲਾਂ ’ਚ ਛੁੱਟੀਆਂ ਦਾ ਐਲਾਨ, ਐਨੇ ਦਿਨ ਬੰਦ ਰਹਿਣਗੇ ਸਕੂਲ

LEAVE A REPLY

Please enter your comment!
Please enter your name here