Telecom Tower Theft News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਦੇ ਨਿਰਦੇਸ਼ਾਂ ਅਤੇ ਐਸਪੀ (ਡੀ) ਅਤੇ ਡੀਐਸਪੀ (ਡੀ) ਦੀ ਨਿਗਰਾਨੀ ਹੇਠ, ਜ਼ਿਲ੍ਹਾ ਪੁਲਿਸ ਨੇ ਟੈਲੀਕਾਮ ਟਾਵਰ ਬੁਨਿਆਦੀ ਢਾਂਚੇ ਦੀਆਂ ਸੰਗਠਿਤ ਚੋਰੀਆਂ ਵਿੱਚ ਸ਼ਾਮਲ ਇੱਕ ਗਿਰੋਹ ਨੂੰ ਸਫਲਤਾ ਪੂਰਵਕ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਜੋ ਖਾਸ ਤੌਰ ’ਤੇ ਪੂਰੇ ਖੇਤਰ ਵਿੱਚ ਬੇਸ ਬੈਂਡ ਯੂਨਿਟਾਂ (22) ਅਤੇ ਸੰਬੰਧਿਤ ਹਿੱਸਿਆਂ ਨੂੰ ਚੋਰੀ ਕਰਦੇ ਸਨ।
ਇਹ ਵੀ ਪੜ੍ਹੋ: Cricket News: ਸਰਜਰੀ ਤੋਂ ਬਾਅਦ ਸੂਰਿਆਕੁਮਾਰ ਯਾਦਵ ਦੀ ਸਿਹਤ ਸਬੰਧੀ ਵੱਡੀ ਜਾਣਕਾਰੀ ਆਈ ਸਾਹਮਣੇ
ਪੁਲਿਸ ਨੇ ਉਕਤ ਮਾਮਲੇ ’ਚ ਕਾਰਵਾਈ ਕਰਦਿਆਂ ਥਾਣਾ ਕੋਟੀਭਾਈ ਅਤੇ ਥਾਣਾ ਲੱਖੇਵਾਲੀ ਵਿਖੇ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ਼ ਕੀਤਾ ਹੈ। ਜ਼ਿਲ੍ਹਾ ਪੁਲਿਸ ਨੇ ਉਕਤ ਮਾਮਲੇ ’ਚ ਪਹਿਚਾਣ ਪਵਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਫੱਤਣਵਾਲਾ, ਬਿੱਟੂ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਚਿੱਬੜਾਂਵਾਲੀ, ਅਵਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਫੱਤਣਵਾਲਾ, ਅਕਾਸ਼ਦੀਪ ਸਿੰਘ ਉਰਫ ਸੁੱਖਾ ਪੁੱਤਰ ਸੁਖਵਿੰਦਰ ਸਿੰਘ, ਵਾਸੀ ਪਿੰਡ ਸੰਗਰਾਣਾ, ਸਿਤਾਰ ਮੁਹੰਮਦ ਪੁੱਤਰ ਦਿਲਬਰ ਮੁਹੰਮਦ ਵਾਸੀ ਸ਼ੇਰਾ ਪਿੰਡ, ਰਾਜਪੁਰਾ, ਅਮਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਚੰਨਣਵਾਲੀ ਫਾਜ਼ਿਲਕਾ, ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਰਾਜਾ ਸਿੰਘ, ਪਿੰਡ ਜੰਮੂਆਣਾ, ਸ਼ਵੇਜ਼ ਅਹਿਮਦ ਉਰਫ ਪ੍ਰਿੰਸ ਪੁੱਤਰ ਨਚਿਮ ਅਹਿਮਦ, ਵਾਰਡ ਨੰਬਰ 9, ਰਾਜਪੁਰਾ ਨੂੰ ਨਾਮਜ਼ਦ ਕਰਦਿਆ, ਤਕਨੀਕੀ ਨਿਗਰਾਨੀ ਅਤੇ ਭਰੋਸੇਯੋਗ ਫੀਲਡ ਇੰਟੈਲੀਜੈਂਸ ਦੇ ਆਧਾਰ ’ਤੇ, ਚਾਰ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕਾਬੂ ਕੀਤੇ ਗਏ ਮੁਲਜ਼ਮਾਂ ਪਾਸੋਂ ਪੁਲਿਸ ਨੂੰ ਜੰਪਰ ਕੇਬਲਾਂ ਦੇ 5 ਬੰਡਲ, 4 34 ਯੂਨਿਟ, 2 ਰੇਡੀਓ ਯੂਨਿਟ, 3 ਯੂਨਿਟ, 1 ਯੂਨਿਟ, 1 ਪਾਵਰ ਸਪਲਾਈ ਬਾਕਸ, 1 ਪੱਖਾ ਯੂਨਿਟ ਬਰਾਮਦ ਕੀਤਾ ਹੈ। ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨਾਂ ਨੇ ਪੂਰੇ ਖੇਤਰ ਵਿਚੋਂ ਲਗਭਗ 30 ਟੈਲੀਕਾਮ ਟਾਵਰਾਂ ਨੂੰ ਨਿਸ਼ਾਨਾ ਬਣਾਇਆ। Telecom Tower Theft News