ਉੱਤਰੀ ਭਾਰਤ ’ਚ ਪੰਜਾਬ ਦਾ ਗੱਜੂ ਮਾਜ਼ਰਾ ਬਣੇਗਾ ਪਹਿਲਾ ਡਿਜ਼ੀਟਲ ਪਿੰਡ

Gaja Mazra, First Digital, Village, Punjab,

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹੇ ਦੇ ਪਿੰਡ ਗੱਜੂ ਮਾਜ਼ਰਾ ਨੂੰ ਭਾਰਤੀ ਸਟੇਟ ਬੈਂਕ ਵੱਲੋਂ ਉੱਤਰੀ ਭਾਰਤ ’ਚ ਪਿੰਡਾਂ ਨੂੰ ਡਿਜੀਟਲ ਕਰਨ ਅਤੇ ਪਲਾਸਟਿਕ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪਹਿਲਾ ਪਿੰਡ ਚੁਣਿਆ ਗਿਆ ਹੈ। ਇਸ ਮੁਹਿੰਮ ਤਹਿਤ ਜਿੱਥੇ ਭਾਰਤ ਦੇਸ਼ ਦੇ ਇੱਕ ਲੱਖ ਪਿੰਡ ਚੁਣੇ ਜਾਣਗੇ, ਉੱਥੇ ਹੀ ਪੰਜਾਬ ਤੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਗੱਜੂ ਮਾਜ਼ਰਾ ਇੱਕ ਨਮੂਨੇ ਦੇ ਪਿੰਡ ਵਜੋਂ ਉੱਭਰ ਕੇ ਸਾਹਮਣੇ ਆਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਸਟੇਟ ਬੈਂਕ ਦੇ ਜਨਰਲ ਮੈਨੇਜ਼ਰ ਪੰਜਾਬ ਸੁਭਾਸ਼ ਜੋਇਨਵਾਲ ਵੱਲੋਂ ਪਿੰਡ ਗੱਜੂ ਮਾਜ਼ਰਾ ’ਚ ਇੱਕ ਵਿਸ਼ੇਸ਼ ਸੈਮੀਨਾਰ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋ ਮਹੀਨੇ ਦੇ ਅੰਦਰ ਇਸ ਪਿੰਡ ਨੂੰ ਪੂਰਨ ਤੌਰ ’ਤੇ ਪਲਾਸਟਿਕ ਮੁਕਤ ਅਤੇ ਡਿਜੀਟਲ ਕੀਤਾ ਜਾਵੇਗਾ। (Gaja Mazra)

ਵਾਤਾਵਰਨ ਦੀ ਸੰਭਾਲ ਲਈ ਬੈਂਕ ਵੱਲੋਂ ਇਸ ਮੌਕੇ ਉੱਚ ਨਸਲ ਦੇ ਦਰਜਨਾਂ ਬੂਟੇ ਲਗਾਏ ਗਏ। ਇਸ ਮੌਕੇ ਡੀ.ਜੀ.ਐੱਮ. ਵਿਜੈ ਸ਼ਾਨਬਾਗ, ਰੀਜਨਲ ਮੈਨੇਜ਼ਰ ਪਰਮਜੀਤ ਸਿੰਘ ਸੋਢੀ, ਚੀਫ਼ ਮੈਨੇਜ਼ਰ ਉਮੇਸ਼ ਕੁਮਾਰ, ਬ੍ਰਾਂਚ ਮੈਨੇਜ਼ਰ ਅਮਿਤ ਕੁਮਾਰ ਸਿਨਹਾ ਨੇ ਸਾਂਝੇ ਤੌਰ ’ਤੇ ਪਲਾਸਟਿਕ ਮੁਕਤ ਕਰਨ ਲਈ ਜਿੱਥੇ ਪਿੰਡ ਵਾਸੀਆਂ ਨੂੰ ਜੂਟ ਦੇ ਬੈਗ ਵੰਡੇ, ਉੱਥੇ ਹੀ ਪਿੰਡ ਵਾਸੀਆਂ ਨੂੰ ਪਲਾਸਟਿਕ ਦੇ ਬੈਗ ਨਾ ਵਰਤਣ ਲਈ ਜਾਗਰੂਕ ਕੀਤਾ। ਇਸ ਮੌਕੇ ਸਰਪੰਚ ਚਮਕੌਰ ਸਿੰਘ, ਜਸਬੀਰ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਕੁਲਬੀਰ ਬੰਟੀ ਪੰਚ, ਦਰਸ਼ਨ ਸਿੰਘ ਪੰਚ, ਪਰਗਟ ਸਿੰਘ ਗੱਜੂ ਮਾਜਰਾ, ਅਵਤਾਰ ਸਿੰਘ ਨੰਬਰਦਾਰ, ਗੁਰਚਰਨ ਸਿੰਘ ਪੰਚ, ਹਰਿੰਦਰ ਸਿੰਘ ਗੱਜੂ ਮਾਜਰਾ, ਸਤਨਾਮ ਸਿੰਘ, ਗੱਜਾ ਸਿੰਘ ਅਤੇ ਪ੍ਰਤਾਪ ਸਿੰਘ ਦੋਨਂੋ ਸਾਬਕਾ ਸਰਪੰਚ ਸਮੇਤ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। (Gaja Mazra)

LEAVE A REPLY

Please enter your comment!
Please enter your name here