3 ਪਸਤੋਲਾਂ ਸਮੇਤ 15 ਜਿੰਦਾ ਕਾਰਤੂਸ ਵੀ ਬਰਾਮਦ | Crime News
Crime News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਦੋ ਭਗੋੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਨਿਗਰਾਨੀ ਹੇਠ ਐਸ.ਆਈ ਸੁਰਜੀਤ ਸਿੰਘ ਮੁੱਖ ਅਫਸਰ ਡਵੀਜ਼ਨ ਨੰਬਰ-2 ਦੀ ਟੀਮ ਨੇ ਲੁੱਟਾਂ-ਖੋਹਾ ਕਰਨ ਵਾਲੇ ਅੰਤਰਰਾਜੀ ਸੰਗਠਿਤ ਗੈਂਗ ਦੇ ਮੈਂਬਰਾਂ ਜਿਨ੍ਹਾਂ ਵਿਰੁੱਧ ਦਿੱਲੀ ਅਤੇ ਯੂ.ਪੀ ਵਿਖੇ ਕਈ ਮੁੱਕਦਮੇ ਦਰਜ ਹਨ ਨੂੰ ਕਾਬੂ ਕੀਤਾ ਗਿਆ ਹੈ। ਇਹ ਇਹਨਾਂ ਮੁੱਕਦਮਿਆਂ ਵਿੱਚ ਭਗੌੜੇ ਵੀ ਹਨ।
ਇਹ ਵੀ ਪੜ੍ਹੋ: Punjab News: ਰਾਜ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ ਇਲੈਕਸ਼ਨ ਕਮਿਸ਼ਨ ਦਾ ਨੋਟਿਸ
ਕਾਬੂ ਕੀਤੇ ਇਨ੍ਹਾਂ ਮੁਲਜ਼ਮਾਂ ਵਿੱਚ ਸਿਤਿਜ ਭਾਰਦਵਾਜ ਉਰਫ ਜੀਤੂ ਪੁੱਤਰ ਵਿਨੋਦ ਭਾਰਦਵਾਜ ਵਾਸੀ ਮਾਯੂਰ ਵਿਹਾਰ, ਫੇਸ-3,ਨਿਊ ਦਿੱਲੀ
ਅਤੇ ਹਿਮਾਂਸ਼ੂ ਸੋਨੀ ਪੁੱਤਰ ਰਵਿੰਦਰ ਸੋਨੀ ਵਾਸੀ ਕਿਰਾਵਲ ਨਗਰ, ਨਿਊ ਦਿੱਲੀ ਹਨ। ਇਨ੍ਹਾਂ ਨੂੰ ਡਕਾਲਾ ਚੁੰਗੀ ਤੋਂ ਗ੍ਰਿਫਤਾਰ ਕਰਕੇ 3 ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਦੇ ਗੈਂਗ ਦਾ ਮੁੱਖ ਸਰਗਨਾ ਸਿਤਿਜ ਭਾਰਦਵਾਜ ਜਿਸਦੇ ਖਿਲਾਫ ਚੋਰੀ, ਲੁੱਟ-ਖੋਹ ਅਤੇ ਆਰਮਜ਼ ਐਕਟ ਦੇ ਕਾਫੀ ਮੁੱਕਦਮੇ ਦਿੱਲੀ ਵਗੈਰਾ ਵਿਖੇ ਰਜਿਸਟਰ ਹਨ। ਇਹ ਹਿਮਾਸ਼ ਸੋਨੀ, ਦੀਪਾਸ਼ ਸੋਨੀ, ਸਲੀਮ ਵਾਸੀਆਨ ਨਵੀ ਦਿੱਲੀ ਅਤੇ ਸੰਦੀਪ ਸਿੰਘ ਉਰਫ ਗੁੱਲੂ ਵਾਸੀ ਪਿੰਡ ਆਸਾਮਾਜਰਾ ਜ਼ਿਲ੍ਹਾ ਪਟਿਆਲਾ ਨਾਲ ਰਲ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। Crime News
