ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, January 21, 2026
More
    Home Breaking News ਹੁਸ਼ਿਆਰਪੁਰ ’ਚ ...

    ਹੁਸ਼ਿਆਰਪੁਰ ’ਚ ਗੈਂਗਵਾਰ, ਇੱਕ ਬਦਮਾਸ਼ ਦੀ ਮੌਤ

    Gangwar In Hoshiarpur

    ਹੁਸ਼ਿਆਰਪੁਰ ’ਚ ਚੱਲੀਆਂ ਗੋਲੀਆਂ (Gangwar In Hoshiarpur)

    ਹੁਸ਼ਿਆਰਪੁਰ । ਹੁਸ਼ਿਆਰਪੁਰ ’ਚ ਦੋ ਗਰੁੱਪਾਂ ’ਚ ਹੋਈ ਗੈਂਗਵਾਰ ’ਚ ਗੋਲੀ ਲੱਗਣ ਕਾਰਨ ਇੱਕ ਬਦਮਾਸ਼ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਹੁਸ਼ਿਆਰਪੁਰ ਦੇ ਪਿੰਡ ਪਿਪਲਾਵਲ ਦੀ ਹੈ ਜਦੋਂ ਦੋ ਧਿਰਾਂ ’ਚ ਆਪਸੀ ਰੰਜਿਸ਼ ਦੇ ਚੱਲਦਿਆਂ ਇੱਕ ਦੂਜੇ ’ਤੇ ਰਾਊਂਡ ਫਾਈਰਿੰਗ ਕੀਤੀ ਗਈ। (Gangwar In Hoshiarpur) ਇਸ ਦੌਰਾਨ ਸਾਜਨ ਨਾਂਅ ਦੇ ਬਦਮਾਸ ਦੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਦੋਂ ਕਿ ਚੰਨਾ ਨਾਂਅ ਦਾ ਵਿਅਕਤੀ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

    ਇਹ ਵੀ ਪੜ੍ਹੋ : ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਪ੍ਰਸ਼ਾਸਨ ਦੀ ਮੁਹਿੰਮ ਜਾਰੀ

    ਜਲਾਲਾਬਾਦ ਸਿਟੀ ਪੁਲੀਸ ਵਲੋ ਹੈਰੋਇਨ ਸਮੇਤ 1 ਕਾਬੂ, ਮਾਮਲਾ ਦਰਜ | Administration

    ਜਲਾਲਾਬਾਦ (ਰਜਨੀਸ਼ ਰਵੀ)। ਜ਼ਿਲ੍ਹਾ ਪੁਲਿਸ ਫਾਜ਼ਿਲਕਾ ਵੱਲੋਂ ਐਸਐਸਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਵਿੱਚ (Administration) ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਿਲ੍ਹੇ ਦੇ ਵੱਖ ਵੱਖ ਥਾਣਿਆ ਵਿੱਚ ਨਸ਼ੀਲੇ ਪਦਾਰਥਾ ਦਾ ਕੰਮ ਕਰਨ ਵਾਲਿਆ ਨੂੰ ਨਸ਼ੀਲੇ ਪਦਾਰਥਾ ਸਮੇਤ ਕਾਬੂ ਕੀਤਾ ਗਿਆ ਹੈ । ਇਸ ਸੰਬਧੀ ਮਿਲੀ ਸੂਚਨਾ ਅਨੁਸਾਰ ਜਲਾਲਾਬਾਦ ਸਿਟੀ ਪੁਲੀਸ ਵਲੋ ਮੁਖਬਰ ਖਾਸ ਦੀ ਸੂਚਨਾ ਤੇ ਲਖਵਿੰਦਰ ਸਿੰਘ ਉਰਫ ਬਿੱਟੂ ਨੂੰ 05 ਗ੍ਰਾਮ ਹੈਰੋਇੰਨ ਸਮੇਤ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ ।

    ਪੁਲੀਸ ਵਲੋ ਦਿੱਤੀ ਜਾਣਕਾਰੀ ਮੁਤਾਬਿਕ ਮੁਖਬਰ ਨੇ ਸੂਚਨਾ | Administration

    ਦਿੱਤੀ ਕਿ ਲਖਵਿੰਦਰ ਸਿੰਘ ਉਰਫ ਬਿੱਟੂ ਉਕਤ ਜੋ ਹੈਰੋਇੰਨ ਵੇਚਨ ਦਾ ਆਦੀ ਹੈ ਜੋ ਹੁਣ ਵੀ ਪੁਰਾਣੀ ਕਚਿਹਰੀ ਰੋਡ ਜਲਾਲਾਬਾਦ ਆਪਣੀ ਮੋਟਰਸਾਈਕਲ ਤੇ ਸਵਾਰ ਹੋ ਕੇ ਗਾਹਕਾ ਦੀ ਉਡੀਕ ਕਰ ਰਿਹਾ ਹੈ ਜੇਕਰ ਹੁਣੇ ਉਸ ਪਰ ਰੇਡ ਕੀਤੀ ਜਾਵੇ ਤਾ ਰੰਗੇ ਹੱਥੀ ਕਾਬੂ ਆ ਸਕਦਾ ਹੈ । ਇਸ ਤੇ ਸਹਾਇਕ ਥਾਣੇਦਾਰ ਬਲਕਾਰ ਸਿੰਘ ਸਾਥੀ ਕਰਮਚਾਰੀਆ ਸਮੇਤ ਮੌਕੇ ‘ਤੇ ਰੇਡ ਕਰਕੇ ਲਖਵਿੰਦਰ ਸਿੰਘ ਉਕਤ ਨੂੰ ਕਾਬੂ ਕੀਤਾ ਗਿਆ ਜਿਸ ਪਾਸ ਕੋਈ ਨਸ਼ੀਲੀ ਵਸਤੂ ਦਾ ਸ਼ੱਕ ਹੋਣ ਤੇ ਯੋਗ ਕਾਰਵਾਈ ਕਰਨ ਸਬੰਧੀ ਯੋਗ ਤਫਤੀਸ਼ੀ ਭੇਜਣ ਲਈ ਥਾਣਾ ਇਤਲਾਹ ਦਿੱਤੀ ਗਈ।

    ਜਿਸ ਤੇ ਸਹਾਇਕ ਥਾਣੇਦਾਰ ਹੁਸ਼ਿਆਰ ਚੰਦ ਨੇ ਮੋਕੇ ਪਰ ਆਕੇ ਤਲਾਸ਼ੀ ਕਰਨ ਤੇ ਉਕਤ ਦੌਸ਼ੀ ਪਾਸੋਂ 05 ਗ੍ਰਾਮ ਹੈਰੋਇਨ ਬਰਾਮਦ ਹੋਣ ਪਰ ਮੁਕੱਦਮਾ ਦਰਜ ਰਜਿਸਟਰ ਕਰਾਇਆ ਗਿਆ। ਇਸ ਸੰਬੰਧੀ ਤਫਤੀਸੀ ਅਫਸਰ ਹੁਸਿਆਰ ਚੰਦ ਨੇ ਦੱਸਿਆ ਕਿ ਉਕਤ ਦੋਸੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਰਿਮਾਡ ਪਰ ਪੁਛਗਿਛ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here