ਕੱਲ੍ਹ ਤੋਂ ਦਿੱਲੀ ਮੈਟਰੋ ’ਚ ਸਾਰੀਆਂ ਸੀਟਾਂ ’ਤੇ ਬੈਠ ਕੇ ਯਾਤਰਾ ਕਰ ਸਕਣਗੇ ਯਾਤਰੀ ਖੜਾ ਹੋਣਾ ਮਨਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਸਰਕਾਰ ਵੱਲੋਂ ਜਾਰੀ ਸੋਧ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦਿਆਂ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਸੋਮਵਾਰ ਤੋਂ ਮੈਟਰੋ ਦੀਆਂ ਸਾਰੀਆਂ ਸੀਟਾਂ ’ਤੇ ਮੁਸਾਫਰ ਬੈਠ ਕੇ ਸਫ਼ਰ ਕਰ ਸਕਣਗੇ ਪਰ ਕੋਚ ਦੇ ਅੰਦਰ ਖੜੇ ਹੋ ਕੇ ਸਫ਼ਰ ਦੀ ਇਜ਼ਾਜਤ ਨਹੀਂ ਹੋਵੇਗੀ ਕੋਰੋਨਾ ਕਾਲ ਤੋਂ ਬਾਅਦ ਮੁਸਾਫਰਾਂ ਨੂੰ ਇੱਕ ਸੀਟ ਛੱਡ ਕੇ ਦੂਜੀ ਸੀਟ ’ਤੇ ਬੈਠਣ ਦੀ ਇਜ਼ਾਜਤ ਸੀ ਦਿੱਲੀ ਮੈਟਰੋ ਨੇ ਇਹ ਸਪੱਸ਼ਟੀਕਰਨ ਪ੍ਰਿੰਟ, ਡਿਜੀਟਲ ਤੇ ਇਲੈਕਟ੍ਰਾਨਿਕ ਮੀਡੀਆ ਦੇ ਕੁਝ ਹਿੱਸਿਆਂ ’ਚ ਆਈਆਂ ਉਨ੍ਹਾਂ ਖਬਰਾਂ ਤੋਂ ਬਾਅਦ ਦਿੱਤਾ ਹੈ ਜਿਨ੍ਹਾਂ ’ਚ ਇਹ ਕਿਹਾ ਗਿਆ ਸੀ ਕਿ ਦਿੱਲੀ ਮੈਟਰੋ ਸੋਮਵਾਰ ਤੋਂ ਆਪਣੀ 100 ਫੀਸਦੀ ਸਮਰੱਥਾ ਨਾਲ ਸੇਵਾਵਾਂ ਦਾ ਸੰਚਾਲਨ ਕਰੇਗੀ
ਲੋਕ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਕਰਨ ਪਾਲਣ
ਡੀਐਮਆਰਸੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੋਮਵਾਰ ਤੋਂ ਹਰ ਕੋਚ ਵੱਧ ਤੋਂ ਵੱਧ 50 ਮੁਸਾਫ਼ਰਾਂ ਨੂੰ ਹੀ ਸਫ਼ਰ ਦੀ ਇਜ਼ਾਜਤ ਹੋਵੇਗੀ ਕਿਉਂਕਿ ਕੋਰੋਨਾ ਤੋਂ ਪਹਿਲਾਂ ਕੋਚ ’ਚ ਖੜੇ ਹੋ ਕੇ ਤੇ ਸੀਟ ’ਤੇ ਬੈਠ ਕੇ ਸਫ਼ਰ ਕਰਨ ਵਾਲੀ ਦੀ ਗਿਣਤੀ ਲਗਭਗ 300 ਹੋ ਜਾਂਦੀ ਸੀ ਮੈਟਰੋ ਨੇ ਇਹ ਵੀ ਕਿਹਾ ਕਿ ਸਾਰੇ ਮੁਸਾਫ਼ਰਾਂ ਦੇ ਸਰੀਰ ਦੇ ਤਾਪਮਾਨ ਦੀ ਜਾਂਚ, ਉਨ੍ਹਾਂ ਦੇ ਸਮਾਨ ਨੂੰ ਸੈਨੇਟਾਈਜ਼ ਕਰਨ ਤੇ ਮੁਸਾਫ਼ਰਾਂ ਦੀ ਜਾਂਚ ਦੇ ਚੱਲਦੇ ਮੈਟਰੋ ਸਟੇਸ਼ਨਾਂ ਦੇ ਬਾਹਰ ਮੁਸਾਫ਼ਰਾਂ ਦੀਆਂ ਲੰਮੀਆਂ ਕਤਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਦੇ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣਾ ਕਰਨਾ ਜ਼ਰੂਰੀ ਹੈ ਡੀਐਮਆਰਸੀ ਨੇ ਮੁਸਾਫਰਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਹੋਣ ’ਤੇ ਹੀ ਮੈਟਰੋ ਰਾਹੀਂ ਸਫ਼ਰ ਕਰੋ ਤੇ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