Sunam News: ਸ਼ਹਿਰ ਸਮੇਤ ਪਿੰਡਾਂ ਦੇ ਦੁਕਾਨਦਾਰਾਂ ਵੱਲੋਂ ਵੀ ਦੁਕਾਨਾਂ ਰੱਖੀਆਂ ਬੰਦ
- ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਛਾਇਆ ਸਨਾਟਾ | Sunam News
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਸਥਾਨਕ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ। ਜਿੱਥੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਬਿਲਕੁਲ ਸੁਨਸਾਨ ਨਜ਼ਰ ਆਏ। ਸ਼ਹਿਰ ਦੇ ਸਾਰੇ ਪੈਟਰੋਲ ਪੰਪ ਵੀ ਬੰਦ ਰੱਖੇ ਗਏ। ਸ਼ਹਿਰ ਦੇ ਮੇਨ ਬਜ਼ਾਰ, ਸਿਨੇਮਾ ਚੌਂਕ, ਨਵਾਂ ਬਾਜ਼ਾਰ, ਰੇਲਵੇ ਰੋਡ ਅਤੇ ਬੱਸ ਸਟੈਂਡ ਰੋਡ ਸਮੇਤ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਤੇ ਸਨਾਟਾ ਛਾਇਆ ਹੋਇਆ ਸੀ। ਬਾਜ਼ਾਰਾਂ ਦੇ ਵਿੱਚ ਇੱਕਾ ਦੁੱਕਾ ਦੁਕਾਨਾਂ ਖੁੱਲੀਆਂ ਸਨ।
ਪਰੰਤੂ ਜਿਆਦਾਤਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹੋਈਆਂ ਸਨ। ਹਸਪਤਾਲ ਅਤੇ ਮੈਡੀਕਲ ਦੀਆਂ ਦੁਕਾਨਾਂ ਖੁੱਲੀਆਂ ਸਨ। ਪੰਜਾਬ ਬੰਦ ਦੇ ਸੱਦੇ ਨੂੰ ਸ਼ਹਿਰ ਦੇ ਨਾਲ ਪਿੰਡਾਂ ਦੇ ਵਿੱਚ ਵੀ ਭਰਵਾ ਹੁੰਗਾਰਾ ਮਿਲਿਆ। ਇਸ ਸਬੰਧੀ ਬਲਾਕ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਤਾਂ ਪਿੰਡਾਂ ਦੇ ਵਿੱਚ ਵੀ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹੋਈਆਂ ਸਨ।
Read Also : Punjab Bandh News: ਦੇਖੋ, ਬੰਦ ਦੌਰਾਨ ਕੀ ਹਨ ਅਮਲੋਹ ਦੇ ਹਾਲਾਤ?