ਪੁਲਿਸ ਦੀ ਫਾਇਰਿੰਗ ਨਾਲ ਜ਼ਖ਼ਮੀ, ਹਸਪਤਾਲ ਦਾਖਲ | Encounter
- ਤੇਜਪਾਲ ਕਤਲ ਕਾਂਡ ਅਤੇ ਮੋਹਾਲੀ ਵਿਖੇ ਉਂਗਲ ਕੱਟਣ ਦੇ ਮਾਮਲੇ ਵਿੱਚ ਸੀ ਲੋੜੀਂਦਾ
- ਰਾਜੀਵ ਰਾਜਾ ਗੈਂਗ ਦਾ ਕਰੀਬੀ ਸਾਥੀ, 15 ਮਾਮਲੇ ਦਰਜ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Encounter ਪਟਿਆਲਾ ਪੁਲਿਸ ਵੱਲੋਂ ਕਈ ਕੇਸਾਂ ਵਿੱਚ ਲੋੜੀਦੇ ਗੈਂਗਸਟਰ ਨੂੰ ਪੁਲਿਸ ਮੁਕਾਬਲੇ ਮਗਰੋਂ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਪੁਲਿਸ ਦੀ ਗੋਲੀ ਨਾਲ ਗੈਂਗਸਟਰ ਪੁਨੀਤ ਸਿੰਘ ਉਰਫ਼ ਗੋਲੂ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਰਾਜੀਵ ਰਾਜਾ ਗੈਂਗ ਨਾਲ ਸਬੰਧਿਤ ਸੀ।
ਜਾਣਕਾਰੀ ਅਨੁਸਾਰ ਸੀਆਈਏ ਪਟਿਆਲਾ ਅਤੇ ਥਾਣਾ ਕੋਤਵਾਲੀ ਪਟਿਆਲਾ ਦੀਆਂ ਟੀਮਾਂ ਨੂੰ ਗੈਂਗਸਟਰ ਪੁਨੀਤ ਸਿੰਘ ਉਰਫ਼ ਗੋਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਨਿਊ ਮਥਰਾ ਕਲੌਨੀ ਦੀ ਭਿਣਕ ਪਈ ਅਤੇ ਉਨ੍ਹਾਂ ਨੇ ਮੁਲਜ਼ਮ ਪੁਨੀਤ ਸਿੰਘ ਉਰਫ਼ ਗੋਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਨਿਊ ਮਥੁਰਾ ਕਲੋਨੀ ਦਾ ਪਿੱਛਾ ਕੀਤਾ। ਸੀਆਈਏ ਪਟਿਆਲਾ ਦੇ ਇੰਚਾਰਜ਼ ਅਸਵਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਇੰਚਾਰਜ਼ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀਆਂ ਟੀਮਾਂ ਵੱਲੋਂ ਗੈਂਗਸਟਰ ਪੁਨੀਤ ਸਿੰਘ ਜੋਂ ਕਿ ਮੋਟਰ ਸਾਇਕਲ ’ਤੇ ਸਵਾਰ ਸੀ ਤਾਂ ਪੁਲਿਸ ਨੇ ਉਸ ਨੂੰ ਸਨੌਰ ਦੇ ਖੇਤਰ ਵਿੱਚ ਘੇਰ ਲਿਆ।
ਇਹ ਵੀ ਪੜ੍ਹੋ: Punjab News: ਪੰਜਾਬ ਦੇ 62 ਪਿੰਡਾਂ ਲਈ ਵਰਦਾਨ ਹੋਵੇਗਾ ਪੰਜਾਬ ਸਰਕਾਰ ਦਾ ਇਹ ਪ੍ਰੋਜੈਕਟ
ਇਸ ਦੌਰਾਨ ਪੁਲਿਸ ਨੇ ਉਸ ਨੂੰ ਸਰੈਂਡਰ ਕਰਨ ਲਈ ਆਖਿਆ ਪਰ ਉਸ ਵੱਲੋਂ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆ ਗੈਂਗਸਟਰ ਪੁਨੀਤ ਸਿੰਘ ਤੇ ਫਾਇਰਿੰਗ ਕੀਤੀ ਅਤੇ ਗੋਲੀ ਉਸ ਦੇ ਲੱਤ ਵਿੱਚ ਜਾ ਵੱਜੀ, ਜਿਸ ਨਾਲ ਕਿ ਉਹ ਜਖ਼ਮੀ ਹੋ ਗਿਆ। ਜਖ਼ਮੀ ਹਾਲਤ ਵਿੱਚ ਪੁਲਿਸ ਨੇ ਉਸ ਨੂੰ ਦਬੋਚ ਲਿਆ ਅਤੇ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਘਟਨਾ ਸਥਾਨ ’ਤੇ ਪਟਿਆਲਾ ਦੇ ਐਸਪੀਡੀ ਯੋਗੇਸ਼ ਸ਼ਰਮਾ ਪੁੱਜੇ ਅਤੇ ਉਨ੍ਹਾਂ ਦੱਸਿਆ ਕਿ ਇਸ ਗੈਂਗਸਟਰ ਦੀ ਪੁਲਿਸ ਨੂੰ ਭਾਲ ਸੀ। ਉੱਕਤ ਗੈਂਗਸਟਰ ਪਟਿਆਲਾ ਵਿਖੇ ਤੇਜਪਾਲ ਦੇ ਕਤਲ ਕੇਸ ਮਾਮਲੇ ਅਤੇ ਮੋਹਾਲੀ ਵਿਖੇ ਉਂਗਲ ਕੱਟਣ ਦੇ ਕੇਸ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਵੱਲੋਂ ਪੁਲਿਸ ਤੇ ਤਿੰਨ-ਚਾਰ ਫਾਇਰ ਕੀਤੇ ਗਏ । ਪੁਲਿਸ ਨੂੰ ਇਸ ਕੋਲੋਂ 32 ਬੋਰ ਦਾ ਪਿਸਟਲ ਵੀ ਬ੍ਰਾਮਦ ਹੋਇਆ। ਇਸ ਵਿਰੁੱਧ ਪਹਿਲਾਂ ਵੀ ਲੁੱਟ-ਖੋਹ ਅਤੇ ਕਤਲ ਦੀ ਕੋਸ਼ਿਸ਼ ਆਦਿ ਦੇ 15 ਕੇਸ ਦਰਜ ਹਨ। Encounter