ਗੱਬਰ ਅਤੇ ਹਿਟਮੈਨ ਨੇ ਧੋਤਾ ਪਾਕਿਸਤਾਨ

9 ਵਿਕਟਾਂ ਨਾਲ 40 ਓਵਰਾਂ ਂਚ ਹੀ ਜਿੱਤਿਆ ਭਾਰਤ

ਮੈਨ ਆਫ਼ ਦ ਮੈਚ ਸਿ਼ਖਰ ਧਵਨ

ਦੁਬਈ, 23 ਸਤੰਬਰ

 

ਗੱਬਰ ਦੇ ਨਾਂਅ ਨਾਲ ਮਸ਼ਹੂਰ ਓਪਨਰ ਸ਼ਿਖਰ ਧਵਨ (114) ਅਤੇ ਹਿਟਮੈਨ ਦੇ ਨਾਂਅ ਨਾਲ ਮਸ਼ਹੂਰ ਰੋਹਿਤ ਸ਼ਰਮਾ (ਨਾਬਾਦ 111) ਦੇ ਸ਼ਾਨਦਾਰ ਸੈਂਕੜਿਆਂ ਅਤੇ ਉਹਨਾਂ ਦਰਮਿਆਨ 210 ਦੌੜਾਂ ਦੀ ਓਪਨਿੰਗ ਭਾਈਵਾਲੀ ਦੀ ਬਦੌਲਤ ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਸੁਪਰ 4 ਮੁਕਾਬਲੇ ‘ਚ 9 ਵਿਕਟਾਂ ਨਾਲ ਮਧੋਲਦਿਆਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ

