ਸਾਡੇ ਨਾਲ ਸ਼ਾਮਲ

Follow us

16.6 C
Chandigarh
Thursday, February 19, 2026
More
    Home Breaking News ਇੱਛਾਵਾਂ ਦੀ ਤ੍...

    ਇੱਛਾਵਾਂ ਦੀ ਤ੍ਰਿਪਤੀ

    Finding Peace

    ਇੱਛਾਵਾਂ ਦੀ ਤ੍ਰਿਪਤੀ

    ਇੱਕ ਰਾਜ ਮਹਿਲ ਦੇ ਦਰਵਾਜੇ ’ਤੇ ਬੜੀ ਭੀੜ ਇਕੱਠੀ ਹੋਈ ਸੀ ਫਕੀਰ ਨੇ ਬਾਦਸ਼ਾਹ ਤੋਂ ਭਿੱਖਿਆ ਮੰਗੀ ਸੀ ਬਾਦਸ਼ਾਹ ਨੇ ਉਸ ਨੂੰ ਕਿਹਾ, ‘‘ਜੋ ਵੀ ਚਾਹੁੰਦੇ ਹੋ, ਮੰਗ ਲਓ’’ ਫ਼ਕੀਰ ਦੀ ਕੋਈ ਵੀ ਇੱਛਾ ਪੁੂਰੀ ਕਰਨ ਦਾ ਉਸ ਦਾ ਨਿਯਮ ਸੀ ਉਸ ਫ਼ਕੀਰ ਨੇ ਆਪਣੇ ਛੋਟੇ ਜਿਹੇ ਭਿੱਖਿਆ ਪਾਤਰ ਨੂੰ ਅੱਗੇ ਵਧਾਇਆ ਤੇ ਕਿਹਾ, ‘‘ਬੱਸ ਇਸ ਨੂੰ ਸੋਨੇ ਦੀਆਂ ਅਸ਼ਰਫ਼ੀਆਂ ਨਾਲ ਭਰ ਦਿਓ’’ ਬਾਦਸ਼ਾਹ ਨੇ ਸੋਚਿਆ ਇਸ ਤੋਂ ਸੌਖੀ ਗੱਲ ਹੋਰ ਕੀ ਹੋ ਸਕਦੀ ਹੈ

    ਪਰ ਜਦੋਂ ਉਸ ਭਿੱਖਿਆ ਪਾਤਰ ’ਚ ਸੋਨੇ ਦੀਆਂ ਅਸ਼ਰਫ਼ੀਆਂ ਪਾਈਆਂ ਤਾਂ ਪਤਾ ਲੱਗਾ ਕਿ ਉਸ ਨੂੰ ਭਰਨਾ ਅਸੰਭਵ ਸੀ ਉਹ ਤਾਂ ਜਾਦੂਈ ਸੀ ਜਿੰਨੀਆਂ ਵੱਧ ਅਸ਼ਰਫ਼ੀਆਂ ਉਸ ਵਿਚ ਪਾਈਆਂ ਗਈਆਂ, ਉਹ ਓਨਾ ਹੀ ਵੱਧ ਖਾਲੀ ਹੁੰਦਾ ਗਿਆ ਬਾਦਸ਼ਾਹ ਨੂੰ ਦੁਖੀ ਵੇਖ ਕੇ ਉਹ ਬੋਲਿਆ, ‘‘ਨਾ ਭਰ ਸਕੋ ਤਾਂ ਦੱਸ ਦੇਣਾ ਮੈਂ ਖਾਲੀ ਪਾਤਰ ਨੂੰ ਹੀ ਲੈ ਕੇ ਚਲਾ ਜਾਵਾਂਗਾ ਵੱਧ ਤੋਂ ਵੱਧ ਇੰਨਾ ਹੀ ਹੋਵੇਗਾ ਕਿ ਲੋਕ ਕਹਿਣਗੇ ਕਿ ਬਾਦਸ਼ਾਹ ਆਪਣਾ ਬਚਨ ਪੂਰਾ ਨਹੀਂ ਕਰ ਸਕਿਆ!’’ ਬਾਦਸ਼ਾਹ ਨੇ ਆਪਣਾ ਸਾਰਾ ਖ਼ਜ਼ਾਨਾ ਖਾਲੀ ਕਰ ਦਿੱਤਾ, ਉਸ ਦੇ ਕੋਲ ਜੋ ਕੁਝ ਵੀ ਸੀ, ਸਭ ਉਸ ਪਾਤਰ ’ਚ ਪਾ ਦਿੱਤਾ ਪਰ ਪਾਤਰ ਨਾ ਭਰਿਆ ਤਾਂ ਉਸ ਬਾਦਸ਼ਾਹ ਨੇ ਪੁੱਛਿਆ, ‘‘ਭਿਕਸ਼ੂ, ਤੁਹਾਡਾ ਪਾਤਰ ਆਮ ਨਹੀਂ ਹੈ

