ਨਵੀਂ ਦਿੱਲੀ। ਭਾਰਤ ਨੇ ਦੁਸ਼ਮਣ ਦੇ ਸੈਟਾਲਾਈਟ ਨੂੰ ਅੰਤਰਿਕਸ਼ ‘ਚ ਹੀ ਮਾਰ ਗਿਰਾਉਣ ਦੀ ਸ਼ਮਤਾ ਹਾਸਲ ਕਰ ਦੁਨਿਆ ਦੀ ਚੌਥੀ ਅੰਤਰਿਕਸ਼ ਮਹਾਸ਼ਕਤੀ ਦੇ ਰੂਪ ‘ਚ ਆਪਣਾ ਨਾਂਅ ਦਰਜ ਕਰਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਸ਼ਟਰ ਦੇ ਨਾਂਅ ਸੰਬੋਧਨ ‘ਚ ਦੱਸਿਆ ਕਿ ਮਹਿਜ ਤਿੰਨ ਮਿੰਟ ‘ਚ ‘ ਮਿਸ਼ਨ ਸ਼ਕਤੀ’ ਨੂੰ ਅੰਜਾਮ ਦਿੱਤਾ ਗਿਆ ਅਤੇ ਇੱਥ ਲਾਈਵ ਸੈਟਾਲਾਈਟ ਨੂੰ ਅੰਤਰਿਕਸ਼ ‘ਚ ਹੀ ਮਾਰ ਸੁਟਿਆ ਗਿਆ। ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਇਹ ਕਾਰਨਾਮਾ ਕਰਨ ਵਾਲਾ ਭਾਰਤ ਦੁਨਿਆ ਦਾ ਚੌਥਾ ਦੇਸ਼ ਬਣ ਗਿਆ ੈ।
ਉਨ੍ਹਾਂ ਕਿਹਾ ਕਿ ਇਹ ਪਰੀਖੱਣ ਕਰ ਭਾਰਤ ਨੇ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਨਹੀਂ ਕੀਤਾ ਹੈ, ਬਲਕਿ ਇਹ ਦੇਸ਼ ਦੇ ਵਿਕਾਸ ਲਈ ਰੱਖਿਆ ਕਰਨ ਦੀ ਪਹਿਲ ਹੈ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਭਾਰਤ ਹਮੇਸ਼ਾ ਤੋਂ ਅੰਤਰਿਕਸ਼ ‘ਚ ਹਥਿਆਰਾਂ ਦੀ ਹੋੜ ਦੀ ਖਿਲਾਫ਼ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।