ਇਹਨਾਂ ਸਾਰਿਆ ਦੀ ਮੁਲਾਕਾਤ ਡਾਸਨਾ ਜੇਲ੍ਹ ਗਾਜ਼ੀਆਬਾਦ ਯੂ.ਪੀ ਵਿੱਚ ਹੋਈ ਸੀ। ਜਿਥੇ ਇਹਨਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਗੈਂਗ ਬਣਾ ਕੇ ਵਾਰਦਾਤਾਂ ਕਰਨ ਦੀ ਯੋਜਨਾ ਬਣਾਈ ਸੀ। 27-28 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਹਿਲਾ ਹੀ ਬਣਾਈ ਹੋਈ ਯੋਜਨਾ ਤਹਿਤ ਪਹਿਲਾਂ ਇਹਨਾਂ ਨੇ ਹੌਡਾ ਸਿਟੀ ਕਾਰ ਸਿਵਲ ਲਾਈਨ ਸਕੂਲ, ਪਟਿਆਲਾ ਕੋਲੋਂ ਚੋਰੀ ਕੀਤੀ ਸੀ ਅਤੇ ਫਿਰ ਉਸੇ ਰਾਤ ਹੀ ਇਹਨਾਂ ਨੇ ਉਸੇ ਕਾਰ ’ਤੇ ਬੀ. ਜੀਟੈਲੀਕੋਮ ਪ੍ਰੀਤ ਨਗਰ ਤ੍ਰਿਪੜੀ ਵਿਖੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਦੌਰਾਨੇ ਤਫਤੀਸ਼ ਚੋਰੀ ਹੋਈ ਕਾਰ ਤੋਂ ਇਲਾਵਾ ਇੱਕ ਐਲ.ਈ.ਡੀ, ਦੋ ਟੈੱਬ, ਦੋ ਮੋਬਾਇਲ ਅਤੇ ਚੋਰੀ ਕਰਨ ਲਈ ਵਰਤੇ ਹੋਏ ਔਜਾਰ ਬਰਾਮਦ ਹੋਏ ਹਨ। ਇਸ ਮੌਕੇ ਐਸਪੀ ਸਿਟੀ ਸਰਫ਼ਰਾਜ ਆਲਮ, ਡੀਐਸਪੀ ਸਿਟੀ 1 ਸਤਨਾਮ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ। Crime News
ਸਿਤਿਜ ਭਾਰਦਵਾਜ ਵਿਰੁੱਧ 8 ਮਾਮਲੇ ਦਰਜ਼ | Crime News
ਉਨ੍ਹਾਂ ਦੱਸਿਆ ਕਿ ਸਿਤਿਜ ਭਾਰਦਵਾਜ ਦੇ ਵਿਰੁੱਧ 08 ਮੁੱਕਦਮੇ ਦਿੱਲੀ ਦੇ ਵੱਖ-ਵੱਖ ਥਾਣਿਆਂ ਵਿੱਚ ਚੋਰੀ, ਲੁੱਟ ਖੋਹ ਅਤੇ ਆਰਮਜ਼ ਐਕਟ ਦੇ ਦਰਜ ਹਨ। ਹਿਮਾਂਸ਼ ਸੋਨੀ ਦੇ ਖਿਲਾਫ 02 ਮੁੱਕਦਮੇ ਅਤੇ ਸੰਦੀਪ ਉਰਫ ਗੁੱਲੂ ਖਿਲਾਫ ਇੱਕ ਮੁੱਕਦਮਾ ਐਨ.ਡੀ.ਪੀ.ਐਸ ਐਕਟ ਦਾ ਦਰਜ ਹੈ। ਇਨ੍ਹਾਂ ਦੋਵਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਦੇ ਸਾਥੀ ਗੈਂਗ ਮੈਬਰਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਰਹਿੰਦੀ ਬ੍ਰਾਮਦਗੀ ਕਰਵਾਈ ਜਾਵੇਗੀ।