ਐੱਸਡੀਐੱਮ ਤੇ ਡੀਐੱਸਪੀ ਮੌਕੇ ’ਤੇ ਪਹੁੰਚੇ, ਸੇਵਾਦਾਰਾਂ ਦੀ ਸੇਵਾਭਾਵਨਾ ਨੂੰ ਸਲਾਹਿਆ
(ਸੱਚ ਕਹੂੰ ਨਿਊਜ਼/ਰਾਜੂ) ਸਰਸਾ/ਔਢਾਂ। ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਰੰਗਾ ’ਚ ਘੱਗਰ ਦਰਿਆ ਦੇ ਬੰਨ੍ਹਾਂ ਤੋਂ ਲਗਾਤਾਰ ਮਿੱਟੀ ਦੇ ਢੇਰ ਡਿੱਗਣ ਕਾਰਨ ਪਿੰਡ ’ਤੇ ਖ਼ਤਰਾ ਬਣਿਆ ਹੋਇਆ ਹੈ ਹਾਲਾਂਕਿ ਨਦੀ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ, ਪਰ ਖ਼ਤਰਾ ਅਜੇ ਟਲਿਆ ਨਹੀਂ ਹੈ ਸ਼ਨਿੱਚਰਵਾਰ ਰਾਤ ਤੇ ਐਤਵਾਰ ਸਵੇਰੇ ਬੰਨ੍ਹ ਦੇ ਇੱਕ ਹਿੱਸੇ ’ਚ ਕਰੀਬ 15 ਫੁੱਟ ਦਾ ਪਾੜ ਪੈ ਗਿਆ ਜਿਸ ਤੋਂ ਬਾਅਦ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ । (Sirsa News Floods) ਪ੍ਰਸ਼ਾਸਨ ਨੇ ਲੋਕਾਂ ਦੀ ਸਹਾਇਤਾ ਨਾਲ ਬੰਨ੍ਹ ਨਾਲ ਇੱਕ ਹੋਰ ਬੰਨ੍ਹ ਬਣਾਉਣਾ ਸ਼ੁਰੂ ਕਰਵਾਇਆ। ਇਸ ਕਾਰਜ ’ਚ ਵੱਡੀ ਗਿਣਤੀ ’ਚ ਪਿੰਡ ਵਾਸੀ ਟਰੈਕਟਰ ਲੈ ਕੇ ਪਹੁੰਚ ਗਏ ਅਤੇ ਬੰਨ੍ਹ ਬਣਾਉਣ ਦਾ ਕਾਰਜ ਜੰਗੀ ਪੱਧਰ ’ਤੇ ਸ਼ੁਰੂ ਕੀਤਾ।
ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਨੇ ਸੰਭਾਲਿਆ ਮੋਰਚਾ
ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਡੇਰਾ ਸੱਚਾ ਸੌਦਾ ( Dera Sacha Sauda) ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਕੇ ’ਤੇ ਪਹੁੰਚ ਗਏ ਅਤੇ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਬੰਨ੍ਹ ’ਚ ਪਏ ਪਾੜ ਨੂੰ ਰੋਕਣ ਦਾ ਕੰਮ ਸ਼ੁਰੂ ਕੀਤਾ। ਇਸ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਭਾਵੇ ਸੇਵਾਦਾਰਾਂ ਨੂੰ ਪਰੇਸ਼ਾਨੀ ਤਾਂ ਆਈ, ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਬਾਂਸ ਦੱਬ ਕੇ ਮਿੱਟੀ ਦੀਆਂ ਬੋਰੀਆਂ ਨੂੰ ਜਾਲ ’ਚ ਬੰਨ੍ਹ ਕੇ ਲਾਉਦੇ ਹੋਏ ਬੰਨ੍ਹ ਦਾ ਪਾੜ ਭਰ ਦਿੱਤਾ। (Sirsa News Floods)
ਇਸ ਕਾਰਜ ’ਚ ਸੇਵਾਦਾਰ ਲੱਕ ’ਤੇ ਰੱਸੇ ਬੰਨ੍ਹ ਕੇ ਡੂੰਘੇ ਪਾਣੀ ’ਚ ਉੱਤਰੇ ਅਤੇ ਪਾੜ ਨੂੰ ਅੱਗੇ ਵਧਣ ਤੋਂ ਰੋਕਦੇ ਹੋਏ ਲੱਕੜ ਦੀਆਂ ਜਾਲੀਆਂ ਤੇ ਮਿੱਟੀ ਨਾਲ ਭਰੀਆਂ ਬੋਰੀਆਂ ਲਾਈਆਂ ਪਾੜ ਤੋਂ ਪਹਿਲਾਂ ਬੰਨ੍ਹ ਬਹੁਤ ਮਜ਼ਬੂਤ ਸੀ, ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਮਿੱਟੀ ਖਿਸਕਣ ਨਾਲ ਕਰੀਬ 60 ਫੁੱਟ ਦੇ ਖੇਤਰ ’ਚ ਬੰਨ੍ਹ ਕਮਜ਼ੋਰ ਹੋ ਗਿਆ। ਅਜਿਹੇ ’ਚ ਇਸ ਪਾੜ ਨੂੰ ਰੋਕਣ ਤੋਂ ਇਲਾਵਾ ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸਹਾਇਤਾ ਨਾਲ ਇੱਕ ਹੋਰ ਬੰਨ੍ਹ ਤਿਆਰ ਕੀਤਾ, ਤਾਂ ਕਿ ਜੇਕਰ ਉਸ ਜਗ੍ਹਾ ਤੋਂ ਬੰਨ੍ਹ ਟੁੱਟਦਾ ਤਾਂ ਦੂਜਾ ਬੰਨ੍ਹ ਪਾਣੀ ਨੂੰ ਰੋਕ ਸਕੇ।