    ਉਸ ਨੂੰ ਭਰਨਾ ਮੇਰੀ ਸਮਰੱਥਾ ਤੋਂ ਬਾਹਰ ਹੈ ਕੀ ਮੈਂ ਪੁੱਛ ਸਕਦਾ ਹਾਂ ਕਿ ਇਸ ਪਾਤਰ ਦਾ ਰਹੱਸ ਕੀ ਹੈ?’’
    ਉਹ ਹੱਸਣ ਲੱਗਾ ਤੇ ਬੋਲਿਆ, ‘‘ਕੋਈ ਵਿਸ਼ੇਸ਼ ਰਹੱਸ ਨਹੀਂ ਇਹ ਪਾਤਰ ਮਨੁੱਖ ਦੇ ਹਿਰਦੇ ਤੋਂ ਬਣਾਇਆ ਗਿਆ ਹੈ ਕੀ ਤੁਹਾਨੂੰ ਯਾਦ ਨਹੀਂ ਕਿ ਮਨੁੱਖ ਦਾ ਦਿਲ ਕਦੇ ਵੀ ਭਰਿਆ ਨਹੀਂ ਜਾ ਸਕਦਾ? ਧਨ ਨਾਲ, ਅਹੁਦੇ ਨਾਲ, ਗਿਆਨ ਨਾਲ, ਕਿਸੇ ਨਾਲ ਵੀ ਭਰੋ, ਉਹ ਖਾਲੀ ਹੀ ਰਹੇਗਾ, ਕਿਉਂਕਿ ਇਨ੍ਹਾਂ ਨਾਲ ਭਰਨ ਲਈ ਉਹ ਬਣਿਆ ਹੀ ਨਹੀਂ ਹੈ ਇਸ ਸੱਚ ਨੂੰ ਨਾ ਜਾਣਨ ਕਾਰਨ ਹੀ ਮਨੁੱਖ ਜਿੰਨਾ ਪਾਉਂਦਾ ਹੈ, ਓਨਾ ਹੀ ਦੁਖੀ ਹੁੰਦਾ ਜਾਂਦਾ ਹੈ ਦਿਲ ਦੀਆਂ ਇੱਛਾਵਾਂ ਕੁਝ ਵੀ ਪਾ ਕੇ ਸ਼ਾਂਤ ਨਹੀਂ ਹੁੰਦੀਆਂ ਕਿਉਂਕਿ, ਦਿਲ ਤਾਂ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਬਣਿਆ ਹੈ ਸ਼ਾਂਤੀ ਚਾਹੁੰਦੇ ਹੋ, ਤ੍ਰਿਪਤੀ ਚਾਹੁੰਦੇ ਹੋ, ਤਾਂ ਆਪਣੇ ਸੰਕਲਪ ਨੂੰ ਕਹੋ ਕਿ ਪਰਮਾਤਮਾ ਤੋਂ ਇਲਾਵਾ ਹੋਰ ਮੈਨੂੰ ਕੁਝ ਵੀ ਨਹੀਂ ਚਾਹੀਦਾ’’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here