ਚਿੱਟਾ ਸੋਨਾ ਕਾਲਾ ਹੋਣ ਦਾ ਸਤਾ ਰਿਹੈ ਡਰ
ਮਾਨਸਾ (ਸੁਖਜੀਤ ਮਾਨ ) | ਖ਼ਰਾਬ ਮੌਸਮ ਕਾਰਨ ਸਾਉਣੀ ਦੀ ਫਸਲਾਂ ‘ਤੇ ਸੰਕਟ ਮੰਡਰਾ ਰਿਹਾ ਹੈ ਆਖਰੀ ਪੜ੍ਹਾਅ ‘ਤੇ ਖੜ੍ਹੀ ਝੋਨੇ ਦੀ ਫ਼ਸਲ ਨੂੰ ਹੁਣ ਤੇਜ਼ ਝੱਖੜ ਨੇ ਮਧੋਲ ਦਿੱਤਾ ਚਿੱਟਾ ਸੋਨਾ ਵੀ ਕਾਲਾ ਹੋਣ ਦਾ ਡਰ ਸਤਾ ਰਿਹਾ ਹੈ ਧਰਤੀ ‘ਤੇ ਵਿਛੇ ਝੋਨੇ ਦਾ ਜਿੱਥੇ ਝਾੜ ਘਟੇਗਾ ਉੱਥੇ ਹੀ ਵਢਾਈ ਵੀ ਮਹਿੰਗੀ ਪੈ ਜਾਵੇਗਾ ਕਿਸਾਨਾਂ ਨੇ ਇਸ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੱਦਦ ਦੀ ਮੰਗ ਕੀਤੀ ਹੈ ਖੇਤਬਾੜੀ ਅਧਿਕਾਰੀਆਂ ਨੇ ਜ਼ਿਆਦਾ ਨੁਕਸਾਨ ਤੋਂ ਇਨਕਾਰ ਕੀਤਾ ਹੈ Farmers
ਵੇਰਵਿਆਂ ਮੁਤਾਬਿਕ ਕੱਲ੍ਹ ਦੇਰ ਰਾਤ ਮਾਨਸਾ ਜ਼ਿਲ੍ਹੇ ਵਿੱਚ ਆਏ ਤੇਜ਼ ਝੱਖੜ ਨੇ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਧਰਤੀ ਉÎੱਪਰ ਵਿਛਾ ਦਿੱਤੀ ਹੈ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਤੇਜ਼ ਝੱਖੜ ਕਾਰਨ ਪੱਕਣ ਤੇ ਆਈ ਝੋਨੇ ਦੀ ਫ਼ਸਲ ਧਰਤੀ ਉÎੱਪਰ ਵਿਛਣ ਕਰਕੇ ਪੱਕੀ ਫ਼ਸਲ ਦੇ ਦਾਣਿਆਂ ਵਿੱਚ ਥੋਥ ਪੈ ਜਾਵੇਗੀ ਆਪਸ ‘ਚ ਵੱਜੀਆਂ ਝੋਨੇ ਦੀਆਂ ਮੁੰਜਰਾਂ ਕਾਰਨ ਫ਼ਸਲ ਦੀ ਕੁਆਲਿਟੀ ਵੀ ਖ਼ਰਾਬ ਹੋ ਜਾਵੇਗੀ, ਜਿਸਦੇ ਸਿੱਟੇ ਵਜੋਂ ਖ਼ਰੀਦ ਅਧਿਕਾਰੀ ਤੇ ਵਪਾਰੀ ਫ਼ਸਲ ਨੂੰ ਖਰੀਦਣ ਤੋਂ ਪਾਸਾ ਵੱਟਣ ਲੱਗ ਜਾਣਗੇ ਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮਹਿੰਗੇ ਭਾਅ ਜ਼ਮੀਨਾਂ ਠੇਕੇ ‘ਤੇ ਲੈ ਕੇ ਝੋਨੇ ਦੀ ਫ਼ਸਲ ਦੀ ਬਿਜਾਈ ਕੀਤੀ ਸੀ ਪਰ ਇਸ ਝੱਖੜ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ।
ਇਕਬਾਲ ਸਿੰਘ ਨੇ ਦੱਸਿਆ ਕਿ ਇਸ ਝੱਖੜ ਨਾਲ ਪਿੰਡ ਚਕੇਰੀਆਂ, ਖਿੱਲਣ, ਫਫੜੇ ਭਾਈਕੇ, ਲੱਲੂਆਣਾ, ਬੱਪੀਆਣਾ, ਦਲੇਲਵਾਲਾ ਤੇ ਨਰਿੰਦਰਪੁਰਾ ਆਦਿ ਸਮੇਤ ਹੋਰ ਨੇੜਲੇ ਪਿੰਡਾਂ ‘ਚ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਆਖਿਆ ਕਿ ਝੋਨੇ ਤੋਂ ਇਲਾਵਾ ਨਰਮਾ ਅਤੇ ਹਰਾ-ਚਾਰਾ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ ਉਨ੍ਹਾਂ ਦੱਸਿਆ ਕਿ ਨਰਮੇ ਦੇ ਬੂਟੇ ਝੁਕ ਜਾਣ ਕਾਰਨ ਖਿੰਡਿਆ ਹੋਇਆ ਨਰਮਾ ਤੇ ਟੀਂਡੇ ਕਾਲੇ ਪੈ ਜਾਣਗੇ, ਜਿਸ ਕਾਰਨ ਕਾਫੀ ਆਰਥਿਕ ਨੁਕਸਾਨ ਝੱਲਣਾ ਪਵੇਗਾ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਝੋਨੇ ਦੀ ਫ਼ਸਲ ਨੂੰ ਤਾਜਾ ਪਾਣੀ ਲੱਗਿਆ ਸੀ ਉੱਥੇ ਹੋ ਸਕਦਾ ਹੈ ਹਵਾ ਨਾਲ ਫਸਲ ਡਿੱਗ ਪਈ ਹੋਵੇ ਪਰ ਜ਼ਿਆਦਾ ਨੁਕਸਾਨ ਦੀ ਕੋਈ ਰਿਪੋਰਟ ਕਿਸੇ ਪਾਸਿਓਂ ਨਹੀਂ ਮਿਲੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।