ਸੂਚਨਾ ਮਿਲਣ ਤੋਂ ਬਾਅਦ ਐੱਸਡੀਐੱਮ ਸੁਰੇਸ਼ ਰਵੀਸ਼ ਤੇ ਡੀਐੱਸਪੀ ਗੁਰਦਿਆਲ ਸਿੰਘ ਮੌਕੇ ’ਤੇ ਪਹੁੰਚੇ ਉਨ੍ਹਾਂ ਨੇ ਬਚਾਅ ਕਾਰਜ ਦਾ ਜਾਇਜ਼ਾ ਲਿਆ ਉਨ੍ਹਾਂ ਨੇ ਮੌਕੇ ’ਤੇ ਮੌਜ਼ੂਦ ਡੇਰਾ ਸੱਚਾ ਸੌਦਾ ਤੋਂ 85 ਮੈਂਬਰ ਰਾਕੇਸ਼ ਬਜਾਜ ਇੰਸਾਂ ਤੇ ਬਲਾਕ ਰੋੜੀ ਦੇ ਪ੍ਰੇਮੀ ਸੇਵਕ ਪਵਨ ਇੰਸਾਂ ਤੋਂ ਜਾਣਕਾਰੀ ਲੈਂਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸੇਵਾ ਦੇ ਜਜ਼ਬੇ ਦੀ ਸ਼ਲਾਘਾ ਕੀਤੀ।
ਖੁਦ ਦੀ ਜਾਨ ਖ਼ਤਰੇ ’ਚ ਪਾ ਕੇ ਲੋਕਾਂ ਨੂੰ ਬਚਾਉਣ ’ਚ ਜੁਟੇ ਸੇਵਾਦਾਰ
ਬੰਨ੍ਹ ਮਜ਼ਬੂਤ ਕਰਦੇ ਸਮੇਂ ਅਚਾਨਕ ਮਿੱਟੀ ਖਿਸਕਣ ਨਾਲ ਸੇਵਾਦਾਰ ਵਾਲ-ਵਾਲ ਬਚ ਗਏ ਜਿਸ ਤੋਂ ਬਾਅਦ ਸੇਵਾਦਾਰਾਂ ਨੇ ਇਲਾਹੀ ਨਾਅਰੇ ਨਾਲ ਨਵੇਂ ਸਿਰੇ ਤੋਂ ਮਿੱਟੀ ਨਾਲ ਭਰੀਆਂ ਬੋਰੀਆਂ ਨੂੰ?ਪਲਾਸਟਿਕ ਦੇ ਜਾਲ ’ਚ ਪਾ ਕੇ ਪਾੜ ਨੂੰ ਭਰਨਾ ਸ਼ੁਰੂ ਕੀਤਾ ਪਾਣੀ ਡੂੰਘਾ ਤੇ ਵਹਾਅ ਤੇਜ਼ ਹੋਣ ਦੇ ਬਾਵਜ਼ੂਦ ਸੇਵਾਦਾਰ ਖੁਦ ਦੀ ਜਾਨ ਖ਼ਤਰੇ ’ਚ ਪਾ ਕੇ ਬਚਾਅ ਕਾਰਜ ’ਚ ਜੁਟੇ ਰਹੇ ਸੇਵਾਦਾਰਾਂ ਦੇ ਇਸ ਜਜ਼ਬੇ ਨੂੰ ਦੇਖ ਕੇ ਉੱਥੇ ਮੌਜ਼ੂਦ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਪੰਚਾਇਤਾਂ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਜੋ ਵੀ ਕੰਮ ਕਰਦੇ ਹਨ ਉਹ ਪੂਰੀ ਲਗਨ ਤੇ ਨਿਸਵਾਰਥ ਸੇਵਾ ਭਾਵਨਾ ਨਾਲ ਕਰਦੇ ਹਨ।
ਇਹ ਵੀ ਪੜ੍ਹੋ : ਆਨਲਾਈਨ ਜੂਏ ’ਚ ਹਾਰੇ 58 ਕਰੋੜ ਰੁਪਏ, ਜਾਣੋ ਕਿਵੇਂ
ਉਨ੍ਹਾਂ ਕਿਹਾ ਕਿ ਜੇਕਰ ਇਹ ਸੇਵਾਦਾਰ ਨਾ ਹੁੰਦੇ ਤਾਂ ਪਾਣੀ ਪਿੰਡ ’ਚ ਵੜ ਜਾਂਦਾ ਅਤੇ ਵੱਡਾ ਨੁਕਸਾਨ ਹੋ ਸਕਦਾ ਸੀ 85 ਮੈਂਬਰ ਰਾਕੇਸ਼ ਬਜਾਜ ਇੰਸਾਂ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਿਛਲੇ 6 ਦਿਨਾਂ ਤੋਂ?ਬਚਾਅ ਅਤੇ ਰਾਹਤ ਕਾਰਜ ’ਚ ਜੀ-ਜਾਨ ਨਾਲ ਜੁਟੇ ਹੋਏ ਹਨ ਸੇਵਾਦਾਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਤੋਂ?ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਲੋਕਾਂ ਲਈ ਲੰਗਰ-ਪਾਣੀ ਤੇ ਮੈਡੀਕਲ ਸਹੂਲਤਾ ਸਮੇਤ ਹੋਰ ਸੇਵਾਵਾਂ ਦੇ ਰਹੇ ਹਨ।