ਕੁੱਲ 14 ਮੈਬਰ ਕੀਤੇ ਕਾਬੂ
- ਚੋਰ ਗਿਰੋਹ ਕੋਲੋਂ 3 ਪਰਸ,4 ਬਟੂਏ, 4,000/- ਰੁਪਏ ਨਗਦੀ ਅਤੇ ਜ਼ਰੂਰੀ ਦਸਤਾਵੇਜ਼ ਵੀ ਕੀਤੇ ਗਏ ਬਰਾਮਦ
Fair Theft Gang Caught: (ਗੁਰਪ੍ਰੀਤ ਪੱਕਾ) ਫਰੀਦਕੋਟ। ਬਾਬਾ ਸ਼ੇਖ ਫਰੀਦ ਜੀ ਅਗਮਨ ਪੁਰਬ ਮੇਲੇ ਦੌਰਾਨ, ਫਰੀਦਕੋਟ ਪੁਲਿਸ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਚੌਕਸੀ ਤੇ ਸਮਰਪਣ ਨਾਲ ਡਿਊਟੀ ਨਿਭਾਈ ਗਈ। ਮੇਲੇ ਵਿੱਚ ਆਏ ਹਜ਼ਾਰਾਂ ਸ਼ਰਧਾਲੂਆਂ ਨੂੰ ਇੱਕ ਸੁਰੱਖਿਅਤ ਅਤੇ ਸ਼ਾਂਤੀਪ੍ਰਿਯ ਵਾਤਾਵਰਣ ਪ੍ਰਦਾਨ ਕਰਨ ਲਈ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਹਰ ਵੇਲੇ ਚੌਕਸ ਰਹੇ।
ਇਸੇ ਦੌਰਾਨ, ਫਰੀਦਕੋਟ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਭੀੜ-ਭਾੜ ਵਾਲੀਆ ਥਾਂਵਾਂ ’ਤੇ ਪਰਸ ਅਤੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਇੱਕ ਸਰਗਰਮ ਚੋਰ ਗਿਰੋਹ ਵਿੱਚ ਸ਼ਾਮਲ ਕੁੱਲ 14 ਮੈਂਬਰਾਂ ਜਿਹਨਾਂ ਵਿੱਚ 08 ਮਹਿਲਾਵਾ ਵੀ ਸ਼ਾਮਿਲ ਹਨ, ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ। ਇਹ ਗਿਰੋਹ ਦੇ ਮੈਂਬਰ ਫਰੀਦਕੋਟ ਅਤੇ ਬਠਿੰਡਾ ਜ਼ਿਲ੍ਹਾ ਨਾਲ ਸਬੰਧਿਤ ਹਨ। ਜਿਹਨਾ ਕੋਲੋਂ ਪੁਲਿਸ ਪਾਰਟੀ ਵੱਲੋਂ 03 ਪਰਸ, 04 ਬਟੂਏ, 4,000/- ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਜਿਹਨਾਂ ਵਿੱਚ ਅਧਾਰ ਕਾਰਡ, ਵੋਟਰ ਕਾਰਡ ਆਦਿ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: Rishabh Pant: ਰਿਸ਼ਭ ਪੰਤ ਵੈਸਟਇੰਡੀਜ਼ ਟੈਸਟ ਸੀਰੀਜ਼ ਤੋਂ ਬਾਹਰ, ਧਰੁਵ ਜੁਰੇਲ ਹੋਣਗੇ ਮੁੱਖ ਵਿਕਟਕੀਪਰ

ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ “ਬਾਬਾ ਸ਼ੇਖ ਫਰੀਦ ਜੀ ਅਗਮਨ ਪੁਰਬ ਮੇਲੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਸਾਡੀ ਪਹਿਲੀ ਤਰਜ਼ੀਹ ਹੈ। ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਪੂਰੀ ਚੌਕਸੀ ਰੱਖਦੇ ਹੋਏ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ। ਇਸੇ ਦੌਰਾਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੋਰ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨਾ ਪੁਲਿਸ ਦੀ ਕਾਰਗੁਜ਼ਾਰੀ ਅਤੇ ਜਨਤਾ ਪ੍ਰਤੀ ਜ਼ਿੰਮੇਵਾਰੀ ਦਾ ਸਪੱਸ਼ਟ ਸਬੂਤ ਹੈ। ਫਰੀਦਕੋਟ ਪੁਲਿਸ ਨਸ਼ਿਆਂ, ਅਪਰਾਧ ਅਤੇ ਅਸਮਾਜਿਕ ਤੱਤਾਂ ਦੇ ਖ਼ਿਲਾਫ਼ ਜ਼ੀਰੋ ਟੌਲਰੈਂਸ ਨੀਤੀ ’ਤੇ ਕੰਮ ਕਰ ਰਹੀ ਹੈ।” Fair Theft Gang Caught