ਵਿਕਟਾਂ ਦੇ ਲਿਹਾਜ਼ ਨਾਲ ਭਾਰਤ ਦੀ ਪਾਕਿਸਤਾਨ ਂਤੇ ਸਭ ਤੋਂ ਵੱਡੀ ਜਿੱਤ

ਭਾਰਤੀ ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ‘Âਤੇ 237 ਦੌੜਾਂ ‘ਤੇ ਰੋਕ ਦਿੱਤਾ ਅਤੇ ਟੀਚੇ ਦਾ ਪਿੱਛਾ ਕਰਦਿਆਂ ਸ਼ਿਖਰ ਅਤੇ ਰੋਹਿਤ ਨੇ 33.3 ਓਵਰਾਂ ‘ਚ 210 ਦੌੜਾਂ ਦੀ ਭਾਈਵਾਲੀ ਕਰਕੇ ਇਸ ਟੀਚੇ ਨੂੰ ਛੋਟਾ ਸਾਬਤ ਕਰ ਦਿੱਤਾ ਭਾਰਤ ਨੇ 39.3 ਓਵਰਾਂ ‘ਚ ਇੱਕ ਵਿਕਟ ਦੇ ਨੁਕਸਾਨ ‘ਤੇ 238 ਦੌੜਾਂ ਬਣਾ ਕੇ ਪਾਕਿਸਤਾਨ ‘ਤੇ ਵਿਕਟਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਇੱਕਤਰਫ਼ਾ ਜਿੱਤ ਹਾਸਲ ਕਰ ਲਈ ਭਾਰਤ ਨੇ ਗਰੁੱਪ ਗੇੜ ‘ਚ ਵੀ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ਸੀ
ਭਾਰਤ ਨੇ ਸੁਪਰ 4 ‘ਚ ਲਗਾਤਾਰ ਦੋ ਮੈਚ ਜਿੱਤ ਲਏ ਹਨ ਅਤੇ ਟੂਰਨਾਮੈਂਟ ‘ਚ ਉਸਦੀ ਇਹ ਲਗਾਤਾਰ ਚੌਥੀ ਜਿੱਤ ਹੈ ਪਾਕਿਸਤਾਨ ਦੀ ਇਸ ਹਾਰ ਦੇ ਬਾਵਜ਼ੂਦ ਆਸਾਂ ਅਜੇ ਪੂਰੀ ਤਰ੍ਹਾਂ ਸਮਾਪਤ ਨਹੀਂ ਹੋਈਆਂ ਹਨ ਪਾਕਿਸਤਾਨ ਨੇ ਆਖ਼ਰੀ ਸੁਪਰ 4 ਮੈਚ ਬੰਗਲਾਦੇਸ਼ ਨਾਲ ਖੇਡਣਾ ਹੈ ਅਤੇ ਉਸਨੂੰ ਜਿੱਤਣ ਦੀ ਹਾਲਤ ‘ਚ ਊਸ ਲਈ ਫਾਈਨਲ ਦੀ ਆਸ ਬਣ ਸਕਦੀ ਹੈ ਭਾਰਤ ਦਾ ਆਪਣਾ ਆਖ਼ਰੀ ਸੁਪਰ 4 ਮੈਚ ਅਫ਼ਗਾਨਿਸਤਾਨ ਨਾਲ ਹੋਣਾ ਹੈ
ਸ਼ਿਖਰ ਨੇ ਆਪਣਾ 15ਵਾਂ ਸੈਂਕੜਾ ਬਣਾਇਆ ਜਦੋਂਕਿ ਕਪਤਾਨ ਰੋਹਿਤ ਨੇ ਆਪਣਾ 19ਵਾਂ ਸੈਂਕੜਾ ਬਣਾਇਆ ਅਤੇ ਨਾਲ ਹੀ ਇੱਕ ਰੋਜ਼ਾ ‘ਚ 7000 ਦੌੜਾਂ ਵੀ ਪੂਰੀਆਂ ਕਰ ਲਈਆਂ ਸ਼ਿਖਰ ਸਿੰਗਲ ਲੈਣ ਦੀ ਗਲਤਫ਼ਹਿਮੀ ਕਾਰਨ ਰਨ ਆਊਟ ਹੋਏ ਨਹੀਂ ਤਾਂ ਭਾਰਤ ਪਾਕਿਸਤਾਨ ਨੂੰ ਪੂਰੀਆਂ 10 ਵਿਕਟਾਂ ਨਾਲ ਮਧੋਲਦਾ ਮੈਚ ਤੋਂ ਬਾਅਦ ਪਾਕਿਸਤਾਨ ਦੀ ਟੀਮ ਨੂੰ ਇਸ ਗੱਲ ਦਾ ਡੂੰਘਾ ਅਫ਼ਸੋਸ ਹੋ ਰਿਹਾ ਹੋਵੇਗਾ ਕਿ ਰੋਹਿਤ ਨੂੰ ਪਾਰੀ ਦੀ ਸ਼ੁਰੂਆਤ ‘ਚ ਦੋ ਵਾਰ ਜੀਵਨਦਾਨ ਕਿਉਂ ਦਿੱਤਾ
ਰੋਹਿਤ ਨੇ ਇਸ ਜੀਵਨਦਾਨ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਨਾਬਾਦ ਸੈਂਕੜਾ ਠੋਕਿਆ ਅਤੇ ਉਹਨਾਂ ਤੋਂ ਵੀ ਜ਼ਿਆਦਾ ਤੇਜ਼ੀ ਦਿਖਾਉਂਦਿਆਂ ਸ਼ਿਖਰ ਨੇ ਰੋਹਿਤ ਤੋਂ ਪਹਿਲਾਂ ਆਪਣਾ ਸੈਂਕੜਾ ਪੂਰਾ ਕਰ ਲਿਆ ਸ਼ਿਖਰ ਨੇ ਚੌਕਾ ਲਾ ਕੇ ਸੈਂਕੜਾ ਪੂਰਾ ਕੀਤਾ ਸ਼ਿਖਰ ਨੇ 100 ਗੇਂਦਾਂ ‘ਤੇ 114 ਦੌੜਾਂ ਦੀ ਪਾਰੀ ਖੇਡੀ ਸ਼ਿਖਰ ਦੇ ਆਊਟ ਹੋਣ ਤੋਂ ਬਾਅਦ ਅੰਬਾਟੀ ਰਾਇਡੂ ਮੈਦਾਨ ‘ਤੇ ਉੱਤਰੇ ਅਤੇ ਆਪਣੇ ਕਪਤਾਨ ਨਾਲ ਟੀਮ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾ ਦਿੱਤਾ
ਇਸ ਤੋਂ ਪਹਿਲਾਂ ਸ਼ੋਇਬ ਮਲਿਕ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਉਸਦੀ ਕਪਤਾਨ ਸਰਫ਼ਰਾਜ ਅਹਿਮਦ ਨਾਲ ਚੌਥੀ ਵਿਕਟ ਲਈ 107 ਦੌੜਾਂ ਦੀ ਭਾਈਵਾਲੀ ਦੀ ਮੱਦਦ ਨਾਲ ਪਾਕਿਸਤਾਨ ਨੇ 7 ਵਿਕਟਾਂ ‘ਤੇ 237 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਪਾਕਿਸਤਾਨ ਦੀ ਗੇਂਦਬਾਜ਼ੀ ਸ਼ੁਰੂਆਤ ‘ਚ ਭਾਰਤੀ ਓਪਨਿੰਗ ਭਾਈਵਾਲੀ ਨੂੰ ਤੋੜਨ ‘ਚ ਕਾਮਯਾਬ ਨਾ ਹੋ ਸਕੀ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ 16ਵੇਂ ਓਵਰ ਤੱਕ ਆਪਣੀਆਂ ਤਿੰਨ ਵਿਕਟਾਂ ਸਿਰਫ਼ 58 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਸਰਫ਼ਰਾਜ ਅਤੇ ਸ਼ਾਨਦਾਰ ਲੈਅ ‘ਚ ਚੱਲ ਰਹੇ ਸਾਬਕਾ ਕਪਤਾਨ ਮਲਿਕ ਨੇ ਸੈਂਕੜੇ ਵਾਲੀ ਭਾਈਵਾਲੀ ਕਰਕੇ ਪਾਕਿਸਤਾਨ ਨੂੰ ਸੰਭਾਲ ਲਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।