Crime News: ਫਰੀਦਕੋਟ ਪੁਲਿਸ ਵੱਲੋਂ ਭਗੌੜਾ ਕਾਬੂ

Crime News
Crime News: ਫਰੀਦਕੋਟ ਪੁਲਿਸ ਵੱਲੋਂ ਭਗੌੜਾ ਕਾਬੂ

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਅਦਾਲਤ ਤੋਂ ਭਗੌੜੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। Crime News

ਇਹ ਵੀ ਪੜ੍ਹੋ: Ludhiana News: ਪੀਏਯੂ ਨੂੰ ਲਗਾਤਾਰ ਤੀਜੇ ਸਾਲ ਮਿਲਿਆ ‘ਬੈਸਟ ਚੈਪਟਰ ਐਵਾਰਡ’

ਜਿਸਦੇ ਤਹਿਤ ਜਸਮੀਤ ਸਿੰਘ ਸਾਹੀਵਾਲ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸੰਜੀਵ ਕੁਮਾਰ ਡੀ.ਐਸ.ਪੀ(ਡੀ) ਫਰੀਦਕੋਟ ਦੀ ਅਗਵਾਈ ਹੇਠ ਪੀ.ਓ ਸਟਾਫ ਫਰੀਦਕੋਟ ਵੱਲੋਂ ਮੁੱਕਦਮਾ ਨੰਬਰ 135 ਮਿਤੀ 01.09.2022 ਅ/ਧ 457,380,411 ਆਈ.ਪੀ.ਸੀ ਥਾਣਾ ਸਦਰ ਫਰੀਦਕੋਟ ਵਿੱਚ ਭਗੌੜੇ ਚੱਲ ਰਹੇ ਵਿਅਕਤੀ ਸੁਖਪ੍ਰੀਤ ਸਿੰਘ ਉਰਫ ਵੱਡਾ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਪੱਖੀ ਕਲਾਂ, ਜ਼ਿਲ੍ਹਾ ਫਰੀਦਕੋਟ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।