Fugitive Arrested: ਪੁਲਿਸ ਵੱਲੋਂ ਛੇ ਸਾਲ ਪੁਰਾਣੇ ਮਾਮਲੇ ’ਚ ਭਗੌੜੇ ਵਿਅਕਤੀ ਗ੍ਰਿਫ਼ਤਾਰ

Fugitive Arrested
Fugitive Arrested: ਪੁਲਿਸ ਵੱਲੋਂ ਛੇ ਸਾਲ ਪੁਰਾਣੇ ਮਾਮਲੇ ’ਚ ਭਗੌੜੇ ਵਿਅਕਤੀ ਗ੍ਰਿਫ਼ਤਾਰ

Fugitive Arrested: (ਗੁਰਪ੍ਰੀਤ ਪੱਕਾ) ਫਰੀਦਕੋਟ। ਐਸਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ’ਚ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਸਖ਼ਤ ਕਾਰਵਾਈ ਜਾਰੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਐਸਪੀ ਜੋਗੇਸ਼ਵਰ ਸਿੰਘ ਗੋਰਾਇਆ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਡੀਐਸਪੀ ਤਰਲੋਚਨ ਸਿੰਘ (ਸਬ-ਡਵੀਜਨ) ਦੇ ਦਿਸ਼ਾ-ਨਿਰਦੇਸਾਂ ਹੇਠ ਅਦਾਲਤ ਤੋਂ ਭਗੌੜੇ ਵਿਅਕਤੀਆਂ ਖਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਸਿਟੀ-2 ਫਰੀਦਕੋਟ ਵੱਲੋਂ 6 ਸਾਲ ਪੁਰਾਣੇ ਮੁਕੱਮਦੇ ਵਿੱਚ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ: Tateeree Song: ‘ਟਟੀਰੀ’ ਦੇ ਵਿਵਾਦ ਤੋਂ ਬਾਅਦ ਗਾਇਕ ਬਾਦਸ਼ਾਹ ‘ਤੇ ਗ੍ਰਿਫ਼ਤਾਰੀ ਦੀ ਤਲਵਾਰ

ਗ੍ਰਿਫਤਾਰ ਵਿਅਕਤੀ ਹੀਰਾ ਸਿੰਘ ਪੁੱਤਰ ਇੰਦਰ ਸਿੰਘ ਜੋ ਤਰਨਤਾਰਨ ਜ਼ਿਲ੍ਹੇ ਦੇ ਮਨਿਹਾਲਾ ਜੈ ਸਿੰਘ ਦਾ ਰਿਹਾਇਸ਼ੀ ਹੈ, ਜੋ ਕਿ ਮੁਕੱਦਮਾ ਨੰਬਰ 04 ਮਿਤੀ 5-1-2020 ਅਧੀਨ ਧਾਰਾ 397, 342, 201, 427 ਥਾਣਾ ਸਿਟੀ ਫ਼ਰੀਦਕੋਟ ਵਿੱਚ ਭਗੌੜਾ ਚੱਲ ਰਿਹਾ ਸੀ,ਜਿਸ ਨੂੰ ਕਿ ਫਰੀਦਕੋਟ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਐਸਪੀ ਡਾ. ਪ੍ਰਗਿਆ ਜ਼ੈਨ ਦੀ ਅਗਵਾਈ ਹੇਠ ਫਰੀਦਕੋਟ ਜ਼ਿਲ੍ਹੇ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਲਗਾਤਾਰ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਸ਼ੱਕੀ ਵਿਅਕਤੀਆਂ ਦੀ ਪਛਾਣ, ਰਿਕਾਰਡ ਦੀ ਜਾਂਚ ਅਤੇ ਅਦਾਲਤ ਤੋਂ ਭਗੌੜੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਵਾਸਤੇ ਲਗਾਤਾਰ ਸਖਤ ਕਦਮ ਉਠਾਏ ਜਾ ਰਹੇ ਹਨ।