ਪੁਲਿਸ ਵੱਲੋਂ ਕਬੱਡੀ ਖਿਡਾਰੀ ਦੇ ਕਤਲ ਮਾਮਲੇ ’ਚ ਗੈਂਗਸਟਰ ਕਾਬੂ

Kabaddi player Murder Case

2 ਪਿਸਟਲ 32 ਬੋਰ ਸਮੇਤ 10 ਰੌਦ ਬਰਾਮਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਕਬੱਡੀ ਪਲੇਅਰ ਦੇ ਕਤਲ ਵਿੱਚ ਲੋੜੀਂਦਾ ਗੈਂਗਸਟਰ ਨੂੰ ਦੋ ਪਿਸਟਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। (Kabaddi player Murder Case) ਇਸ ਗੈਗਸਟਰ ਉੱਪਰ ਪਹਿਲਾ ਵੀ ਦੋ ਮਾਮਲੇ ਦਰਜ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੇ ਇੰਚਾਰਜ ਇੰਸਪੈਟਕਰ ਸਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਟੀ ਪੁਆਇੰਟ ਲਚਕਾਣੀ ਬੱਸ ਅੱਡਾ ਭਾਦਸੋਂ ਰੋਡ ਪਟਿਆਲਾ ਤੋਂ ਨਾਕੇਬੰਦੀ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਸਾਹਿਲ ਉੱਰਫ ਕਾਲਾ ਪੁੱਤਰ ਰਾਜ ਕੁਮਾਰ ਵਾਸੀ ਅਰਬਨ ਅਸਟੇਟ ਪਟਿਆਲਾ ਨੂੰ ਆਈ 20 ਕਾਰ ’ਚੋਂ ਕਾਬੂ ਕੀਤਾ, ਜਿਸ ਕੋਲੋਂ ਦੋ ਪਿਸਟਲ 32 ਬੋਰ ਸਮੇਤ 10 ਰੌਦ ਬਰਾਮਦ ਹੋਏ।

ਇਹ ਵੀ ਪੜ੍ਹੋ : ਬੱਸੀ ਪਠਾਣਾਂ ਪੁਲਿਸ ਵੱਲੋਂ ਠੱਗੀ ਮਾਰਨ ਵਾਲਾ ਤਾਂਤਰਿਕ ਗ੍ਰਿਫਤਾਰ

6 ਅਪਰੈਲ 2022 ਨੂੰ ਕਬੱਡੀ ਪਲੇਅਰ ਧਰਮਿੰਦਰ ਸਿੰਘ ਉੱਰਫ ਭਿੰਦਾ ਦਾ ਹੋਇਆ ਸੀ ਕਤਲ

ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ 6 ਅਪਰੈਲ 2022 ਨੂੰ ਕਬੱਡੀ ਪਲੇਅਰ ਧਰਮਿੰਦਰ ਸਿੰਘ ਉੱਰਫ ਭਿੰਦਾ ਪੁੱਤਰ ਧਮੱਤਰ ਸਿੰਘ ਵਾਸੀ ਪਿੰਡ ਦੌਣ ਕਲਾਂ ਦਾ ਫਾਰਿੰਗ ਦੌਰਾਨ ਕਤਲ ਹੋ ਗਿਆ ਸੀ ਅਤੇ ਇਹ ਮੁੱਖ ਮੁਲਜ਼ਮ ਸੀ, ਬਾਕੀ ਇਸ ਕਤਲ ਕੇਸ ਦੇ ਦੂਜੇ ਮੁਲਜ਼ਮ ਜੇਲ੍ਹ ਵਿੱਚ ਹਨ। (Kabaddi player Murder Case)

ਗੈਗਸਟਰ ਸਾਹਿਲ ਪਹੌਵਾ ਵਿਖੇ ਇੱਕ ਲੁੱਟ ਦੇ ਮਾਮਲੇ ਵਿੱਚ ਹੈ ਭਗੌੜਾ (Kabaddi player Murder Case)

ਉਨ੍ਹਾਂ ਦੱਸਿਆ ਕਿ ਗੈਗਸਟਰ ਸਾਹਿਲ ਪਹੌਵਾ ਵਿਖੇ ਇੱਕ ਲੁੱਟ ਦੇ ਮਾਮਲੇ ਵਿੱਚ ਭਗੌੜਾ ਹੈ। ਇਸ ਤੋਂ ਇਲਾਵਾ ਥਾਣੇ ਕੌਤਵਾਲੀ ਵਿਖੇ ਦਰਜ ਇੱਕ ਮਾਮਲੇ ਵਿੱਚ ਵੀ ਭਗੌੜਾ ਚੱਲਿਆ ਆ ਰਿਹਾ ਹੈ। ਐਸ ਐਸ ਪੀ ਨੇ ਦੱਸਿਆ ਕਿ ਸਾਹਿਲ ਦੇ ਸਾਥੀਆ ਨੇ ਧਰਮਿੰਦਰ ਸਿੰਘ ਦੇ ਕਤਲ ਤੋਂ ਕੁੱਝ ਦਿਨ ਪਹਿਲਾ ਲਾਰੈਂਸ ਬਿਸ਼ਨੋਈ ਅਤੇ ਦੀਪਕ ਟੀਨੂੰ ਦੇ ਸੌਂਪੇ ਜੱਥੇਬੰਦੀ ਦੇ ਪੋਸਟਰ ਪੰਜਾਬੀ ਯੂਨੀਵਰਸਿਟੀ ਵਿਖੇ ਲਗਾਏ ਸੀ।

ਉਨ੍ਹਾਂ ਦੱਸਿਆ ਕਿ ਭਿੰਦਾ ਕਤਲ ਕਾਂਡ ਦੇ ਮੁਲਜ਼ਮ ਲਾਰੈਂਸ ਗੈਗ ਦੇ ਮੈਂਬਰਾਂ ਦੇ ਕਾਫੀ ਨੇੜੇ ਹਨ ਅਤੇ ਪਟਿਆਲਾ ਪੁਲਿਸ ਇਸ ਕਤਲ ਨਾਲ ਸਬੰਧਿਤ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਨੂੰ ਵੀ ਜਲਦ ਪੁੱਛਗਿੱਛ ਲਈ ਲੈ ਕੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਗਸਟਰ ਸਾਹਿਲ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ। ਇਸ ਮੌਕੇ ਐਸ ਪੀ ਡੀ ਹਰਵੀਰ ਸਿੰਘ ਅਟਵਾਲ, ਡੀ ਐਸ ਪੀ ਡੀ ਸੁਖਅੰਮ੍ਰਿਤ ਸਿੰਘ ਰੰਧਾਵਾ ਸਮੇਤ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