ਗੰਭੀਰ ਦਾ ਵੱਖਰੇ ਅੰਦਾਜ਼ ‘ਚ ਕਿੰਨਰਾਂ ਨੂੰ ਸਮਰਥਨ

ਰੱਖੜੀ ਮੌਕੇ ਕਿੰਨਰਾਂ ਤੋਂ ਰੱਖੜੀ ਵੀ ਬਨਵਾਈ ਸੀ

ਨਵੀਂ ਦਿੱਲੀ, 14 ਸਤੰਬਰ ਗੌਤਮ ਗੰਭੀਰ ਭਾਰਤੀ ਟੀਮ ਦੇ ਅਜਿਹੇ ਕ੍ਰਿਕਟਰ ਹਨ ਜੋ ਸਮਾਜਿਕ ਕੰਮਾਂ ‘ਚ ਹਮੇਸ਼ਾ ਅੱਗੇ ਰਹਿੰਦੇ ਹਨ ਗੰਭੀਰ ਹਮੇਸ਼ਾ ਤੋਂ ਭਾਰਤੀ ਫੌਜ਼ੀਆਂ ਲਈ ਖ਼ਾਸ ਤੌਰ ‘ਤੇ ਮਦਦ ਕਰਦੇ ਹਨ ਅਤੇ ਫੌਜੀਆਂ ਦੇ ਬੱਚਿਆਂ ਲਈ ਵੀ ਕਈ ਤਰ੍ਹਾਂ ਦੀਆਂ ਮੁਹਿੰਮਾ ਚਲਾਉਂਦੇ ਹਨ ਹੁਣ ਗੌਤਮ ਨੇ ਫਿਰ ਅਜਿਹਾ ਕੀਤਾ ਹੈ ਜਿਸ ਨਾਲ ਪੂਰੇ ਦੇਸ਼ ‘ਚ ਉਸਦੀ ਤਾਰੀਫ਼ ਹੋ ਰਹੀ ਹੈ

 

ਗੰਭੀਰ ਨੇ ਕਿੰਨਰ ਸਮਾਜ ਦੇ ਹੱਬਾ ਨਾਂਅ ਦੇ ਇੱਕ ਪ੍ਰੋਗਰਾਮ ਦੇ ਉਦਘਾਟਨ ‘ਚ ਪਹੁੰਚ ਕੇ ਕਿੰਨਰ ਸਮਾਜ ਦੇ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਨ ਲਈ ਦੁਪੱਟਾ ਲਿਆ ਅਤੇ ਬਿੰਦੀ ਵੀ ਲਾਈ ਜ਼ਿਕਰਯੋਗ ਹੈ ਕਿ ਕਿੰਨਰ ਸਮਾਜ ਦੇ ਲੋਕਾਂ ਨਾਲ ਗੰਭੀਰ ਨੇ ਰੱਖੜੀ ਦੇ ਮੌਕੇ ‘ਤੇ ਵੀ ਰੱਖੜੀਆਂ ਬੰਨਵਾਈਆਂ ਸਨ ਅਤੇ ਉਹਨਾਂ ਕਿਹਾ ਸੀ ਕਿ ਔਰਤ ਜਾਂ ਮਰਦ ਹੋਣ ਦੀ ਬਜਾਏ ਇਨਸਾਨ ਹੋਣਾ ਸਭ ਤੋਂ ਜ਼ਿਆਦਾ ਮਾਅਨਾ ਰੱਖਦਾ ਹੈ ਮੈਨੂੰ ਮਾਣ ਹੈ, ਕਿ ਕਿੰਨਰ ਸਮਾਜ ਨੇ ਮੇਰੇ ਹੱਥ ‘ਤੇ ਰੱਖਣੀ ਬੰਨੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here