ਪਟਿਆਲਾ ਪੁਲਿਸ ਵੱਲੋਂ ਗੈਂਗਸਟਰ ਹਥਿਆਰਾਂ ਸਮੇਤ ਕਾਬੂ

Gangster

ਤਿੰਨ ਸਾਲਾਂ ਤੋਂ ਚਲਿਆ ਆ ਰਿਹਾ ਸੀ ਭਗੌੜਾ, ਵੱਖ-ਵੱਖ ਥਾਣਿਆਂ ‘ਚ 7 ਮਾਮਲੇ ਦਰਜ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਲੋੜੀਂਦੇ ਗੈਂਗਸਟਰ (Gangster) ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੋ ਪਿਸਤੌਲ 32 ਬੋਰ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੋਲਡੀ ਸ਼ੇਰਗਿੱਲ ਪੁੱਤਰ ਅਮਰੀਕ ਸਿੰਘ ਵਾਸੀ ਚੌਹਾਨ ਕਲੋਨੀ ਬੈਕਸਾਈਡ ਗਗਨ ਫੈਕਟਰੀ ਰਾਜਪੁਰਾ ਵਜੋਂ ਹੋਈ ਹੈ ਜੋ ਕਿ ਇਰਾਦਾ ਕਤਲ ਅਪਰਾਧਿਕ ਮਾਮਲਿਆਂ ਵਿੱਚ ਕਰੀਬ ਤਿੰਨ ਸਾਲਾਂ ਤੋਂ ਭਗੌੜਾ ਚਲਿਆ ਆ ਰਿਹਾ ਸੀ।

ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਉਕਤ ਗੈਂਗਸਟਰ ਨੂੰ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਟੀਮ ਵੱਲੋਂ ਪਟਿਆਲਾ ਦੇਵੀਗੜ੍ਹ ਰੋਡ ਨੇੜੇ ਜੋੜੀਆਂ ਸੜਕਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦੇ ਲਾਰੈਸ ਬਿਸ਼ਨੋਈ ਗੈਂਗ ਦੇ ਦੀਪਕ ਪੂਡੀਰ, ਦੀਪਕ ਟੀਨੂੰ ਅਤੇ ਸੰਪਤ ਨਹਿਰਾ ਨਾਲ ਸਬੰਧ ਰਹੇ ਹਨ ਇਸ ਉਪਰ ਹੁਣ ਤੱਕ ਸੱਤ ਮਾਮਲੇ ਵੱਖ ਵੱਖ ਥਾਵਾਂ ਤੇ ਦਰਜ਼ ਹਨ।

LEAVE A REPLY

Please enter your comment!
Please enter your name here