Punjab News: ਮੀਂਹ ਦਾ ਕਹਿਰ, ਚੋਅ ’ਚ ਰੁੜੀ ਇਨੋਵਾ, ਇੱਕੋ ਪਰਿਵਾਰ ਦੇ 10 ਮੈਂਬਰ ਸਨ ਸਵਾਰ

Punjab News
Punjab News: ਮੀਂਹ ਦਾ ਕਹਿਰ, ਚੋਅ ’ਚ ਰੁੜੀ ਇਨੋਵਾ, ਇੱਕੋ ਪਰਿਵਾਰ ਦੇ 10 ਮੈਂਬਰ ਸਨ ਸਵਾਰ

ਬਾਰਾਤੀਆਂ ਨਾਲ ਭਰੀ ਸੀ ਇਨੋਵਾ ਕਾਰ | Punjab News

  • 10 ਲੋਕ ਪਾਣੀ ’ਚ ਰੁੜੇ, ਬਚਾਅ ਕਾਰਜ਼ ਜਾਰੀ | Punjab News

ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Punjab News: ਹੁਸ਼ਿਆਰਪੁਰ ਵਿਖੇ ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਪਿੰਡ ਜੇਜੋਂ ’ਚ ਵੱਡਾ ਹਾਦਸਾ ਵਾਪਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਦੇਹਰਾ ਪਿੰਡ ਤੋਂ ਵਿਆਹ ਜਾ ਰਹੀ ਬਾਰਾਤੀਆਂ ਨਾਲ ਭਰੀ ਕਾਰ ਜੇਜੋਂ ਵਿਖੇ ਖੱਡ ’ਚ ਰੁੜ ਗਈ ਹੈ। ਜਿਸ ਗੱਡੀ ਵਿੱਚ 10 ਲੋਕ ਸਵਾਰ ਸਨ ਸਾਰੇ ਲੋਕ ਲਾਪਤਾ ਦੱਸੇ ਜਾ ਰਹੇ ਸਨ ਤੇ ਬਚਾਅ ਕਾਰਜ਼ ਜਾਰੀ ਹੈ। ਪਰ ਇੱਕ ਵਿਅਤੀ ਨੂੰ ਬਚਾ ਲਿਆ ਗਿਆ ਹੈ। ਜਿਹੜੇ ਵਿਅਕਤੀ ਨੂੰ ਬਚਾਇਆ ਗਿਆ ਹੈ ਉਹ ਗੱਡੀ ਦਾ ਡਰਾਈਵਰ ਹੈ। ਬਾਕੀ ਲੋਕਾਂ ਦੀ ਤਲਾਸ਼ ਲਗਾਤਾਰ ਜਾਰੀ ਹੈ। ਇਸ ਸਬੰਧੀ ’ਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਜਦੋਂ ਕਰੀਬ 10 ਵਜੇ ਖੱਡ ’ਚ ਆਏ ਪਾਣੀ ਨੂੰ ਵੇਖ ਰਹੇ ਸਨ। Heavy rain

Read This : Punjab News: ਮੰਤਰੀ ਡਾ. ਬਲਜੀਤ ਕੌਰ ਦਾ ਬੱਚਿਆਂ ਲਈ ਉਪਰਾਲਾ, ਕਰ ਦਿੱਤੀ ਰਾਸ਼ੀ ਜਾਰੀ, ਇਨ੍ਹਾਂ ਨੂੰ ਹੋਵੇਗਾ ਲਾਭ

ਤਾਂ ਹਿਮਾਚਲ ਪ੍ਰਦੇਸ਼ ਨੰਬਰ ਦੀ ਇੱਕ ਗੱਡੀ ਪਾਣੀ ’ਚ ਰੁੜ ਗਈ। ਉਨ੍ਹਾਂ ਨੇ ਗੱਡੀ ’ਚੋਂ ਇੱਕ ਵਿਅਕਤੀ ਨੂੰ ਤਾਂ ਬਚਾ ਲਿਆ ਪਰ ਪਾਣੀ ਦਾ ਵਹਾਅ ਜਿਆਦਾ ਹੋਣ ਕਰਕੇ ਦੂਜੇ ਲੋਕਾਂ ਨੂੰ ਨਹੀਂ ਬਚਾ ਸਕੇ। ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਪੰਜਾਬ ਦੇ ਨਵਾਂਸ਼ਹਿਰ ਵਿਖੇ ਕੋਈ ਵਿਆਹ ਪ੍ਰੋਗਰਾਮ ’ਚ ਸ਼ਾਮਲ ਹੋਣ ਜਾ ਰਹੇ ਸਨ। ਇਹ ਗੱਡੀ ’ਚ ਕਰੀਬ 11 ਲੋਕ ਸਵਾਰ ਸਨ ਤੇ ਇਹ ਇੱਕ ਹੀ ਪਰਿਵਾਰ ਦੇ ਸਨ। ਜਿਨ੍ਹਾਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਹੈ ਤੇ ਬਾਕੀ ਦੀ ਤਲਾਸ਼ ਜਾਰੀ ਹੈ। Punjab News

LEAVE A REPLY

Please enter your comment!
Please enter your name here